LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪ੍ਰਸ਼ਾਸਨ ਵਲੋਂ ਦਿੱਤੀ ਗਈ ਹੋਰ ਢਿੱਲ

chandiagrj

ਚੰਡੀਗੜ੍ਹ (ਇੰਟ.) ਸਿਟੀ ਬਿਊਟੀਫੁਲ ਚੰਡੀਗੜ੍ਹ (Chandigarh) ਵਿਚ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਘੱਟ ਹੋਣ ਤੋਂ ਬਾਅਦ ਸ਼ਹਿਰ (City) ਵਿਚ ਲਗਾਈਆਂ ਗਈਆਂ ਪਾਬੰਦੀਆਂ (Guidelins) ਹੁਣ ਹੌਲੀ-ਹੌਲੀ ਹਟਾਈਆਂ ਜਾ ਰਹੀਆਂ ਹਨ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ (Administration V.P Singh Badnore) ਨੇ ਇਹ ਹੁਕਮ ਜਾਰੀ ਕੀਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਘੱਟਦੇ ਪਸਾਰ ਨੂੰ ਦੇਖਦੇ ਹੋਏ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮੀਟਿੰਗ ਕੀਤੀ ਗਈ ਅਤੇ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲੱਗਿਆ ਕਰੇਗਾ। ਪਹਿਲਾਂ ਨਾਈਟ ਕਰਫਿਊ ਦਾ ਸਮਾਂ ਰਾਤ 10-30 ਵਜੇ ਤੋਂ ਸੀ ਪਰ ਹੁਣ ਇਸ ਵਿਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਬਾਜ਼ਾਰ ਖੁੱਲ੍ਹ ਸਕਣਗੇ। ਵਿਆਹ ਸਮਾਗਮਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਬਦਲਾਅ ਕੀਤਾ ਗਿਆ ਹੈ ਹੁਣ ਵਿਆਹ ਸਮਾਗਮਾਂ ਵਿਚ 50 ਲੋਕ ਸ਼ਾਮਲ ਹੋ ਸਕਿਆ ਕਰਨਗੇ। ਸੁਖਨਾ ਲੇਕ 'ਤੇ ਬੋਟਿੰਗ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।

Unlock 5.0 Restrictions: 4 things that are prohibited during October  reopening

Read this- ਜੈਪਾਲ ਭੁੱਲਰ ਦਾ ਹੋਇਆ ਮੁੜ ਪੋਸਟਮਾਰਟਮ, ਰਿਪੋਰਟ 'ਚ ਲੁਕਿਆ ਸੱਚ

ਇਸ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਦਿੱਤੀ ਗਈ ਸੀ ਇਹ ਢਿੱਲ

ਇਸ ਤੋਂ ਪਹਿਲਾਂ ਪ੍ਕੈਂਰਸ਼ਾਸਨ ਵਲੋਂ ਵੀਕੈਂਡ (Weekend) 'ਤੇ ਐਤਵਾਰ (Sunday) ਨੂੰ ਪੂਰਾ ਦਿਨ ਕਰਫਿਊ (Curfew) ਨੂੰ ਵੀ ਹੁਣ ਖਤਮ ਕਰ ਦਿੱਤਾ ਗਿਆ ਸੀ ਅਤੇ ਸ਼ਹਿਰ ਵਿਚ ਹਫਤੇ ਦੇ 7 ਦਿਨ ਮਾਰਕੀਟ (Market) ਖੋਲ੍ਹਣ ਦੇ ਹੁਕਮ ਦਿੱਤੇ ਸਨ। ਉਥੇ ਹੀ ਐਤਵਾਰ ਨੂੰ ਸੁਖਨਾ ਲੇਕ (Sukhna Lake) ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਬੰਦ ਰਹੇਗੀ।

ਤੁਹਾਨੂੰ ਦੱਸ ਦਈੇਏ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੁਣ ਕਾਫੀ ਕਮੀ ਦੇਖੀ ਜਾ ਰਹੀ ਹੈ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕੋਰੋਨਾ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਘੱਟ ਕਰ ਦਿੱਤਾ ਜਾਵੇ। ਜਿਸ ਕਾਰਣ ਦੁਕਾਨਦਾਰਾਂ ਅਤੇ ਹੋਰ ਰੋਜ਼ ਮਰਾ ਦਾ ਕੰਮ ਕਰਨ ਵਾਲੇ ਪ੍ਰਭਾਵਿਤ ਲੋਕ ਆਪੋ-ਆਪਣੇ ਕੰਮ ਕਾਰ ਕਰ ਸਕਣ।

In The Market