LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ ਹੁਣ ਡੇਂਗੂ ਦਾ ਖੌਫ! ਇਹ ਹਨ ਲੱਛਣ ਤੇ ਇਸ ਤਰਾਂ ਕਰ ਸਕਦੇ ਹੋ ਬਚਾਅ

4aug dengue

ਚੰਡੀਗੜ੍ਹ- ਚੰਡੀਗੜ੍ਹ ਵਿੱਚ ਕਰੋਨਾ ਮਹਾਂਮਾਰੀ ਅਤੇ ਮੰਕੀਪਾਕਸ ਦੇ ਸੰਭਾਵੀ ਖਤਰੇ ਦਰਮਿਆਨ ਡੇਂਗੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਵਿੱਚ ਹੁਣ ਤੱਕ ਡੇਂਗੂ ਦੇ 22 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਸਿਹਤ ਵਿਭਾਗ ਵੀ ਪੂਰੀ ਸਾਵਧਾਨੀ ਵਰਤ ਰਿਹਾ ਹੈ। ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿੱਚ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਗਲੀਆਂ ਵਿੱਚ ਮੱਛਰ ਮਾਰਨ ਵਾਲਾ ਧੂੰਆਂ ਛੱਡਣਾ ਅਤੇ ਸਲਾਹ ਜਾਰੀ ਕਰਨਾ ਸ਼ਾਮਲ ਹੈ। ਦੂਜੇ ਪਾਸੇ ਜਮ੍ਹਾਂ ਹੋਏ ਪਾਣੀ ਦੀ ਨਿਕਾਸੀ ਨਾ ਕਰਨ ਅਤੇ ਸਫ਼ਾਈ ਨਾ ਰੱਖਣ ਕਾਰਨ ਹੁਣ ਤੱਕ 71 ਚਲਾਨ ਕੀਤੇ ਜਾ ਚੁੱਕੇ ਹਨ। 5,700 ਤੋਂ ਵੱਧ ਨੋਟਿਸ ਵੀ ਜਾਰੀ ਕੀਤੇ ਗਏ ਹਨ।

Also Read: 'ਪਤੀ ਲਈ 3 ਸਹੇਲੀਆਂ ਦੀ ਲੋੜ, ਮੈਂ ਕਿਸੇ ਨਾਲ ਨਹੀਂ ਲੜਾਂਗੀ', ਪਤਨੀ ਨੇ ਦਿੱਤਾ ਇਸ਼ਤਿਹਾਰ

ਚੰਡੀਗੜ੍ਹ ਵਿੱਚ ਮਾਨਸੂਨ ਦੇ ਮੌਸਮ ਵਿੱਚ ਡੇਂਗੂ ਇੱਕ ਵੱਡੀ ਬਿਮਾਰੀ ਬਣ ਸਕਦਾ ਹੈ। ਇਸ ਦਾ ਮੁੱਖ ਕਾਰਨ ਟਾਇਰਾਂ, ਟੋਇਆਂ ਅਤੇ ਹੋਰ ਥਾਵਾਂ 'ਤੇ ਬਰਸਾਤੀ ਪਾਣੀ ਦਾ ਜਮ੍ਹਾ ਹੋਣਾ ਹੈ। ਸਿਹਤ ਸੇਵਾਵਾਂ (ਡੀਐਚਸੀ) ਦੇ ਡਾਇਰੈਕਟਰ ਡਾ: ਸੁਮਨ ਸਿੰਘ ਅਨੁਸਾਰ ਪਿਛਲੇ ਸਾਲ ਡੇਂਗੂ ਦੇ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਕਈ ਮਰੀਜਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਵੀ ਪਿਆ। ਉਥੇ ਹੀ ਕਈਆਂ ਨੂੰ ਖੂਨ ਵੀ ਚੜਾਉਣਾ ਪਿਆ ਸੀ। ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਪਿਛਲੇ ਸਾਲ ਮਾਨਸੂਨ ਵੀ ਦੇਰੀ ਨਾਲ ਆਇਆ ਸੀ ਅਤੇ ਦਿਨ ਵੇਲੇ ਤਾਪਮਾਨ ਜ਼ਿਆਦਾ ਸੀ। ਅਜਿਹੇ 'ਚ ਮੱਛਰਾਂ ਦੀ ਪ੍ਰਜਨਨ ਜ਼ਿਆਦਾ ਹੁੰਦਾ ਹੈ।

ਸਿਹਤ ਵਿਭਾਗ ਵਰਤ ਰਿਹਾ ਚੌਕਸੀ
ਚੰਡੀਗੜ੍ਹ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਲਈ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਲਾਪਰਵਾਹੀ ਵਰਤਣ ਵਾਲਿਆਂ ਨੂੰ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀਆਂ ਇਮਾਰਤਾਂ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਥਾਵਾਂ 'ਤੇ ਪਾਣੀ ਭਰਿਆ ਹੈ ਅਤੇ ਸਫ਼ਾਈ ਸਬੰਧੀ ਸਮੱਸਿਆ ਹੈ, ਉਨ੍ਹਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜ਼ਿਆਦਾ ਆਬਾਦੀ ਵਾਲੀਆਂ ਥਾਵਾਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇੱਥੇ ਮੈਡੀਕਲ ਟੀਮਾਂ ਵੱਲੋਂ ਖੜ੍ਹੇ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।

Also Read: ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦੇਹਾਂਤ, ਸਲਮਾਨ-ਰਿਤਿਕ ਸਮੇਤ ਕਈ ਵੱਡੇ ਕਲਾਕਾਰਾਂ ਨਾਲ ਨਿਭਾਏ ਕਿਰਦਾਰ

ਡੇਂਗੂ ਦੇ ਲੱਛਣ
2 ਤੋਂ 7 ਦਿਨ ਤੱਕ ਰਹਿੰਦੇ ਨੇ ਡੇਂਗੂ ਦੇ ਲੱਛਣ
ਸਿਰਦਰਦ, ਅੱਖਾਂ ਵਿਚ ਦਰਦ, ਘਬਰਾਹਟ, ਉਲਟੀਆਂ
ਹੱਡੀਆਂ ਜਾਂ ਮਾਸਪੇਸ਼ੀਆਂ ਵਿਚ ਦਰਦ, ਧੱਬੇ
ਪੇਟ ਦਰਦ, ਖੂਨ ਦੀਆਂ ਉਲਟੀਆਂ, ਤੇਜ਼ ਸਾਹ
ਮਸੂੜਿਆਂ ਵਿਚ ਖੂਨ ਤੇ ਹਲਕੀ ਖੁਜਲੀ

ਕਿਵੇਂ ਫੈਲਦਾ ਹੈ ਡੇਂਗੂ
ਏਡੀਜ਼ ਮੱਛਰ ਜਮਾ ਪਾਣੀ ਵਿਚ ਪਨਪਦੇ ਹਨ
16 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਵਿਚ ਦਿੰਦੇ ਹਨ ਅੰਡੇ
ਲਿਫਟ ਤੇ ਦੂਜੇ ਸਾਧਨਾਂ ਨਾਲ ਕਿਵੇ ਵੀ ਉਚਾਈ ਤੱਕ ਪਹੁੰਚ ਸਕਦੇ ਹਨ

Also Read: ਕੈਨੇਡਾ 'ਚ ਗੈਂਗਸਟਰ ਅਲਰਟ: ਲਿਸਟ 'ਚ 9 ਪੰਜਾਬੀ, ਗੋਲਡੀ ਬਰਾੜ ਤੇ ਲਖਬੀਰ ਦਾ ਨਾਂ ਨਹੀਂ

ਡੇਂਗੂ ਦਾ ਇਲਾਜ
ਕੋਈ ਵੈਕਸੀਨ ਜਾਂ ਦਵਾਈ ਨਹੀਂ
ਡਾਕਟਰ ਦੀ ਸਲਾਹ ਲੈ ਕੇ ਹੀ ਟ੍ਰੀਟਮੈਂਟ ਕਰੋ
ਲੋੜੀਂਦਾ ਆਰਾਮ, ਤਰਲ ਪਦਾਰਥਾਂ ਦਾ ਸੇਵਨ
ਘੱਟ ਤੋਂ ਘੱਟ 12 ਗਿਲਾਸ ਪਾਣੀ ਜ਼ਰੂਰ ਪੀਓ
ਲੱਸੀ, ਨਾਰੀਅਲ ਪਾਣੀ ਤੇ ਨੀਂਬੂ ਪਾਣੀ

In The Market