LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦੇਹਾਂਤ, ਸਲਮਾਨ-ਰਿਤਿਕ ਸਮੇਤ ਕਈ ਵੱਡੇ ਕਲਾਕਾਰਾਂ ਨਾਲ ਨਿਭਾਏ ਕਿਰਦਾਰ

4 aug actor

ਮੁੰਬਈ- ਹਿੰਦੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਮਿਥਿਲੇਸ਼ ਚਤੁਰਵੇਦੀ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿਥਿਲੇਸ਼ ਨੇ 3 ਅਗਸਤ ਦੀ ਸ਼ਾਮ ਨੂੰ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਹ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ। ਮਿਥਿਲੇਸ਼ ਨੇ ਲਖਨਊ ਵਿੱਚ ਆਖਰੀ ਸਾਹ ਲਿਆ। ਖਬਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਉਨ੍ਹਾਂ ਦੇ ਸ਼ਹਿਰ ਭੇਜ ਦਿੱਤਾ ਗਿਆ ਸੀ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਜਵਾਈ ਆਸ਼ੀਸ਼ ਚਤੁਰਵੇਦੀ ਨੇ ਸੋਸ਼ਲ ਮੀਡੀਆ 'ਤੇ ਕੀਤੀ ਹੈ।

Also Read: ਕੈਨੇਡਾ 'ਚ ਗੈਂਗਸਟਰ ਅਲਰਟ: ਲਿਸਟ 'ਚ 9 ਪੰਜਾਬੀ, ਗੋਲਡੀ ਬਰਾੜ ਤੇ ਲਖਬੀਰ ਦਾ ਨਾਂ ਨਹੀਂ

ਇਨ੍ਹਾਂ ਫਿਲਮਾਂ ਵਿੱਚ ਕੰਮ ਕੀਤਾ
ਮਿਥਿਲੇਸ਼ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਆਪਣੇ ਕਰੀਅਰ ਵਿੱਚ ਮਿਥਿਲੇਸ਼ ਚਤੁਰਵੇਦੀ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਚੰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹ ਸੰਨੀ ਦਿਓਲ ਦੀ 'ਗਦਰ: ਏਕ ਪ੍ਰੇਮ ਕਥਾ', ਮਨੋਜ ਬਾਜਪਾਈ ਦੀ 'ਸੱਤਿਆ', ਸ਼ਾਹਰੁਖ ਖਾਨ ਦੀ 'ਅਸ਼ੋਕਾ' ਸਮੇਤ 'ਤਾਲ', 'ਬੰਟੀ ਔਰ ਬਬਲੀ', 'ਕ੍ਰਿਸ਼' ਅਤੇ 'ਰੈਡੀ' 'ਚ ਨਜ਼ਰ ਆਏ ਸਨ। ਪਰ ਫਿਲਮ 'ਕੋਈ... ਮਿਲ ਗਿਆ' 'ਚ ਉਨ੍ਹਾਂ ਦਾ ਕੰਮ ਸਭ ਤੋਂ ਵੱਧ ਪਛਾਣਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨੇ ਰਿਤਿਕ ਰੋਸ਼ਨ ਦੇ ਕੰਪਿਊਟਰ ਟੀਚਰ ਦੀ ਭੂਮਿਕਾ ਨਿਭਾਈ ਸੀ।

ਰਿਤਿਕ ਦੇ ਅਧਿਆਪਕ ਬਣ ਹੋ ਗਏ ਮਸ਼ਹੂਰ
ਮਿਥਿਲੇਸ਼ ਉਹੀ ਅਧਿਆਪਕ ਬਣੇ ਸਨ ਜੋ ਰੋਹਿਤ (ਰਿਤਿਕ ਰੋਸ਼ਨ) ਨੂੰ ਜਲੀਲ ਕਰਕੇ ਆਪਣੀ ਕਲਾਸ ਵਿੱਚੋਂ ਬਾਹਰ ਕੱਢਦਾ ਹੈ ਅਤੇ ਆਪਣੇ ਪਿਤਾ ਤੋਂ ਕੰਪਿਊਟਰ ਸਿੱਖਣ ਲਈ ਕਹਿੰਦਾ ਹੈ। ਹਰ ਦਰਸ਼ਕ ਨੂੰ ਇਹ ਸੀਨ ਦਿਲ 'ਤੇ ਲੱਗਿਆ ਸੀ। ਮਿਥਿਲੇਸ਼ ਚਤੁਰਵੇਦੀ ਦੇ ਇਸ ਨੈਗੇਟਿਵ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰੋਹਿਤ (ਰਿਤਿਕ) ਦੇ ਕੰਪਿਊਟਰ ਸਿੱਖਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਸ ਦਾ ਟੀਚਰ ਨੂੰ ਦਿੱਤਾ ਦਾ ਜਵਾਬ ਵੀ ਪਸੰਦ ਆਇਆ।

Also Read: ਆਯੁਸ਼ਮਾਨ ਸਕੀਮ 'ਤੇ ਵਿਵਾਦ ਜਾਰੀ: ਚੀਮਾ ਬੋਲੇ- ਭੇਜਿਆ ਸਾਰਾ ਬਕਾਇਆ, ਪਰ PGI ਦਾ ਇਨਕਾਰ

ਦੱਸਿਆ ਜਾ ਰਿਹਾ ਹੈ ਕਿ ਮਿਥਿਲੇਸ਼ ਚਤੁਰਵੇਦੀ ਨੂੰ ਕੁਝ ਸਮਾਂ ਪਹਿਲਾਂ 'ਟੱਲੀ ਜੋੜੀ' ਨਾਂ ਦੀ ਵੈੱਬ ਸੀਰੀਜ਼ 'ਚ ਕੰਮ ਮਿਲਿਆ ਸੀ। ਇਸ ਸੀਰੀਜ਼ 'ਚ ਉਨ੍ਹਾਂ ਨਾਲ ਮਨਿਨੀ ਡੀ ਨਜ਼ਰ ਆਉਣ ਵਾਲੀ ਸੀ। ਬਾਲੀਵੁੱਡ ਫਿਲਮਾਂ ਦੇ ਨਾਲ, ਮਿਥਿਲੇਸ਼ ਨੇ ਥੀਏਟਰ ਵਿੱਚ ਵੀ ਕੰਮ ਕੀਤਾ। ਰੰਗਮੰਚ ਵਿੱਚ ਵੀ ਉਨ੍ਹਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਅਫਸੋਸ ਇੱਕ ਮਹਾਨ ਕਲਾਕਾਰ ਹੁਣ ਸਾਡੇ ਵਿੱਚ ਨਹੀਂ ਰਿਹਾ।

In The Market