Big Breaking : IG Amar Singh Chahal ਨੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹਾਲਤ ਗੰਭੀਰ

ਮੋਹਾਲੀ : ਅੱਜ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਪੰਜਾਬ ਦੇ ਸਾਬਕਾ IG ਅਮਰ ਸਿੰਘ ਚਾਹਲ ਨੇ ਖੁਦਕੁਸ਼ੀ ਕਰਨ…

IG Amar Singh Chahal

ਮੋਹਾਲੀ : ਅੱਜ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਪੰਜਾਬ ਦੇ ਸਾਬਕਾ IG ਅਮਰ ਸਿੰਘ ਚਾਹਲ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋਮਵਾਰ ਯਾਨੀ ਕਿ 22 ਦਸੰਬਰ 2025 ਨੂੰ ਕਥਿਤ ਤੌਰ ‘ਤੇ IG ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਉਹਨਾਂ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਬਾਅਦ ਉਹ ਮੌਤ ਅਤੇ ਜ਼ਿੰਦਗੀ ਦੀ ਜੰਗ ਲੜ ਰਹੇ ਹਨ। IG ਅਮਰ ਸਿੰਘ ਯਾਹਲ ਨੂੰ ਪਾਰਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਸੁਸਾਇਡ ਨੋਟ  Online ਧੋਖਾਧੜੀ ਦੱਸਿਆ ਕਾਰਨ

ਜਿੱਥੇ IG ਅਮਰ ਸਿੰਘ ਚਾਹਲ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਸ ਥਾਂ ‘ਤੇ 11 ਪੰਨਿਆ ਦਾ ਸੁਸਾਇਡ ਨੋਟ ਬਰਾਮਦ ਕੀਤਾ ਗਿਆ ਹੈ। ਉਸ ਨੋਟ ਵਿੱਚ ਉਨ੍ਹਾਂ ਨੇ ਇੱਕ ਔਨਲਾਈਨ ਧੋਖਾਧੜੀ ਕਾਰਨ ਹੋਈ ਵਿੱਤੀ ਪ੍ਰੇਸ਼ਾਨੀ ਦਾ ਹਵਾਲਾ ਦਿੱਤਾ ਹੈ। ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਦੀਆਂ ਟੀਮਾਂ ਉਨ੍ਹਾਂ ਦੇ ਘਰ ਪਹੁੰਚ ਗਈਆਂ ਹਨ।

Leave a Reply

Your email address will not be published. Required fields are marked *