ਚੰਡੀਗੜ੍ਹ (ਇੰਟ.)- ਚੰਡੀਗੜ੍ਹ (Chandigarh) ਵਿਚ ਸੈਕਟਰ-37 (Sector-37) ਸਥਿਤ ਦੂਰਦਰਸ਼ਨ ਕੇਂਦਰ (Doordarshan centre) ਵਿਚੋਂ ਬੰਬ (Bomb) ਮਿਲਣ ਦੀ ਸੂਚਨਾ ਵੀਰਵਾਰ ਸਵੇਰੇ ਪੁਲਿਸ ਮਹਿਕਮੇ (Police Department) ਵਿਚ ਦਹਿਸ਼ਤ ਫੈਲ ਗਈ। ਕਾਹਲੀ-ਕਾਹਲੀ ਵਿਚ ਮੌਕੇ 'ਤੇ ਫਾਇਰ ਬ੍ਰਿਗੇਡ (Fire Brigade) , ਡਾਗ ਸਕਵਾਇਡ (Dog Sqaud) ਸਮੇਤ 100 ਪੁਲਿਸ ਮੁਲਾਜ਼ਮ (Policeman) ਮੌਕੇ 'ਤੇ ਪਹੁੰਚੇ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਨਾਲ ਹੀ ਕੇਂਦਰ ਦੇ ਅੰਦਰ ਕੰਮ ਕਰ ਰਹੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਾਲਾਂਕਿ, ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਬਾਅਦ ਵਿਚ ਪਤਾ ਲੱਗਾ ਕਿ ਇਹ ਮੌਕਡ੍ਰਿਲ (Mockdrill) ਸੀ।
ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ (Police Control room) ਵਿਚ ਵੀਰਵਾਰ ਸਵੇਰੇ 11 ਵਜੇ ਦੇ ਨੇੜੇ ਇਕ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਦੂਰਦਰਸ਼ਨ ਅੰਦਰ ਬੰਬ ਹੈ। ਇਸ ਸੂਚਨਾ ਦਾ ਮੈਸੇਜ ਫਲੈਸ਼ ਹੁੰਦੇ ਹੀ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ। ਤੁਰੰਤ ਪ੍ਰਭਾਵ ਨਾਲ ਫਾਇਰ ਬ੍ਰਿਗੇਡ (Fire brigade) ਅਤੇ ਡਾਗ ਸਕਵਾਇਡ ਨੂੰ ਮੌਕੇ 'ਤੇ ਪਹੁੰਚਣ ਨੂੰ ਕਿਹਾ ਗਿਆ। ਪੁਲਿਸ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ। ਪੁਲਿਸ ਨੇ ਦੂਰਦਰਸ਼ਨ ਕੇਂਦਰ ਨੂੰ ਸੀਲ ਕਰਦੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਉਥੇ ਹੀ ਇਹ ਸਭ ਦੇਖ ਕੇ ਬਾਹਰ ਸੜਕ 'ਤੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਸੀ।
ਪੁਲਿਸ ਮੁਤਾਬਕ ਪੂਰੀ ਕਾਰਵਾਈ ਹੋਣ ਤੋਂ ਬਾਅਦ ਜਦੋਂ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਇਕ ਮਾਕਡ੍ਰਿਲ ਸੀ ਤਾਂ ਉਨ੍ਹਾਂ ਦੇ ਸਾਹ ਵਿਚ ਸਾਹ ਆਏ। ਦਰਅਸਲ, ਹਰ ਸਾਲ 15 ਅਗਸਤ ਤੋਂ ਪਹਿਲਾਂ ਚੰਡੀਗੜ੍ਹ ਵਿਚ ਬੰਬ ਦੀ ਸੂਚਨਾ 'ਤੇ ਮੌਕਡ੍ਰਿਲ ਕੀਤੀ ਜਾਂਦੀ ਹੈ। ਵੀਰਵਾਰ ਨੂੰ ਵੀ ਮੌਕਡ੍ਰਿਲ ਕੀਤੀ ਗਈ ਤਾਂ ਜੋ ਜਵਾਨ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਅਜਿਹੀ ਕਿਸੇ ਘਟਨਾ ਨਾਲ ਨਜਿੱਠਣ ਨੂੰ ਤਿਆਰ ਰਹਿਣ।
read this- 13 ਸਾਲਾ ਕੁੜੀ ਨੇ ਰਚਿਆ ਇਤਿਹਾਸ, India Book of Records' ਚ ਦਰਜ ਹੋਇਆ ਨਾਮ
ਦੱਸ ਦਈਏ ਕਿ ਅਜੇ ਹਾਲ ਹੀ ਵਿਚ ਸੈਕਟਰ-34 ਸਥਿਤ ਰੇਡੀਓ ਸਟੇਸ਼ਨ ਵਿਚ ਵੀ ਬੰਬ ਮਿਲਣ ਦੀ ਸੂਚਨਾ ਮਿਲੀ ਸੀ। ਜਿਸ ਵਿਚ ਪੁਲਿਸ ਟੀਮ ਨੇ ਲਗਭਗ 2 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਬੰਬ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਉਥੇ ਹੀ ਬਾਅਦ ਵਿਚ ਪਤਾ ਲੱਗਾ ਸੀ ਕਿ ਇਥੇ ਕੋਈ ਬੰਬ ਨਹੀਂ ਹੈ। ਸਗੋਂ ਉਹ ਸੋਚੀ ਸਮਝੀ ਰਣਨੀਤੀ ਦੇ ਤਹਿਤ ਕੀਤੀ ਗਈ ਇਕ ਮੌਕਡ੍ਰਿਲ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट