LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
arwinder kalsi news

ਨਵੀਂ ਦਿੱਲੀ-ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਤੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ। ਅਰਵਿੰਦਰ ਲਵਲੀ ਨੇ ਆਪਣੇ ਅਸਤੀਫੇ 'ਚ ਲਿਖਿਆ ਹੈ ਕਿ ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਖਿਲਾਫ ਸੀ, ਜਿਸ ਦਾ ਗਠਨ ਕਾਂਗਰਸ 'ਤੇ ਝੂਠੇ, ਮਨਘੜਤ ਅਤੇ ਭ੍ਰਿਸ਼ਟਚਾਰ ਦੇ ਦੋਸ਼ ਲਗਾਉਣ ਦੇ ਆਧਾਰ 'ਤੇ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ 'ਚ 'ਆਪ' ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ। ਸੂਤਰਾਂ ਮੁਤਾਬਕ ਲਵਲੀ ਦਿੱਲੀ 'ਚ ਟਿਕਟਾਂ ਦੀ ਵੰਡ ਤੋਂ ਵੀ ਨਾਰਾਜ਼ ਦੱਸੇ ਜਾ ਰਹੇ ਹਨ। ਕਾਂਗਰਸ ਨੇ 31 ਅਗਸਤ 2023 ਨੂੰ ਅਰਵਿੰਦਰ ਸਿੰਘ ਲਵਲੀ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ। ਲਵਲੀ ਸ਼ੀਲਾ ਦੀਕਸ਼ਿਤ ਦੀ ਸਰਕਾਰ 'ਚ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਹਨ।ਅਰਵਿੰਦਰ ਸਿੰਘ ਲਵਲੀ ਨੇ 15 ਸਾਲ ਤੱਕ ਸ਼ੀਲਾ ਦੀਕਸ਼ਿਤ ਸਰਕਾਰ ਵਿਚ ਸਿੱਖਿਆ ਅਤੇ ਸੈਰ ਸਪਾਟਾ ਮੰਤਰਾਲੇ ਦੀ ਜ਼ਿੰਮੇਵਾਰੀ ਨਿਭਾਈ ਹੈ। 2017 ਵਿਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ। ਹਾਲਾਂਕਿ ਇੱਕ ਸਾਲ ਦੇ ਅੰਦਰ ਹੀ ਉਹ ਪਾਰਟੀ ਵਿਚ ਘਰ ਪਰਤ ਆਏ ਸਨ। ਕਾਂਗਰਸ 'ਚ ਵਾਪਸੀ ਕਰਦੇ ਹੋਏ ਲਵਲੀ ਨੇ ਕਿਹਾ ਕਿ ਮੈਂ ਵਿਚਾਰਧਾਰਕ ਤੌਰ 'ਤੇ ਉਥੇ ਮਿਸਫਿੱਟ ਸੀ। ...

iraq tiktok news

Tiktok star news : ਇਰਾਕੀ ਟਿਕਟਾਕ ਸਟਾਰ ਓਮ ਫਾਹਦ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਵਿਚ ਬੈਠੀ ਦੀ ਗੋ.ਲੀ ਮਾਰ ਕੇ ਹੱਤਿ.ਆ ਕਰ ਦਿੱਤੀ ਗਈ। ਇਹ ਘਟਨਾ ਦੇਰ ਰਾਤ ਵਾਪਰੀ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸੀ। ਇਨ੍ਹਾਂ ਲੋਕਾਂ ਨੇ ਕਾਲੇ ਕੱਪੜੇ ਅਤੇ ਹੈਲਮੇਟ ਪਾਏ ਹੋਏ ਸਨ। ਹਮਲਾਵਰ ਬਾਈਕ ਤੋਂ ਹੇਠਾਂ ਉਤਰਿਆ ਅਤੇ ਕਾਲੇ ਰੰਗ ਦੀ SUV 'ਚ ਬੈਠੀ ਓਮ ਫਹਾਦ ਵੱਲ ਵਧਿਆ ਅਤੇ ਉਸ 'ਤੇ ਗੋ.ਲੀਆਂ ਚਲਾ ਦਿੱਤੀਆਂ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਕ.ਤ.ਲ ਦੀ ਜਾਂਚ ਲਈ ਇੱਕ ਟੀਮ ਬਣਾਈ ਹੈ। ਜਾਣਕਾਰੀ ਅਨੁਸਾਰ ਓਮ ਫਾਹਦ ਦਾ ਘਰ ਪੂਰਬੀ ਬਗਦਾਦ ਦੇ ਜੋਯੂਨ ਜ਼ਿਲ੍ਹੇ ਵਿੱਚ ਹੈ । ਅਲਜਜ਼ੀਰਾ ਨੇ ਸ਼ਨੀਵਾਰ (27 ਅਪ੍ਰੈਲ) ਨੂੰ ਇਹ ਜਾਣਕਾਰੀ ਦਿੱਤੀ। Iraqi social media star ‘Influencer’ Om Fahad has been assassinated by Iranian militias of the Hashd Al Shaabi (PMF) today in Baghdad (Iraq) She didn’t engage in politics or similar but was often attacked by these factions for her ‚liberal lifestyle‘ Enraging: her social… pic.twitter.com/6nOGV5twZL — ScharoMaroof (@ScharoMaroof) April 26, 2024 ਕੌਣ ਹੈ ਓਮ ਫਹਾਦ?ਓਮ ਫਹਾਦ ਦਾ ਅਸਲੀ ਨਾਂ ਗੁਫਰਾਨ ਸਵਾਦੀ ਹੈ, ਉਹ ਟਿੱਕਟਾਕ 'ਤੇ ਪੌਪ ਸੰਗੀਤ 'ਤੇ ਡਾਂਸ ਕਰਦਿਆਂ ਦੀਆਂ ਵੀਡੀਓਜ਼ ਪੋਸਟ ਕਰਦੀ ਸੀ। ਟਿਕਟਾਕ 'ਤੇ ਉਸ ਦੇ ਪੰਜ ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸ ਦੇ ਕੁਝ ਵੀਡੀਓਜ਼ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸੀ। ਫਰਵਰੀ 2023 ਵਿੱਚ, ਉਸ ਨੂੰ ਹੇਠਲੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਉਸ 'ਤੇ ਵੀਡੀਓ 'ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਹੈ।ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਉਸ ਨੇ ਇੱਕ ਔਨਲਾਈਨ ਪਲੇਟਫਾਰਮ ਬਣਾਇਆ ਹੈ ਜਿਥੇ ਇਰਾਕੀ ਉਪਭੋਗਤਾਵਾਂ ਨੂੰ ਅਜਿਹੀ ਕਿਸੇ...

yg4u65

Weather Update: पंजाब में मौसम का मिजाज बदल गया है. भीषण गर्मी से लोगों राहत मिली है.पश्चिमी विक्षोभ के कारण चंडीगढ़ समेत अन्य इलाकों में एक बार फिर मौसम बदल गया है. बारिश के साथ-साथ कुछ इलाकों में ओले भी गिरे. दरअसल, मौसम विभाग ने पिछले 3 दिनों से बारिश और ओलावृष्टि का अलर्ट जारी किया था. (Punjab Weather Update) पंजाब (Punjab Weather Update) के लोगों को आज चिलचिलाती गर्मी से थोड़ी राहत मिली है। कल पंजाब के कई हिस्सों में काले बादल छा गए और कई जगहों पर भारी बारिश हुई. मौसम में बदलाव के साथ-साथ पंजाब में तेज हवाएं भी चल रही हैं. सिटी ब्यूटीफुल(Chandigarh Weather Update) का मौसम बदल गया है. 9.3 मिमी बारिश हुई है, जबकि कुछ इलाकों में ओले भी गिरे हैं. इससे मौसम ठंडा हो गया है. जिससे लोगों को गर्मी से राहत मिली है. साथ ही लोग इस बदलते मौसम का आनंद भी ले रहे हैं. हालांकि, आज सुबह मौसम बदल गया.बादलों और सूरज के बीच लुकाछिपी का खेल शुरू हो गया था. पंजाब में ऑरेंज अलर्ट जारी इसके साथ ही मौसम विभाग ने आज के लिए ऑरेंज अलर्ट भी जारी किया है. विभाग ने गरज के साथ बारिश की संभावना जताई थी. इस बीच 40 से 50 किमी प्रति घंटे की रफ्तार से तेज हवाएं चलने की भी चेतावनी दी गई है....

drugs new

ਰਾਜਸਥਾਨ-ਗੁਜਰਾਤ 'ਚ ਨਸ਼ਿਆਂ ਦੇ ਚਲਦੇ ਨੈਟਵਰਕ ਦਾ ਖੁਲਾਸਾ ਹੋਇਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਆਫ਼ ਇੰਡੀਆ (NCB) ਅਤੇ ਗੁਜਰਾਤ ATS ਦੀ ਟੀਮ ਨੇ 230 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਮੌਕੇ ਕੁੱਲ 13 ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, ਜਿਨ੍ਹਾਂ ਵਿਚੋਂ 6 ਰਾਜਸਥਾਨ ਦੇ ਹਨ। ਇਹ ਕਾਰਵਾਈ ਸ਼ਨੀਵਾਰ ਸਵੇਰੇ 4 ਵਜੇ ਕੀਤੀ ਗਈ। ਇਸ ਟੀਮ ਵਿਚ ਰਾਜਸਥਾਨ ਐਸਓਜੀ ਅਤੇ ਐਨਸੀਬੀ ਦੇ ਅਧਿਕਾਰੀ ਸ਼ਾਮਲ ਸਨ।  ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਨੇ ਦੱਸਿਆ ਕਿ ਏਟੀਐਸ ਦੇ ਡੀਐਸਪੀ ਐਸਐਲ ਚੌਧਰੀ ਨੂੰ ਦੋ ਮਹੀਨੇ ਪਹਿਲਾਂ ਸੂਚਨਾ ਮਿਲੀ ਸੀ ਕਿ ਅਹਿਮਦਾਬਾਦ ਨਿਵਾਸੀ ਮਨੋਹਰ ਲਾਲ ਅਤੇ ਗਾਂਧੀਨਗਰ ਨਿਵਾਸੀ ਕੁਲਦੀਪ ਸਿੰਘ ਡਰੱਗ ਬਣਾਉਣ ਲਈ ਕੱਚਾ ਮਾਲ ਲਿਆ ਕੇ ਲੈਬ ਵਿੱਚ ਐਮਡੀ ਡਰੱਗਜ਼ ਤਿਆਰ ਕਰਦੇ ਹਨ। ਇਸ 'ਤੇ ਏਟੀਐਸ ਨੇ ਐਨਸੀਬੀ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਵੱਡੀ ਕਾਮਯਾਬੀ ਮਿਲੀ।ਉਨ੍ਹਾਂ ਦੱਸਿਆ ਕਿ ਐਨਸੀਬੀ ਅਤੇ ਏਟੀਐਸ ਦੀ ਟੀਮ ਨੇ ਅੱਜ ਜਾਲੌਰ ਦੇ ਭੀਨਮਲ, ਜੋਧਪੁਰ ਦੇ ਓਸੀਅਨ ਅਤੇ ਗੁਜਰਾਤ ਦੇ ਗਾਂਧੀਨਗਰ ਅਤੇ ਅਮਰੇਲੀ ਵਿੱਚ ਛਾਪੇਮਾਰੀ ਕੀਤੀ। ਇਸ ਤਹਿਤ ਰਾਜਸਥਾਨ-ਗੁਜਰਾਤ 'ਚ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਹੁਣ ਗਿਰੋਹ ਦੇ ਮੁੱਖ ਸਰਗਨਾ ਦੀ ਭਾਲ ਕੀਤੀ ਜਾ ਰਹੀ ਹੈ।ਨਾਲ ਹੀ ਦਵਾਈਆਂ ਬਣਾਉਣ ਵਾਲੀਆਂ 4 ਹਾਈ-ਟੈਕ ਲੈਬਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿੱਥੋਂ ਕੁੱਲ 149 ਕਿਲੋ ਐਮਡੀ, 50 ਕਿਲੋ ਐਫੇਡਰਾਈਨ ਅਤੇ 200 ਲੀਟਰ ਐਸੀਟੋਨ ਵੀ ਬਰਾਮਦ ਹੋਈ। ਇਨ੍ਹਾਂ ਦਵਾਈਆਂ ਦੀ ਕੀਮਤ ਕਰੀਬ 230 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਿਕਾਸ ਸਹਾਏ ਨੇ ਦੱਸਿਆ ਕਿ ਪਹਿਲੀ ਛਾਪੇਮਾਰੀ ਰਾਜਸਥਾਨ ਦੇ ਜਲੌਰ-ਸਿਰੋਹੀ ਨੇੜੇ ਭੀਨਮਾਲ 'ਚ ਹੋਈ। ਜਿੱਥੋਂ 15 ਕਿਲੋ ਐਮਡੀ ਅਤੇ 100 ਲੀਟਰ ਤਰਲ ਐਮ.ਡੀ. ਇੱਥੋਂ ਅਹਿਮਦਾਬਾਦ ਵਾਸੀ ਮਨੋਹਰ ਕ੍ਰਿਸ਼ਨਦਾਸ, ਰਾਜਸਥਾਨ ਦੇ ਰਾਜਾਰਾਮ, ਬਜਰੰਗਲਾਲ, ਅਹਿਮਦਾਬਾਦ ਦੇ ਨਰੇਸ਼ ਅਤੇ ਕਨ੍ਹਈਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ।   ਡੀਜੀਪੀ ਨੇ ਦੱਸਿਆ ਕਿ ਦੂਜੀ ਛਾਪੇਮਾਰੀ ਪਿਪਲਾਜ ਗੁਜਰਾਤ ਵਿੱਚ ਕੀਤੀ ਗਈ ਸੀ। ਇੱਥੋਂ 500 ਗ੍ਰਾਮ ਐਮਡੀ ਅਤੇ 17 ਲੀਟਰ ਤਰਲ ਐਮਡੀ ਬਰਾਮਦ ਕੀਤਾ ਗਿਆ। ਇੱਥੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਨਿਤੀਸ਼ ਦਵੇ ਵਾਸੀ ਬਨਾਸਕਾਂਠਾ, ਹਰੀਸ਼ ਸੋਲੰਕੀ ਵਾਸੀ ਵਲਸਾਡ ਗੁਜਰਾਤ, ਦੀਪਕ ਸੋਲੰਕੀ ਵਾਸੀ ਪਾਲੀ ਅਤੇ ਕੁਲਦੀਪ, ਸਿਧਾਰਥ ਅਗਰਵਾਲ ਵਾਸੀ ਜੋਧਪੁਰ ਸ਼ਾਮਲ ਹਨ। ਸਹਾਏ ਨੇ ਦੱਸਿਆ ਕਿ ਤੀਜਾ ਛਾਪਾ ਓਸੀਅਨ ਜੋਧਪੁਰ ਵਿਚ ਮਾਰਿਆ ਗਿਆ। ਇੱਥੋਂ ਐਮਡੀ ਤਾਂ ਨਹੀਂ ਮਿਲਿਆ ਪਰ ਐਮਡੀ ਬਣਾਉਣ ਦਾ ਕੱਚਾ ਮਾਲ ਬਰਾਮਦ ਹੋਇਆ। ਓਸੀਅਨ ਜੋਧਪੁਰ ਨਿਵਾਸੀ ਰਾਮਪ੍ਰਤਾਪ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ। ਉਹ ਮੈਡੀਕਲ ਸਟੋਰ ਦਾ ਸੰਚਾਲਕ ਵੀ ਹੈ। ਉਨ੍ਹਾਂ ਦੱਸਿਆ ਕਿ ਚੌਥੀ ਛਾਪੇਮਾਰੀ ਗੁਜਰਾਤ ਦੇ ਅਮਰੇਲੀ ਵਿੱਚ ਕੀਤੀ ਗਈ।ਜਿਸ ਵਿਚ ਤਿਰੂਪਤੀ ਕੈਂਪ ਇੰਡਸਟਰੀ ਵਿੱਚ ਛਾਪਾ ਮਾਰ ਕੇ 6.30 ਕਿਲੋ ਐਮਡੀ ਅਤੇ 4 ਲੀਟਰ ਤਰਲ ਐਮਡੀ ਬਰਾਮਦ ਕੀਤਾ ਗਿਆ। ਅਮਰੇਲੀ ਨਿਵਾਸੀ ਨਿਤਿਨ ਕਬਾਡੀਆ ਅਤੇ ਕਿਰੀਟ ਮੰਡਾਵੀਆ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ।...

nnjj6

मेष(Aries Horoscope)- सफलता का प्रतिशत ऊंचा रहेगा. आत्मविश्वास से आगे बढ़ेंगे. परिस्थितियां सकारात्मक होंगी. प्रभावशीलता बनी रहेंगी. अपनों का सहयोग पाएंगे. आध्यात्मिकता में वृद्धि होगी. सीख सलाह से आगे बढ़ेंगे. कार्य व्यापार बढ़त पर बना रहेगा. नियम निरंतरता से आगे बढ़ेंगे. कामकाज साधारण से अच्छा रहेगा. जनकल्याण के कार्यों से जुडेंगे. यात्रा संभव है. वृष(Taurus Horoscope)-  परिवार में सामंजस्य बढ़ाएंगे. निजी मामलों में रुचि रखेंगे. मेहनत और विश्वास बनाए रखें. व्यवस्थागत कार्यों पर भरोसा रखेंगे. कार्य व्यापार सामान्य रहेगा. लेनदेन में धैर्य बनाए रखेंगे. मितभाषी रहें. पेशेवरों का साथ बनाए रखेंगे. सेवाक्षेत्र से जुड़े जन बेहतर करेंगे. सहकर्मियों का सहयोग रहेगा. व्यक्तिगत कार्य प्रभावित रहेंगे. अनुबंधो में सजग रहें. मिथुन(Gemini Horoscope)- कामकाजी स्पष्टता बनाए रखेंगे. कामकाजी चर्चाओं में सक्रियता दिखाएंगे. महत्वपूर्ण मामलोंं में प्रभाविता बनाए रहेंगे. योजनानुसार कार्य करेंगे. लाभ प्रतिशत बेहतर बना रहेगा. पेपर वर्क में ढिलाई से बचें. मित्रों सहकर्मियों में विश्वास रखेंगे. प्रबंधकीय कार्य आगे बढ़ाएंगे. कारोबारी संबंध संवरेंगे. अनुबंधों में सतर्क रहेंगे. औद्योगिक प्रयासों में प्रभाव बनाए रखेंगे.  कर्क(Cancer Horoscope)- कार्य व्यापार में सहजता और सद्व्यवहार बनाए रखेंगे. सबको साथ लेकर चलेंगे. कर्मठता पर जोर रखेंगे. नौकरीपेशा कार्यगति बेहतर बनाएंगे. बंधुओं का साथ रहेगा. कार्यक्षमता में वृद्धि होगी. जोखिम के कार्य न करें. कामकाजी मामले लंबित रह सकते हैं. परिस्थितियां चुनौतीपूर्ण रहेंगी. लेनदेन में स्पष्टता बढ़ाएंगे. सहकर्मियों का साथ समर्थन बना रहेगा. सेवाक्षेत्र में रुचि बढ़ेगी. सिंह(Leo Horoscope)- व्यक्गित मामलों में प्रभावी रहेंगे. आर्थिक पक्ष मजबूत होगा. महत्वपूर्ण विषयों को आगे बढ़ाएंगे. फोकस रहेगा. शैक्षिक गतिविधियों में आगे रहेंगे. प्रतिस्पर्धा को बढ़ावा देंगे. कामकाजी संबंधों के प्रति संवेदनशील रहेंगे. व्यक्तिगत प्रदर्शन बेहतर होगा. संपर्क संवाद बढ़ेगा. मित्रों और साथियों से मेलजोल बढ़ेगा. सहकर्मियों का सहयोग रहेगा....

actor arrested news

Mumbai News : ਮਸ਼ਹੂਰ ਬਾਲੀਵੁੱਡ ਐਕਟਰ ਖਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਕਾਰ ਦੀਆਂ ਮੁਸੀਬਤਾਂ ਵਧ ਗਈਆਂ ਹਨ। ਮੁੰਬਈ ਪੁਲਿਸ ਦੀ ਐਸਆਈਟੀ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ। ਅਭਿਨੇਤਾ ਨੂੰ ਛੱਤੀਸਗੜ੍ਹ 'ਚ ਹਿਰਾਸਤ 'ਚ ਲਿਆ ਗਿਆ ਹੈ, ਜਿੱਥੋਂ ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ।  ਇਹ ਗ੍ਰਿਫ਼ਤਾਰੀ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿੱਚ ਹੋਈ ਹੈ। ਖਾਨ ਦਿ ਲਾਇਨ ਬੁੱਕ ਐਪ ਨਾਮਕ ਇੱਕ ਸੱਟੇਬਾਜ਼ੀ ਐਪ ਨਾਲ ਜੁੜਿਆ ਹੋਇਆ ਸੀ, ਜੋ ਮਹਾਦੇਵ ਸੱਟੇਬਾਜ਼ੀ ਐਪ ਨੈੱਟਵਰਕ ਦਾ ਵੀ ਹਿੱਸਾ ਹੈ। ਮੁੰਬਈ ਪੁਲਿਸ ਦੀ ਐਸਆਈਟੀ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਉਸ ਤੋਂ ਪੁੱਛਗਿੱਛ ਕੀਤੀ ਸੀ। ਅਦਾਕਾਰ ਨੇ ਜ਼ਮਾਨਤ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ, ਪਰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।ਅਭਿਨੇਤਾ 'ਤੇ ਲਾਇਨ ਬੁੱਕ ਐਪ ਨੂੰ ਪ੍ਰਮੋਟ ਕਰਨ ਅਤੇ ਇਸ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਲਾਇਨ ਬੁੱਕ ਨੂੰ ਪ੍ਰਮੋਟ ਕਰਨ ਤੋਂ ਬਾਅਦ, ਉਸ ਨੇ ਇੱਕ ਸਾਥੀ ਵਜੋਂ ਲੋਟਸ ਬੁੱਕ 24/7 ਐਪ ਲਾਂਚ ਕੀਤਾ। ਸਾਹਿਲ ਨੇ ਐਪ ਨੂੰ ਪ੍ਰਮੋਟ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਉਹ ਮਸ਼ਹੂਰ ਹਸਤੀਆਂ ਨੂੰ ਬੁਲਾਉਂਦੇ ਸਨ ਅਤੇ ਸ਼ਾਨਦਾਰ ਪਾਰਟੀਆਂ ਦਾ ਆਯੋਜਨ ਕਰਦੇ ਸਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਲਦ ਹੀ ਪੁਲਿਸ ਇਸ ਮਾਮਲੇ 'ਚ ਹੋਰ ਵੀ ਕਈ ਅਹਿਮ ਪਹਿਲੂਆਂ ਨੂੰ ਸਾਹਮਣੇ ਲਿਆ ਸਕਦੀ ਹੈ। ਕੌਣ ਹੈ ਸਾਹਿਲ ਖਾਨ?ਅਦਾਕਾਰ ਸਾਹਿਲ ਖਾਨ ਆਪਣੀ ਫਿਟਨੈੱਸ ਲਈ ਜਾਣੇ ਜਾਂਦੇ ਹਨ। ਉਸ ਨੇ ਐਕਸਕਿਊਜ਼ ਮੀ ਅਤੇ ਸਟਾਈਲ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲਾਂਕਿ ਸਾਹਿਲ ਫਿਲਮਾਂ 'ਚ ਕੁਝ ਕਮਾਲ ਨਹੀਂ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਛੱਡ ਦਿੱਤੀ। ਫਿਰ ਉਸ ਦਾ ਫਿਟਨੈੱਸ ਸਫਰ ਸ਼ੁਰੂ ਹੋਇਆ ਅਤੇ ਉਹ ਫਿਟਨੈੱਸ ਪ੍ਰਭਾਵਕ ਬਣ ਗਿਆ। ਸਾਹਿਲ ਡਿਵਾਇਨ ਨਿਊਟ੍ਰੀਸ਼ਨ ਨਾਮ ਦੀ ਕੰਪਨੀ ਚਲਾਉਂਦਾ ਹੈ, ਜੋ ਫਿਟਨੈਸ ਸਪਲੀਮੈਂਟ ਵੇਚਦੀ ਹੈ। ਸਾਹਿਲ ਨੇ ਕਿਹਾ ਕਿ ਉਹ ਪ੍ਰਤਿਭਾਸ਼ਾਲੀ ਹੈ, ਪਰ ਫਿਲਮਾਂ 'ਚ ਉਸ ਦੀ ਪ੍ਰਤਿਭਾ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ। ਇਸੇ ਲਈ ਉਸ ਨੇ ਕਾਰੋਬਾਰੀ ਬਣਨ ਬਾਰੇ ਸੋਚਿਆ।

railways facilty news

Railway News : ਭਾਰਤੀ ਰੇਲਵੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਉਤੇ ਅਨ-ਰਿਜ਼ਰਵਡ ਯਾਤਰੀਆਂ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਇਸ ਸਹੂਲਤ ਨਾਲ ਯਾਤਰੀਆਂ ਵਾਧੂ ਖਰਚਾ ਬਚੇਗਾ ਤੇ ਜੇਬ ਉਤੇ ਭਾਰ ਨਹੀਂ ਪਵੇਗਾ। ਰਿਜ਼ਰਵ ਟਿਕਟ ’ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੁਟੀਨ ਟਰੇਨਾਂ ਵਿਚ ਖਾਣਾ ਮੁਹੱਈਆ ਹੋ ਰਿਹਾ ਹੈ, ਜਦੋ ਕਿ ਅਨ-ਰਿਜ਼ਰਵਡ ਯਾਤਰੀਆਂ ਨੂੰ ਖਾਣੇ ਲਈ ਕਾਫੀ ਕੁਝ ਸੋਚ-ਵਿਚਾਰ ਕਰਨਾ ਪੈਂਦਾ ਹੈ। ਖਾਣੇ ਦੀਆਂ ਕੀਮਤਾਂ ਨੂੰ ਲੈ ਕੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਉਲਝਣਾਂ ਰਹਿੰਦੀਆਂ ਹਨ, ਜਿਸ ਨੂੰ ਦੇਖਦਿਆਂ ਰੇਲਵੇ ਵੱਲੋਂ ਵੱਡੇ ਪੱਧਰ ’ਤੇ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਸ ਵਿਚਾਲੇ ਹੁਣ ਪੰਜਾਬ ਦੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਡਿੱਬਾਬੰਦ ਖਾਣਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨੂੰ 'ਜਨਤਾ ਖਾਣਾ' ਦਾ ਨਾਂ ਦਿੱਤਾ ਗਿਆ ਹੈ। 'ਜਨਤਾ ਖਾਣਾ' ਦੇ ਨਾਂ ’ਤੇ ਸ਼ੁਰੂ ਕੀਤੀ ਯੋਜਨਾ ਤਹਿਤ ਸਿਰਫ 15 ਰੁਪਏ ਵਿਚ 7 ਪੂੜੀਆਂ (ਲਗਭਗ 175 ਗ੍ਰਾਮ ਵਜ਼ਨ), 150 ਗ੍ਰਾਮ ਸਬਜ਼ੀ ਅਤੇ ਅਚਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨਾਲ ਬੇਹੱਦ ਕਿਫਾਇਤੀ ਕੀਮਤ ’ਤੇ ਇਕ ਸਮੇਂ ਦਾ ਖਾਣਾ ਯਾਤਰੀਆਂ ਨੂੰ ਮਿਲਿਆ ਕਰੇਗਾ। ਇਸ ਤੋਂ ਇਲਾਵਾ ਆਈ.ਆਰ.ਸੀ.ਟੀ.ਸੀ. ਕਿਫਾਇਤੀ ਭੋਜਨ (ਇਕਾਨਮੀ ਮੀਲ) ਦੀ ਵਿਵਸਥਾ ਮੰਤਰਾਲੇ ਦੁਆਰਾ ਅਲਾਟ ਕੀਤੇ ਗਏ ਕੈਟਰਿੰਗ ਯੂਨਿਟਾਂ ਵਿਚ ਕੀਤੀ ਗਈ ਹੈ ਅਤੇ ਇਸ ਦੀ ਕੀਮਤ 20 ਰੁਪਏ ਹੋਵੇਗੀ।ਕਿਫਾਇਤੀ ਭੋਜਨ ਵਿਚ ਖਾਣੇ ਦੀ ਸਮੱਗਰੀ ਅਤੇ ਮਾਤਰਾ ਜਨਤਾ ਖਾਣੇ ਜਿੰਨੀ ਹੀ ਰਹੇਗੀ ਪਰ ਇਸ ਵਿਚ 300 ਐੱਮ.ਐੱਲ. ਪਾਣੀ ਦੀ ਬੰਦ ਬੋਤਲ ਮਿਲੇਗੀ। ਯਾਤਰੀ ਜਨਤਾ ਖਾਣੇ ਤੋਂ ਇਲਾਵਾ ਆਪਣੀ ਇੱਛਾ ਅਨੁਸਾਰ ਹੋਰ ਖਾਣਾ ਵੀ ਖਰੀਦ ਸਕਦੇ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਵਧੀਆ ਗੁਣਵੱਤਾ, ਸਹੀ ਮਾਤਰਾ ਅਤੇ ਉਚਿਤ ਰੇਟ ’ਤੇ ਖਾਣ-ਪੀਣ ਦੀ ਸਹੂਲਤ ਮੁਹੱਈਆ ਹੋਵੇ, ਇਸ ਦੇ ਲਈ ਡਵੀਜ਼ਨ ਦੇ ਖਾਣ-ਪੀਣ ਦੇ ਸਟਾਲਾਂ ਦੀ ਲਗਾਤਾਰ ਚੈਕਿੰਗ ਕਰਵਾਈ ਜਾ ਰਹੀ ਹੈ। ਇਨ੍ਹਾਂ ਸਟੇਸ਼ਨਾਂ ਉਤੇ ਮਿਲੇਗੀ ਸਹੂਲਤਰੇਲਵੇ ਵੱਲੋਂ ਇਹ ਖਾਣਾ ਕੈਟਰਿੰਗ ਸਟਾਲਾਂ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਯੋਜਨਾ ਤਹਿਤ ਪੰਜਾਬ...

susheel rinku

ਜਲੰਧਰ : ਭਾਜਪਾ ਉਮੀਦਵਾਰਾਂ ਦੇ ਘਿਰਾਓ ਦੇ ਸੱਦੇ ਤਹਿਤ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਕਿਸਾਨਾਂ ਨੇ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਤਿੱਖੀ ਨਾਅਰੇਬਾਜ਼ੀ ਕੀਤੀ। ਸੁਸ਼ੀਲ ਰਿੰਕੂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਇਸ ਤੋਂ ਬਾਅਦ ਗੁੱਸੇ ਵਿਚ ਆਏ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਵੀਡੀਓ ਜਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਮੱਥਾ ਟੇਕਣ ਤੋਂ ਰੋਕਿਆ। ਇਹ ਰਵੱਈਆ ਸਹੀ ਨਹੀਂ ਹੈ। ਜੇਕਰ ਉਨ੍ਹਾਂ ਨੇ ਸਿਆਸੀ ਰੈਲੀਆਂ ਅਤੇ ਮੀਟਿੰਗਾਂ ਦਾ ਵਿਰੋਧ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ ਪਰ ਅੱਜ ਉਨ੍ਹਾਂ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਸਮੁੱਚਾ ਦਲਿਤ ਭਾਈਚਾਰਾ ਉਨ੍ਹਾਂ ਦਾ ਵਿਰੋਧ ਅਤੇ ਬਾਈਕਾਟ ਕਰੇਗਾ।ਵੀਡੀਓ ‘ਚ ਰਿੰਕੂ ਕਿਸਾਨਾਂ ‘ਤੇ ਗੁੱਸੇ ‘ਚ ਨਜ਼ਰ ਆ ਰਹੇ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਮੈਂ ਬਾਬਾ ਸਾਹਿਬ ਨੂੰ ਮੱਥਾ ਟੇਕਣ ਆਇਆ ਸੀ, ਜਿਸ ਦੌਰਾਨ ਕਿਸਾਨਾਂ ਵੱਲੋਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਹ ਮੇਰਾ ਨਹੀਂ ਬਲਕਿ ਬਾਬਾ ਸਾਹਿਬ ਅਤੇ ਦਲਿਤ ਭਾਈਚਾਰੇ ਦਾ ਅਪਮਾਨ ਹੈ।

chandigarh airport news

Chandigarh Airport News : ਦੇਸ਼-ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੁਣ ਚੰਡੀਗੜ੍ਹ ਹਵਾਈ ਅੱਡੇ ਦੀ ਅਥਾਰਟੀ ਕਈ ਸਹੂਲਤਾਂ ਦੇਣ ਜਾ ਰਹੀ ਹੈ। ਹੁਣ ਚੰਡੀਗੜ੍ਹ ਹਵਾਈ ਅੱਡੇ ਤੋਂ 24 ਘੰਟੇ ਫਲਾਈਟਾਂ ਦੀ ਆਵਾਜਾਈ ਹੋਵੇਗੀ। ਯਾਤਰੀ ਰਾਤ ਨੂੰ ਵੀ ਚੰਡੀਗੜ੍ਹ ਤੋਂ ਫਲਾਈਟ ਫੜ ਸਕਣਗੇ। ਇਸ ਲਈ ਏਅਰਪੋਰਟ ਅਥਾਰਟੀ ਵੱਲੋਂ ਏਅਰਪੋਰਟ ‘ਤੇ ਅਤਿ ਆਧੁਨਿਕ ਉਪਕਰਣ ਸਥਾਪਤ ਕੀਤੇ ਗਏ ਹਨ। ਜਿਸ ਨਾਲ ਰਾਤ ਤੇ ਖਰਾਬ ਮੌਸਮ ਵਿਚ ਜਹਾਜ਼ ਏਅਰਪੋਰਟ ‘ਤੇ ਉਤਰ ਸਕਣਗੇ। ਇਸ ਦੀ ਵਜ੍ਹਾ ਪੰਜਾਬ, ਹਿਮਾਚਲ, ਹਰਿਆਣਾ ਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਫਾਇਦਾ ਹੋਣ ਵਾਲਾ ਹੈ।ਜਾਣਕਾਰੀ ਮੁਤਾਬਕ 15 ਮਈ ਚੰਡੀਗੜ੍ਹ ਏਅਰਪੋਰਟ ਤੋਂ ਆਬੂਧਾਬੀ ਲਈ ਨਵੀਂ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਏਅਰ ਲਾਈਨਜ਼ ਕੰਪਨੀ ਇੰਡੀਗੋ ਦੀ ਫਲਾਈਟ 15 ਮਈ ਨੂੰ ਰਾਤ 10.15 ਵਜੇ ਉਡਾਣ ਭਰੇਗੀ ਜਦੋਂ ਕਿ ਸਵੇਰੇ ਸਾਢੇ 3 ਵਜੇ ਚੰਡੀਗੜ੍ਹ ਏਅਰਪੋਰਟ ਉਤੇ ਲੈਂਡ ਕਰੇਗੀ। ਇਸੇ ਤਰ੍ਹਾਂ 16 ਮਈ ਨੂੰ ਚੰਡੀਗੜ੍ਹ ਤੋਂ ਰਾਤ 2.45 ‘ਤੇ ਉਡਾਣ ਭਰੇਗੀ ਤੇ ਸਵੇਰੇ 5 ਵਜੇ ਆਬੂਧਾਬੀ ਪਹੁੰਚ ਜਾਵੇਗੀ। ਏਅਰਲਾਈਨਜ਼ ਕੰਪਨੀ ਵੱਲੋਂ ਇਸ ਸਬੰਧੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।ਚੰਡੀਗੜ੍ਹ ਏਅਰਪੋਰਟ ਤੋਂ ਇਸ ਤੋਂ ਪਹਿਲਾਂ ਬੈਂਕਾਕ ਤੇ ਸ਼ਾਹਜਹਾਂ ਦੀਆਂ 2 ਕੌਮਾਂਤਰੀ ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਪਹਿਲਾਂ ਬੈਂਕਾਕ ਦੀ ਫਲਾਈਟ ਨੂੰ ਰੱਦ ਕੀਤਾ ਗਿਆ ਸੀ ਤੇ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਸ਼ਾਹਜਹਾਂ ਦੀ ਫਲਾਈਟ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਇਸ ਦੀ ਵਜ੍ਹਾ ਖਰਾਬ ਮੌਸਮ ਤੇ ਧੁੰਦ ਵਿਚ ਹੋ ਰਹੀ ਪ੍ਰੇਸ਼ਾਨੀ ਦੱਸੀ ਗਈ ਸੀ। ਹੁਣ 24 ਘੰਟੇ ਦੀ ਸਹੂਲਤ ਸ਼ੁਰੂ ਹੋਣ ਦੇ ਬਾਅਦ ਇਨ੍ਹਾਂ ਫਲਾਈਟਾਂ ਦੇ ਸ਼ੁਰੂ ਹੋਣ ਦੀ ਉਮੀਦ ਹੈ।

pathankot live

ਪਠਾਨਕੋਟ ਦੇ ਪਿੰਡ ਧੀਰਾ ਵਿਚ ਲੋਕਾਂ ਨੇ ਪਰਵਾਸੀ ਮਜ਼ਦੂਰ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਖੰਭੇ ਨਾਲ ਬੰਨ੍ਹ ਦਿੱਤਾ। ਉਹ ਰਾਤ ਸਮੇਂ ਪਸ਼ੂਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਇਸ ਗੱਲ ਦਾ ਖੁਲਾਸਾ ਸੀਸੀਟੀਵੀ ਫੁਟੇਜ ਤੋਂ ਹੋਇਆ। ਸਥਾਨਕ ਲੋਕਾਂ ਨੇ ਉਸ ਨੂੰ ਫੜ ਕੇ ਖੰਭੇ ਨਾਲ ਰੱਸੀ ਨਾਲ ਬੰਨ੍ਹ ਦਿੱਤਾ ਤੇ ਪੁਲਿਸ ਬੁਲਾ ਲਈ।ਇਸ ਗੱਲ ਦਾ ਖੁਲਾਸਾ ਪਸ਼ੂ ਦੇ ਤਬੇਲੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਹੋਇਆ ਹੈ। ਜਿਸ ਕਾਰਨ ਸਥਾਨਕ ਲੋਕਾਂ ਨੇ ਇਸ ਪ੍ਰਵਾਸੀ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਆਪਣੇ ਨਾਲ ਕੀਤੀ ਗਲਤ ਹਰਕਤ ਮੰਨ ਲਈ।ਲੋਕਾਂ ਨੇ ਇਸ ਨੌਜਵਾਨ ਨੂੰ ਰੱਸੀ ਨਾਲ ਖੰਭੇ ਨਾਲ ਬੰਨ੍ਹ ਕੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਖੰਭੇ ਨਾਲ ਬੰਨ੍ਹੇ ਨੌਜਵਾਨ ਨੂੰ ਛੁਡਵਾ ਕੇ ਹਿਰਾਸਤ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਨਵਰਾਂ ਦੇ ਤਬੇਲੇ ਦਾ ਸੀਸੀਟੀਵੀ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨੌਜਵਾਨ ਚੰਦਰ ਸ਼ੇਖਰ ਅਰਧ ਨਗਨ ਹਾਲਤ ਵਿੱਚ ਪਸ਼ੂਆਂ ਨਾਲ ਕੁਝ ਗਲਤ ਕਰਦੇ ਨਜ਼ਰ ਆ ਰਿਹਾ ਹੈ।ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਧੀਰਾ ਤੋਂ ਸੂਚਨਾ ਮਿਲੀ ਸੀ ਕਿ ਪਸ਼ੂਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ, ਜਿਸ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।