ਮੁੰਬਈ (ਇੰਟ.)-ਬਾਲੀਵੁੱਡ ਅਭਿਨੇਤਾ ਕਾਰਤਿਕ ਆਰਿਅਨ ਫਿਲਮ ਇੰਡਸਟਰੀ ਦੇ ਰਾਈਜ਼ਿੰਗ ਸੁਪਰਸਟਾਰ ਦੇ ਤੌਰ ‘ਤੇ ਪਛਾਣੇ ਜਾ ਰਹੇ ਹਨ। ਇਸ ਦੀ ਖਾਸ ਵਜ੍ਹਾ ਹੈ ਐਕਟਰ ਦਾ ਕੂਲ ਨੇਚਰ ਅਤੇ ਕ੍ਰੇਜ਼ੀ ਫੈਨ ਫਾਲੋਵਿੰਗ ਪਰ ਕਾਰਤਿਕ ਆਰਿਅਨ ਇਨ੍ਹੀਂ ਦਿਨੀਂ ਇਕ ਹੋਰ ਵਜ੍ਹਾ ਨਾਲ ਚਰਚਾ ਵਿਚ ਹੈ। ਉਨ੍ਹਾਂ ਕੋਲ ਇਕ ਸਮੇਂ ਵਿਚ ਕਈ ਸਾਰੇ ਵੱਡੇ ਪ੍ਰਾਜੈਕਟਸ ਸਨ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਆਪਣੇ ਕਈ ਸਾਰੇ ਅਪਕਮਿੰਗ ਪ੍ਰਾਜੈਕਟਸ ਤੋਂ ਹੱਥ ਧੋਣਾ ਪਿਆ। ਪਹਿਲਾਂ ਉਨ੍ਹਾਂ ਨੂੰ ਕਰਨ ਜੌਹਰ ਦੀ ਫਿਲਮ ਦੋਸਤਾਨਾ2 ਵਿਚੋਂ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਅਜਿਹੀਆਂ ਅਫਵਾਹਾਂ ਵੀ ਤੇਜ਼ ਹੋ ਗਈਆਂ ਕਿ ਐਕਟਰ ਨੂੰ ਆਨੰਦ ਐਲ ਰਾਏ ਦੀ ਇਕ ਫਿਲਮ ਤੋਂ ਵੀ ਹੱਥ ਧੋਣੇ ਪੈ ਗਏ ਹਨ। ਇਸ ‘ਤੇ ਹੁਣ ਫਿਲਮ ਮੇਕਰ ਅਨੁਭਵ ਸਿਨ੍ਹਾ ਨੇ ਰਿਐਕਟ ਕੀਤਾ ਹੈ।
ਇਹ ਵੀ ਪੜ੍ਹੋ- IELTS ਸੈਂਟਰਾਂ ਨੂੰ ਲੱਗਾ ਕੋਰੋਨਾ ‘ਗ੍ਰਹਿਣ’, ਵਿਦਿਆਰਥੀ ਤੇ ਮਾਲਕ ਹੋਏ ਡਾਢੇ ਔਖੇ
ਫਿਲਮ ਡਾਇਰੈਕਟਰ ਅਨੁਭਵ ਸਿਨ੍ਹਾ ਨੇ ਇਸ ‘ਤੇ ਟਵੀਟ ਕਰ ਕੇ ਹੋਏ ਕਿਹਾ ਕਿ ਇਕ ਗੱਲ ਕਹਾਂ ਜਦੋਂ ਕੋਈ ਪ੍ਰੋਡਿਊਸਰ ਕਿਸੇ ਐਕਟਰ ਨੂੰ ਡਰਾਪ ਕਰਦਾ ਹੈ ਤਾਂ ਉਸ ਬਾਰੇ ਵਿਚ ਉਹ ਗੱਲ ਨਹੀਂ ਕਰਨਾ ਚਾਹੁੰਦਾ। ਦੋਵੇਂ ਹੀ ਇਸ ਬਾਰੇ ਵਿਚ ਗੱਲ ਨਹੀਂ ਕਰਦੇ। ਅਜਿਹਾ ਅਕਸਰ ਦੇਖਣ ਨੂੰ ਮਿਲਦਾ ਹੈ। ਕਾਰਤਿਕ ਆਰਿਅਨ ਦੇ ਖਿਲਾਫ ਜੋ ਕੈਂਪੇਨ ਚਲਾਈ ਜਾ ਰਹੀ ਹੈ ਉਸ ਨੂੰ ਲੈ ਕੇ ਮੈਂ ਚਿੰਤਾ ਵਿਚ ਹਾਂ। ਇਹ ਬਹੁਤ ਹੀ ਅਣਉਚਿਤ ਹੈ। ਮੈਂ ਕਾਰਤਿਕ ਆਰਿਅਨ ਦੇ ਸ਼ਾਂਤ ਸੁਭਾਅ ਦੀ ਸ਼ਲਾਘਾ ਕਰਦਾ ਹਾਂ।
ਇਹ ਵੀ ਪੜ੍ਹੋ-Customer care ਦਾ ਨੰਬਰ ਸਰਚ ਕਰਨਾ ਪਿਆ ਮਹਿੰਗਾ, ਖਾਤੇ ‘ਚ ਉੱਡੇ ਲੱਖਾਂ ਰੁਪਏ
ਦੱਸ ਦਈੇ ਕਿ ਹਾਲ ਹੀ ਵਿਚ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਕਾਰਤਿਕ ਆਰਿਅਨ ਨੂੰ ਆਨੰਦ ਐਲ ਰਾਏ ਦੀ ਇਕ ਫਿਲਮ ਵਿਚੋਂ ਕੱਢ ਦਿੱਤਾ ਗਿਆ ਹੈ। ਹਾਲਾਂਕਿ ਆਨੰਦ ਐਲ ਰਾਏ ਵਲੋਂ ਇਸ ਖਬਰ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਾਰਤਿਕ ਆਰਿਅਨ ਨੇ ਉਨ੍ਹਾਂ ਦੀ ਕਿਸੇ ਵੀ ਫਿਲਮ ਵਿਚ ਕੰਮ ਕਰਨ ਲਈ ਸਾਈਨ ਨਹੀਂ ਕੀਤਾ ਹੈ। ਸਭ ਤੋਂ ਪਹਿਲਾਂ ਇਹ ਗੱਲ ਉਦੋਂ ਚਰਚਾ ਵਿਚ ਆਈ ਜਦੋਂ ਉਨ੍ਹਾਂ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫਿਲਮ ਦੋਸਤਾਨਾ 2 ਵਿਚੋਂ ਕੱਢ ਦਿੱਤਾ ਗਿਆ। ਇਸ ‘ਤੇ ਧਰਮਾ ਪ੍ਰੋਡਕਸ਼ਨ ਵਲੋਂ ਆਫੀਸ਼ੀਅਲ ਸਟੇਟਮੈਂਟ ਵੀ ਜਾਰੀ ਕੀਤੀ ਗਈ ਸੀ। ਇਸ ਤੋਂ ਇਲਾਵਾ ਇਕ ਅਫਵਾਹ ਅਜਿਹੀ ਵੀ ਉੱਡ ਰਹੀ ਹੈ ਕਿ ਉਨ੍ਹਾਂ ਨੂੰ ਸ਼ਾਹਰੁਖ ਖਾਨ ਦੇ ਰੇਡ ਚਿਲੀਜ਼ ਪ੍ਰੋਡਕਸ਼ਨ ਹਾਊਸ ਦੀ ਇਕ ਫਿਲਮ ਵਿਚੋਂ ਵੀ ਕੱਢਿਆ ਗਿਆ ਹੈ।





