ਚੰਡੀਗੜ੍ਹ : ਅਨਾਰ ਸਰੀਰ ਲਈ ਇੱਕ ਬਹੁਤ ਹੀ ਗੁਣਕਾਰੀ ਫਲ ਮੰਨਿਆ ਜਾਂਦਾ ਹੈ, ਜਿਸ ਵਿੱਚ ਵਿਟਾਮਿਨ-ਸੀ, ਵਿਟਾਮਿਨ-ਕੇ, ਫੋਲਿਕ ਐਸਿਡ, ਪੋਟਾਸ਼ੀਅਮ, ਫਾਈਬਰ ਅਤੇ ਸ਼ਕਤੀਸ਼ਾਲੀ Antioxidant ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਅਨੀਮੀਆ, ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਪਰ ਸੋਸ਼ਲ ਮੀਡੀਆ ‘ਤੇ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅਨਾਰ ਖਾਣ ਨਾਲ ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਤੇਜ਼ੀ ਨਾਲ ਵਧਦਾ ਹੈ। ਆਓ ਜਾਣੀਏ ਇਸ ਦੀ ਅਸਲ ਸੱਚਾਈ ਅਤੇ ਅਨਾਰ ਦੇ ਹੋਰ ਸਿਹਤ ਲਾਭਾਂ ਬਾਰੇ।
ਅਨਾਰ ਅਤੇ ਟੈਸਟੋਸਟੀਰੋਨ: ਕੀ ਹੈ ਸੱਚ?
ਪੁਰਸ਼ਾਂ ਦੀ ਸਰੀਰਕ ਤਾਕਤ, ਮਾਸਪੇਸ਼ੀਆਂ, ਊਰਜਾ ਅਤੇ ਸੈਕਸੁਅਲ ਹੈਲਥ ਲਈ ਅਨਾਰ ਦਾ ਸੇਵਨ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕੁਝ ਰਿਸਰਚ ਵਿੱਚ ਇਹ ਦੇਖਿਆ ਗਿਆ ਹੈ ਕਿ ਨਿਯਮਤ ਤੌਰ ‘ਤੇ ਅਨਾਰ ਦਾ ਜੂਸ ਪੀਣ ਨਾਲ ਟੈਸਟੋਸਟੀਰੋਨ ਦੇ ਪੱਧਰ ਵਿੱਚ 16% ਤੋਂ 24% ਤੱਕ ਵਾਧਾ ਹੋ ਸਕਦਾ ਹੈ।
ਹਾਲਾਂਕਿ, ਇਹ ਸਿੱਧੇ ਤੌਰ ‘ਤੇ ਕਹਿਣਾ ਪੂਰੀ ਤਰ੍ਹਾਂ ਸਹੀ ਨਹੀਂ ਹੋਵੇਗਾ ਕਿ ਅਨਾਰ ਸਿੱਧਾ ਟੈਸਟੋਸਟੀਰੋਨ ਵਧਾਉਂਦਾ ਹੈ। ਅਸਲ ਵਿੱਚ, ਅਨਾਰ ਵਿੱਚ ਮੌਜੂਦ Antioxidant ਸਰੀਰ ਵਿੱਚ ਆਕਸੀਡੇਟਿਵ ਤਣਾਅ (ਸਟ੍ਰੈਸ) ਨੂੰ ਘਟਾਉਂਦੇ ਹਨ, ਜਿਸ ਨਾਲ ਹਾਰਮੋਨਸ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।
ਸਿਹਤ ਲਈ ਅਨਾਰ ਦੇ ਬੇਮਿਸਾਲ ਫਾਇਦੇ
ਰੋਜ਼ਾਨਾ ਦੀ ਖੁਰਾਕ ਵਿੱਚ ਅਨਾਰ ਨੂੰ ਸ਼ਾਮਲ ਕਰਨ ਨਾਲ ਸਰੀਰ ਨੂੰ ਕਈ ਵੱਡੇ ਫ਼ਾਇਦੇ ਮਿਲਦੇ ਹਨ:
ਖੂਨ ਦੀ ਕਮੀ ਦੂਰ ਕਰੇ: ਅਨਾਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਵਿੱਚ Hemoglobin ਅਤੇ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
ਪਾਚਨ ਪ੍ਰਣਾਲੀ ਲਈ ਲਾਹੇਵੰਦ: ਇਸ ਵਿੱਚ ਮੌਜੂਦ ਫਾਈਬਰ ਪੇਟ ਨੂੰ ਸਾਫ ਰੱਖਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਦਿਲ ਦੀ ਸਿਹਤ: ਅਨਾਰ ਬਲੱਡ ਪ੍ਰੈਸ਼ਰ ਅਤੇ ਕੋਲੇਸਟਰੋਲ ਨੂੰ ਕੰਟਰੋਲ ਵਿੱਚ ਰੱਖ ਕੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਕੁਦਰਤੀ ਤਰੀਕੇ ਨਾਲ ਟੈਸਟੋਸਟੀਰੋਨ ਵਧਾਉਣ ਦੇ ਉਪਾਅ
ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਦਾ ਪੱਧਰ ਕੁਦਰਤੀ ਤਰੀਕੇ ਨਾਲ ਵਧਾਉਣ ਲਈ ਨਿਯਮਤ ਕਸਰਤ, ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਬਹੁਤ ਜ਼ਰੂਰੀ ਹੈ:
ਸਟ੍ਰੈਂਥ ਟਰੇਨਿੰਗ: ਵਜ਼ਨ ਚੁੱਕਣਾ ਅਤੇ ਕਸਰਤ ਕਰਨ ਨਾਲ ਟੈਸਟੋਸਟੀਰੋਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ।
ਭਾਰ ਕੰਟਰੋਲ: ਮੋਟਾਪਾ ਘਟਾਉਣ ਨਾਲ ਸਰੀਰ ਵਿੱਚ ਹਾਰਮੋਨਸ ਆਪਣੇ ਆਪ ਸੁਧਰ ਜਾਂਦੇ ਹਨ।
ਚੰਗੀ ਨੀਂਦ ਅਤੇ ਘੱਟ ਤਣਾਅ: ਰੋਜ਼ਾਨਾ 7 ਤੋਂ 8 ਘੰਟੇ ਦੀ ਪੱਕੀ ਨੀਂਦ ਲਓ। ਜ਼ਿਆਦਾ ਤਣਾਅ ਲੈਣ ਨਾਲ ‘Cortisol’ ਹਾਰਮੋਨ ਵਧਦਾ ਹੈ, ਜੋ ਟੈਸਟੋਸਟੀਰੋਨ ਨੂੰ ਘਟਾਉਂਦਾ ਹੈ, ਇਸ ਲਈ ਤਣਾਅ ਤੋਂ ਦੂਰ ਰਹਿਣਾ ਬਿਹਤਰ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਆਮ ਸਿਰਦਰਦ ਅਤੇ ਮਾਈਗ੍ਰੇਨ ਵਿੱਚ ਅੰਤਰ: ਜਾਣੋ ਲੱਛਣ ਅਤੇ ਪਛਾਣ ਕਰਨ ਦਾ ਸਹੀ ਤਰੀਕਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



