LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯਾਸੀਨ ਮਲਿਕ ਨੂੰ ਉਮਰਕੈਦ, NIA ਕੋਰਟ ਨੇ ਟੈਰਰ ਫੰਡਿੰਗ ਮਾਮਲੇ 'ਚ ਕੀਤਾ ਸਜ਼ਾ ਦਾ ਐਲਾਨ

25may yasir

ਨਵੀਂ ਦਿੱਲੀ- ਪਾਬੰਦੀਸ਼ੁਦਾ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਨੂੰ ਅੱਤਵਾਦੀ ਫੰਡਿੰਗ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਝ ਸਮਾਂ ਪਹਿਲਾਂ ਯਾਸੀਨ ਮਲਿਕ ਨੂੰ ਲਾਕ-ਅੱਪ ਤੋਂ ਕੋਰਟ ਰੂਮ ਤੱਕ ਲਿਆਂਦਾ ਗਿਆ ਸੀ। ਉਸ ਨੂੰ ਬੈਠਣ ਲਈ ਕੁਰਸੀ ਦਿੱਤੀ ਗਈ। ਮਲਿਕ ਦੀ ਸਜ਼ਾ 'ਤੇ ਫੈਸਲਾ ਪਹਿਲਾਂ ਦੁਪਹਿਰ 3.30 ਵਜੇ ਆਉਣਾ ਸੀ, ਫਿਰ ਇਸ ਨੂੰ ਸ਼ਾਮ 4 ਵਜੇ ਤੱਕ ਟਾਲ ਦਿੱਤਾ ਗਿਆ। ਹੁਣ ਫੈਸਲਾ ਆ ਗਿਆ ਹੈ।

Also Read: ਜੇਕਰ ਕਿਤੇ ਖੁੱਲਾ ਮਿਲਿਆ ਬੋਲਵੈੱਲ ਤਾਂ ਹੋਵੇਗੀ ਸਖਤ ਕਾਰਵਾਈ, ਮਾਨ ਸਰਕਾਰ ਦਾ ਹੁਕਮ

ਇਸ ਦੌਰਾਨ ਕਈ ਲੋਕ ਤਿਰੰਗਾ ਲੈ ਕੇ ਅਦਾਲਤ ਦੇ ਬਾਹਰ ਪਹੁੰਚ ਗਏ। ਇਸ ਦੇ ਨਾਲ ਹੀ ਸ਼੍ਰੀਨਗਰ ਦੇ ਕੋਲ ਮੇਸੁਮਾ 'ਚ ਯਾਸੀਨ ਮਲਿਕ ਦੇ ਘਰ ਨੇੜੇ ਮਲਿਕ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਹੋਣ ਦੀ ਗੱਲ ਸਾਹਮਣੇ ਆਈ ਹੈ। ਇੱਥੇ ਪੱਥਰਬਾਜ਼ੀ ਤੋਂ ਬਾਅਦ ਸੁਰੱਖਿਆ ਕਰਮੀਆਂ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਯਾਸੀਨ ਮਲਿਕ ਦਾ ਘਰ ਸ਼੍ਰੀਨਗਰ ਦੇ ਕੋਲ ਮੇਸੁਮਾ ਵਿੱਚ ਹੈ। ਮਲਿਕ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਡਰੋਨ ਰਾਹੀਂ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ NIA ਨੇ ਯਾਸੀਨ ਮਲਿਕ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸਜ਼ਾ ਦੇ ਐਲਾਨ ਤੋਂ ਪਹਿਲਾਂ ਅਦਾਲਤ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਸਾਦੇ ਕੱਪੜਿਆਂ 'ਚ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਅਦਾਲਤ ਵਿੱਚ ਡੌਗ ਸਕੁਐਡ ਰਾਹੀਂ ਜਾਂਚ ਕੀਤੀ ਜਾ ਰਹੀ ਹੈ।

Also Read: ਰੈਸਟੋਰੈਂਟ 'ਚ ਖਾਣੇ 'ਤੇ ਨਹੀਂ ਦੇਣਾ ਪਵੇਗਾ ਸਰਵਿਸ ਚਾਰਜ! ਕੇਂਦਰ ਸਰਕਾਰ ਲਏਗੀ ਵੱਡਾ ਫੈਸਲਾ

ਯਾਸੀਨ ਮਲਿਕ ਦੇ ਵਕੀਲ ਮੁਤਾਬਕ ਉਨ੍ਹਾਂ ਦੀ ਜਾਇਦਾਦ ਦਾ ਪਤਾ ਲੱਗ ਗਿਆ ਹੈ। ਮਲਿਕ ਕੋਲ 11 ਕਨਾਲਾਂ ਭਾਵ ਲਗਭਗ 5564 ਵਰਗ ਮੀਟਰ ਜ਼ਮੀਨ ਹੈ, ਜਿਸ ਨੂੰ ਉਸ ਨੇ ਜੱਦੀ ਦੱਸਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਦਾਲਤ ਨੇ ਟੈਰਰ ਫੰਡਿੰਗ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਯਾਸੀਨ ਮਲਿਕ ਨੇ ਸੁਣਵਾਈ ਦੌਰਾਨ ਕਬੂਲ ਕੀਤਾ ਸੀ ਕਿ ਉਹ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ।

ਇਸ ਤੋਂ ਪਹਿਲਾਂ ਯਾਸੀਨ ਮਲਿਕ ਨੂੰ ਦਿੱਲੀ ਦੀ ਪਟਿਆਲਾ ਕੋਰਟ ਵਿੱਚ ਲਿਆਂਦਾ ਗਿਆ ਸੀ। ਅਦਾਲਤ 'ਚ ਸਜ਼ਾ 'ਤੇ ਬਹਿਸ ਹੋਈ। ਇਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਪਟਿਆਲਾ ਕੋਰਟ ਕੰਪਲੈਕਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪਟਿਆਲਾ ਕੋਰਟ ਦੇ ਬਾਹਰ ਸੀਏਪੀਐਫ, ਸਪੈਸ਼ਲ ਸੈੱਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Also Read: ਮਾਨ ਸਰਕਾਰ ਦਾ ਇਕ ਹੋਰ ਵੱਡਾ ਫੈਸਲਾ, ਪੰਜਾਬ ਬਜਟ ਨੂੰ ਲੈ ਕੇ ਕੀਤਾ ਇਹ ਐਲਾਨ

ਸਜ਼ਾ 'ਤੇ ਕੁਝ ਨਹੀਂ ਕਹਾਂਗਾ-ਯਾਸੀਨ ਮਲਿਕ
ਅਦਾਲਤ ਵਿਚ ਮੌਜੂਦ ਵਕੀਲ ਫਰਹਾਨ ਨੇ ਦੱਸਿਆ ਕਿ ਯਾਸੀਨ ਮਲਿਕ ਨੇ ਅਦਾਲਤ ਵਿਚ ਕਿਹਾ ਕਿ ਉਹ ਸਜ਼ਾ 'ਤੇ ਕੁਝ ਨਹੀਂ ਕਹਿਣਗੇ। ਅਦਾਲਤ ਦਿਲ ਖੋਲ੍ਹ ਕੇ ਉਸ ਨੂੰ ਸਜ਼ਾ ਦੇਵੇ। ਮਲਿਕ ਨੇ ਕਿਹਾ, ਮੇਰੇ ਵੱਲੋਂ ਸਜ਼ਾ ਦੀ ਕੋਈ ਗੱਲ ਨਹੀਂ ਹੋਵੇਗੀ। ਇਸ ਦੇ ਨਾਲ ਹੀ NIA ਨੇ ਯਾਸੀਨ ਮਲਿਕ ਨੂੰ ਫਾਂਸੀ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਯਾਸੀਨ ਮਲਿਕ 10 ਮਿੰਟ ਤੱਕ ਸ਼ਾਂਤ ਰਹੇ। ਯਾਸੀਨ ਮਲਿਕ ਨੇ ਅਦਾਲਤ 'ਚ ਕਿਹਾ ਕਿ ਜਦੋਂ ਵੀ ਮੈਨੂੰ ਕਿਹਾ ਗਿਆ, ਮੈਂ ਆਤਮ ਸਮਰਪਣ ਕਰ ਦਿੱਤਾ, ਬਾਕੀ ਅਦਾਲਤ ਜੋ ਵੀ ਠੀਕ ਲੱਗੇ ਉਹ ਕਰਨ ਲਈ ਤਿਆਰ ਹੈ।

ਅਦਾਲਤ ਨੇ ਦਿੱਤਾ ਦੋਸ਼ੀ ਕਰਾਰ
ਅਦਾਲਤ ਨੇ ਕਿਹਾ ਹੈ ਕਿ ਮਲਿਕ ਨੇ 'ਆਜ਼ਾਦੀ' ਦੇ ਨਾਂ 'ਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡ ਇਕੱਠਾ ਕਰਨ ਦੇ ਮਕਸਦ ਨਾਲ ਵਿਸ਼ਵਵਿਆਪੀ ਨੈੱਟਵਰਕ ਸਥਾਪਿਤ ਕੀਤਾ ਸੀ। ਐਨਆਈਏ ਨੇ ਖ਼ੁਦ ਨੋਟਿਸ ਲੈਂਦਿਆਂ ਇਸ ਮਾਮਲੇ ਵਿੱਚ 30 ਮਈ 2017 ਨੂੰ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ 18 ਜਨਵਰੀ 2018 ਨੂੰ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅਦਾਲਤ 'ਚ ਕਿਹਾ ਸੀ ਕਿ ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹਿਦੀਨ, ਜੇ.ਕੇ.ਐੱਲ.ਐੱਫ., ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨ ਦੀ ਆਈ.ਐੱਸ.ਆਈ. ਦੀ ਮਦਦ ਨਾਲ ਵੱਡੇ ਪੱਧਰ 'ਤੇ ਨਾਗਰਿਕਾਂ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਕੀਤੇ। 

ਯਾਸੀਨ ਮਲਿਕ ਨੇ ਜੁਰਮ ਕਬੂਲ ਕੀਤਾ
ਯਾਸੀਨ ਮਲਿਕ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਧਾਰਾ 16 (ਅੱਤਵਾਦੀ ਗਤੀਵਿਧੀਆਂ), 17 (ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ), 18 (ਅੱਤਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼), ਅਤੇ 20 (ਅੱਤਵਾਦੀ ਸਮੂਹ ਜਾਂ ਸੰਗਠਨ ਦਾ ਮੈਂਬਰ ਹੋਣਾ) ਦਾ ਦੋਸ਼ੀ ਸੀ। ਯੂ.ਏ.ਪੀ.ਏ. ਅਤੇ ਭਾਰਤੀ ਉਹ ਪੀਨਲ ਕੋਡ ਦੀਆਂ ਧਾਰਾਵਾਂ 120-ਬੀ (ਅਪਰਾਧਿਕ ਸਾਜ਼ਿਸ਼) ਅਤੇ 124-ਏ (ਦੇਸ਼ਧ੍ਰੋਹ) ਦੇ ਤਹਿਤ ਆਪਣੇ ਵਿਰੁੱਧ ਦੋਸ਼ਾਂ ਨੂੰ ਚੁਣੌਤੀ ਨਹੀਂ ਦੇਣਾ ਚਾਹੁੰਦਾ।

In The Market