Indian Students : ਰੂਸ ਪੜ੍ਹਨ ਗਏ ਗੁਜਰਾਤੀ ਵਿਦਿਆਰਥੀ ਨਾਲ ਹੋਇਆ ਧੋਖਾ, ਭਾਰਤੀ ਨੌਜਵਾਨਾਂ ਲਈ ਜਾਰੀ ਗੰਭੀਰ ਚੇਤਾਵਨੀ

ਨਵੀਂ ਦਿੱਲੀ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਇੱਕ ਭਾਰਤੀ ਵਿਦਿਆਰਥੀ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੁਜਰਾਤ ਦੇ ਮੋਰਬੀ ਜ਼ਿਲ੍ਹੇ…

Indian Students

ਨਵੀਂ ਦਿੱਲੀ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਇੱਕ ਭਾਰਤੀ ਵਿਦਿਆਰਥੀ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੁਜਰਾਤ ਦੇ ਮੋਰਬੀ ਜ਼ਿਲ੍ਹੇ ਦਾ ਰਹਿਣ ਵਾਲਾ ਸਾਹਿਲ ਮੁਹੰਮਦ ਹੁਸੈਨ, ਜੋ ਬਿਹਤਰ ਭਵਿੱਖ ਦੀ ਭਾਲ ਵਿੱਚ ਰੂਸ ਪੜ੍ਹਨ ਗਿਆ ਸੀ, ਅੱਜ ਯੂਕਰੇਨ ਦੀ ਫੌਜ ਦੀ ਕੈਦ ਵਿੱਚ ਹੈ। ਸਾਹਿਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਖੁਲਾਸਾ ਕੀਤਾ ਹੈ ਕਿ ਕਿਵੇਂ ਉਸ ਨੂੰ ਸਾਜ਼ਿਸ਼ ਤਹਿਤ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਮਜਬੂਰ ਕੀਤਾ ਗਿਆ।

Indian Students ਨੂੰ ਝੂਠੇ ਡਰੱਗ ਮਾਮਲੇ ਵਿੱਚ ਫਸਾਇਆ

ਸਾਹਿਲ ਸਾਲ 2024 ਵਿੱਚ ਸਟੂਡੈਂਟ ਵੀਜ਼ੇ ‘ਤੇ ਰੂਸ ਗਿਆ ਸੀ। ਆਪਣੀ ਪੜ੍ਹਾਈ ਦੇ ਖਰਚੇ ਲਈ ਉਹ ਉੱਥੇ ਇੱਕ ਕੂਰੀਅਰ ਕੰਪਨੀ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ। ਸਾਹਿਲ ਦਾ ਇਲਜ਼ਾਮ ਹੈ ਕਿ ਰੂਸੀ ਪੁਲਿਸ ਨੇ ਉਸ ਨੂੰ ਨਸ਼ੇ ਦੇ ਇੱਕ ਝੂਠੇ ਮਾਮਲੇ ਵਿੱਚ ਫਸਾ ਦਿੱਤਾ। ਜੇਲ੍ਹ ਪ੍ਰਸ਼ਾਸਨ ਨੇ ਉਸ ਸਾਹਮਣੇ ਇੱਕ ਸ਼ਰਤ ਰੱਖੀ: “ਜਾਂ ਤਾਂ ਲੰਬੀ ਸਜ਼ਾ ਕੱਟੋ ਜਾਂ ਫਿਰ ਰੂਸੀ ਫੌਜ ਵਿੱਚ ਭਰਤੀ ਹੋ ਕੇ ਜੰਗ ਦੇ ਮੈਦਾਨ ਵਿੱਚ ਜਾਓ।” ਮਾਮਲੇ ਤੋਂ ਖਹਿੜਾ ਛੁਡਾਉਣ ਲਈ ਸਾਹਿਲ ਨੇ ਫੌਜ ਵਿੱਚ ਜਾਣ ਦਾ ਫੈਸਲਾ ਲਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਧੋਖਾ ਹੋ ਰਿਹਾ ਹੈ।

ਸਿਰਫ਼ 15 ਦਿਨਾਂ ਦੀ ਟ੍ਰੇਨਿੰਗ ਤੇ ਸਿੱਧਾ ਜੰਗ ਦੇ ਮੈਦਾਨ

ਪੀੜਤ ਨੌਜਵਾਨ ਮੁਤਾਬਕ ਉਸ ਨੂੰ ਸਿਰਫ਼ 15 ਦਿਨਾਂ ਦੀ ਮਾਮੂਲੀ ਸਿਖਲਾਈ ਦਿੱਤੀ ਗਈ ਅਤੇ ਸਿੱਧਾ ਯੂਕਰੇਨ ਦੇ ਫਰੰਟਲਾਈਨ ਮੋਰਚੇ ‘ਤੇ ਭੇਜ ਦਿੱਤਾ ਗਿਆ। ਮੌਤ ਨੂੰ ਸਾਹਮਣੇ ਦੇਖਦਿਆਂ ਸਾਹਿਲ ਨੇ ਯੂਕਰੇਨੀ ਫੌਜ ਅੱਗੇ ਆਤਮ-ਸਮਰਪਣ (Surrender) ਕਰ ਦਿੱਤਾ। ਹੁਣ ਯੂਕਰੇਨ ਦੀ ਹਿਰਾਸਤ ਵਿੱਚੋਂ ਉਸ ਨੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਭਾਰਤ ਵਾਪਸੀ ਕਰਵਾਈ ਜਾਵੇ।

ਰੂਸ ਜਾਣ ਵਾਲੇ Indian Students ਲਈ ਗੰਭੀਰ ਚੇਤਾਵਨੀ

ਵੀਡੀਓ ਵਿੱਚ ਸਾਹਿਲ ਨੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਰੂਸ ਵਿੱਚ ਲਗਭਗ 700 ਦੇ ਕਰੀਬ ਲੋਕਾਂ ਨੂੰ ਝੂਠੇ ਡਰੱਗ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਮਜਬੂਰ ਕੀਤਾ ਜਾ ਸਕੇ। ਉਸ ਨੇ ਭਾਰਤੀ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਰੂਸ ਆਉਣ ਵੇਲੇ ਬਹੁਤ ਸਾਵਧਾਨ ਰਹਿਣ ਕਿਉਂਕਿ ਇੱਥੇ ਨਿਰਦੋਸ਼ਾਂ ਨੂੰ ਫਸਾਉਣ ਦਾ ਇੱਕ ਵੱਡਾ ਜਾਲ ਵਿਛਿਆ ਹੋਇਆ ਹੈ।

ਪਰਿਵਾਰ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

ਸਾਹਿਲ ਦੀ ਮਾਂ ਆਪਣੇ ਪੁੱਤਰ ਦੀ ਸਲਾਮਤੀ ਲਈ ਬੇਹੱਦ ਚਿੰਤਤ ਹੈ। ਉਸ ਨੇ ਦਿੱਲੀ ਦੀ ਇੱਕ ਮਾਨਯੋਗ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਭਾਰਤ ਸਰਕਾਰ ਨੂੰ ਸਾਹਿਲ ਦੀ ਰਿਹਾਈ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ ਵਿੱਚ ਹੋਣੀ ਤੈਅ ਹੋਈ ਹੈ।

ਭਾਰਤ ਸਰਕਾਰ ਦੀ ਕਾਰਵਾਈ

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਹਾਲ ਹੀ ਵਿੱਚ ਪੁਸ਼ਟੀ ਕੀਤੀ ਹੈ ਕਿ ਭਾਰਤ ਸਰਕਾਰ ਰੂਸੀ ਫੌਜ ਵਿੱਚ ਫਸੇ ਭਾਰਤੀਆਂ ਦੀ ਰਿਹਾਈ ਲਈ ਲਗਾਤਾਰ ਰੂਸ ਦੇ ਸੰਪਰਕ ਵਿੱਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਰਾਸ਼ਟਰਪਤੀ ਪੁਤਿਨ ਨਾਲ ਮੁੱਦਾ ਚੁੱਕਿਆ ਹੈ।

  ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

Leave a Reply

Your email address will not be published. Required fields are marked *