ਮੀਕਾ ਸਿੰਘ ਨੇ KRK ਲਈ ਲਿਖਿਆ ਸਪੈਸ਼ਲ ਗੀਤ, ਸਾਂਝੇ ਕੀਤੇ ਗਾਣੇ ਦੇ ਬੋਲ

ਨਵੀਂ ਦਿੱਲੀ (ਇੰਟ.)- ਫਿਲਮ ਅਭਿਨੇਤਾ ਕਮਾਲ ਰਾਸ਼ਿਦ ਖਾਨ (Kamaal R. Khan) ਉਰਫ KRK ਇਨ੍ਹੀਂ ਦਿਨੀਂ ਵਿਵਾਦਾਂ ਵਿਚ ਹਨ। ਉਨ੍ਹਾਂ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ…

ਨਵੀਂ ਦਿੱਲੀ (ਇੰਟ.)- ਫਿਲਮ ਅਭਿਨੇਤਾ ਕਮਾਲ ਰਾਸ਼ਿਦ ਖਾਨ (Kamaal R. Khan) ਉਰਫ KRK ਇਨ੍ਹੀਂ ਦਿਨੀਂ ਵਿਵਾਦਾਂ ਵਿਚ ਹਨ। ਉਨ੍ਹਾਂ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਪੰਗਾ ਲੈਣਾ ਜ਼ਬਰਦਸਤ ਭਾਰੀ ਪੈ ਗਿਆ ਹੈ। ਉਨ੍ਹਾਂ ਨੇ ਬੀਤੇ ਦਿਨੀਂ ਸਲਮਾਨ ਖਾਨ (Salmaan khan) ਦੇ ਖਿਲਾਫ ਖੂਬ ਬਿਆਨਬਾਜ਼ੀ ਕੀਤੀ ਸੀ। ਜਿਸ ਤੋਂ ਬਾਅਦ ਸਲਮਾਨ ਖਾਨ ਨੇ ਉਨ੍ਹਾਂ ‘ਤੇ ਮਾਨ ਹਾਨੀ ਦਾ ਦਾਅਵਾ ਕਰ ਦਿੱਤਾ ਹੈ। ਉਥੇ ਹੀ ਗਾਇਕ ਮੀਕਾ ਸਿੰਘ (Mika Singh) ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ। ਜਿਸ ਤੋਂ ਬਾਅਦ KRK ਦੇ ਨਾਲ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਜ਼ਬਰਦਸਤ ਝਗੜਾ ਚੱਲ ਰਿਹਾ ਹੈ। ਮੀਕਾ KRK ਦੇ ਖਿਲਾਫ ਇਕ ਮਿਊਜ਼ਿਕ ਟ੍ਰੈਕ ਬਾ ਰਹੇ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ‘ਤੇ ਇਕ ਟਵੀਟ ਕਰ ਕੇ ਦਿੱਤੀ ਹੈ।

Mika Singh's KRK diss track includes actual sound of barking dogs, singer  calls it 'commercial club song' | Entertainment News - Hindustan Times

ਇਹ ਵੀ ਪੜ੍ਹੋ-Customer care ਦਾ ਨੰਬਰ ਸਰਚ ਕਰਨਾ ਪਿਆ ਮਹਿੰਗਾ, ਖਾਤੇ ‘ਚ ਉੱਡੇ ਲੱਖਾਂ ਰੁਪਏ

ਮੀਕਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਆਪਣੇ ਸਟੂਡੀਓ ਦਾ ਇਕ ਵੀਡੀਓ ਸ਼ੇਅਰ ਕੀਤੀ। ਦੱਸਿਆ ਕਿ ਗੀਤ ਦਾ ਸੰਗੀਤ ਤਿਆਰ ਹੈ, ਅਤੇ ਹੁਣ ਉਸ ਦਾ ਗੀਤ ਲਿਖਣਾ ਹੈ ਨਾਲ ਹੀ ਉਹ ਕਹਿੰਦੇ ਹਨ ਸਾਰਿਆਂ ਨੂੰ ਨਮਸਕਾਰ, ਬੀਟ ਅਤੇ ਟਿਊਨ ਹੁਣ ਲਗਭਗ ਤਿਆਰ ਹੋ ਚੁੱਕਾ ਹੈ। ਅਸੀਂ ਗੀਤ ਦੇ ਬੋਲ ‘ਤੇ ਕੰਮ ਕਰ ਰਹੇ ਹਾਂ। ਧੰਨਵਾਦ @shari@Toshisabrii ਇੰਨੀ ਸ਼ਾਨਦਾਰ ਬੀਟ ਬਣਾਉਣ ਲਈ.. ਮੈਂ ਇਹ ਖਾਸ ਗੀਤ @kamaalrkhan ਲਈ ਬਣਾ ਰਿਹਾ ਹਾਂ ਪਰ ਇਹ ਹੈ ਇਕ ਵਪਾਰਕ ਕਲੱਬ ਗੀਤ। ਵੀਡੀਓ ਵਿਚ ਮੀਕਾ ਨੂੰ ਬੀਟ ਦੇ ਬਾਰੇ ਵਿਚ ਦੂਜੇ  ਸਾਥੀਆਂ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਜੋ ਬੈਕਗ੍ਰਾਉਂਡ ਵਿਚ ਇਕ ਮਿਊਜ਼ਿਕ ਵੱਜ ਰਿਹਾ ਸੀ।

KRK diagnosed with stomach cancer; actor upset over 'unfulfilled' wish to  work with Big B - The Economic Times

ਇਹ ਵੀ ਪੜ੍ਹੋ- IELTS ਸੈਂਟਰਾਂ ਨੂੰ ਲੱਗਾ ਕੋਰੋਨਾ ‘ਗ੍ਰਹਿਣ’, ਵਿਦਿਆਰਥੀ ਤੇ ਮਾਲਕ ਹੋਏ ਡਾਢੇ ਔਖੇ

ਦੱਸ ਦਈੇ ਕਿ ਕੇ.ਆਰ.ਕੇ. ਆਪਣੇ ਟਵੀਟਸ ਵਿਚ ਮੀਕਾ ਨੂੰ ਚਿਰਕੁਟ ਸਿੰਗਰ ਕਿਹਾ ਹੈ। ਇਸ ਤੋਂ ਪਹਿਲਾਂ ਮੀਕਾ ਨੇ ਇਕ ਟਵੀਟ ਕੀਤਾ ਸੀ ਕਿ ਕੇਆਰਕੇ ਸਿਰਫ ਸਾਫਟ ਟਾਰਗੈੱਟ ਹੀ ਚੁਣਦੇ ਹਨ। ਉਨ੍ਹਾਂ ਨੇ ਪੰਜਾਬੀ ਵਿਚ ਲਿਖਿਆ ਉਹ ਬਾਲੀਵੁੱਡ ਵਿਚ ਸਾਫਟ ਲੋਕਾਂ ਨੂੰ ਹੀ ਚੁਣਦੇ ਹਨ। ਉਹ ਆਪਣੇ ਪਿਤਾ ਨਾਲ ਖਿਲਵਾੜ ਨਹੀਂ ਕਰਣਗੇ। ਮੇਰੇ ਪੁੱਤਰ ਨੂੰ ਕਹੋ ਕਿ ਮੈਨੂੰ ਅਨਬਲਾਕ ਕਰ ਦਿਓ ਪਲੀਜ਼, ਮੈਂ ਕਰਣ ਜੌਹਰ ਜਾਂ ਅਨੁਰਾਗ ਕਸ਼ਯਪ ਨਹੀਂ ਹਾਂ। ਮੈਂ ਉਸ ਦਾ ਪਿਓ ਹਾਂ। ਇਨ੍ਹਾਂ ਦੋਹਾਂ ਦੀ ਟਵਿੱਟਰ ‘ਤੇ ਕਈ ਦਿਨਾਂ ਤੋਂ ਲੜਾਈ ਦੇਖੀ ਜਾ ਰਹੀ ਹੈ।

Leave a Reply

Your email address will not be published. Required fields are marked *