ਯੂ.ਪੀ. ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਨਾਜਾਇਜ਼ ਹਥਿਆਰਾਂ ਦੀ ਫੈਕਟਰੀ ‘ਤੇ ਮਾਰਿਆ ਛਾਪਾ

ਸ਼ਾਹਜਹਾਂਪੁਰ (ਇੰਟ.)- ਜੰਗਲ ਵਿਚ ਚੱਲ ਰਹੀ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ ਨਾਜਾਇਜ਼ ਹਥਿਆਰ ਬਣਾ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ…

ਸ਼ਾਹਜਹਾਂਪੁਰ (ਇੰਟ.)- ਜੰਗਲ ਵਿਚ ਚੱਲ ਰਹੀ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ ਨਾਜਾਇਜ਼ ਹਥਿਆਰ ਬਣਾ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਸ ਵਲੋਂ ਮੌਕੇ ਤੋਂ ਵੱਡੀ ਗਿਣਤੀ ਵਿਚ ਬਣਾਏ ਗਏ ਅਤੇ ਅੱਧੇ ਬਣੇ ਹਥਿਆਰ ਅਤੇ ਉਨ੍ਹਾਂ ਨੂੰ ਬਣਾਉਣ ਦੇ ਯੰਤਰ ਵੀ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ 

ਪੁਲਸ ਅਧਿਕਾਰੀ ਐੱਸ. ਆਨੰਦ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੀਤੀ ਰਾਤ ਥਾਣਾ ਸੇਰਾਮਊ ਦੱਖਣੀ ਕੋਤਵਾਲ ਧਨੰਜੇ ਸਿੰਘ ਪੁਲਸ ਟੀਮ ਦੀ ਸਰਚ ਮੁਹਿੰਮ ‘ਤੇ ਸਨ। ਸੂਚਨਾ ‘ਤੇ ਰਾਤ ਤਕਰੀਬਨ ਦੋ ਵਜੇ ਪੁਲਸ ਟੀਮ ਨੇ ਭਰਗਵਾ ਦੇ ਜੰਗਲ ਵਿਚ ਚੱਲ ਰਹੀ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ‘ਤੇ ਦਬਿਸ਼ ਦਿੱਤੀ। ਨਾਜਾਇਜ਼ ਹਥਿਆਰ ਬਣਾ ਰਹੇ ਗ੍ਰਾਮ ਭਰਗਵਾਂ ਵਾਸੀ ਸੁਖਦੇਵ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੂੰ ਮੌਕੇ ਤੋਂ ਵੱਡੀ ਗਿਣਤੀ ਵਿਚ ਬਣੇ ਅਤੇ ਅਧਬਣੇ ਹਥਿਆਰਾਂ ਤੇ ਹੋਰ ਹਥਿਆਰ ਬਰਾਮਦ ਹੋਏ ਹਨ। ਐੱਸ.ਪੀ. ਨੇ ਦੱਸਿਆ ਕਿ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਸੁਖਦੇਵ ਨੂੰ ਜੇਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਨਹੀਂ ਰੱਖਦੇ ਤਾਂ ਵੀ ਹੋ ਸਕਦਾ ਹੈ ਬਲੈਕ ਫੰਗਸ

ਤੁਹਾਨੂੰ ਦੱਸ ਦਈਏ ਕਿ ਮੁਜ਼ੱਫਰਨਗਰ ਵਿਚ 2014 ਦੀ ਸ਼ੁਰੂਆਤ ਵਿਚ ਪਹਿਲਾਂ ਕੋਤਵਾਲੀ ਪੁਲਸ ਨੇ ਨਾਜਾਇਜ਼ ਤੌਰ ‘ਤੇ ਚੱਲ ਰਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ। ਇਸ ਦੇ ਨਾਲ ਹੀ ਮਾਰਚ 2014 ਵਿਚ ਪੁਲਸ ਨੇ ਮੁਜ਼ੱਫਰਨਗਰ ਦੇ ਪਿੰਡ ਸੁਜੜੂ ਦੇ ਇਕ ਮਕਾਨ ਵਿਚ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਲੋਕਸਭਾ ਚੋਣਾਂ ਵਿਚ ਇਨ੍ਹਾਂ ਹਥਿਆਰਾਂ ਦੀ ਖਰੀਦੋ-ਫਰੋਖਤ ਵਧ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਥੇ ਤਕਰੀਬਨ 3 ਕਰੋੜ ਦੀ ਆਬਾਦੀ ਵਾਲੇ ਮੁਜ਼ੱਫਰਨਗਰ ਵਿਚ 15,456 ਲੋਕਾਂ ਕੋਲ ਬੰਦੂਕ ਦੇ ਲਾਇਸੈਂਸ ਹਨ, ਜਦੋਂ ਕਿ ਪੁਲਸ ਰਿਕਾਰਡ ਮੁਤਾਬਕ 16 ਡੀਲਰ ਹਨ। ਪੁਲਸ ਮੁਤਾਬਕ ਦਿੱਲੀ ਵਿਚ ਹੋਏ ਜ਼ਿਆਦਾਤਰ ਕਤਲ ਇਨ੍ਹਾਂ ਨਾਜਾਇਜ਼ ਹਥਿਆਰਾਂ ਨਾਲ ਹੀ ਕੀਤੇ ਜਾਂਦੇ ਹਨ।

Leave a Reply

Your email address will not be published. Required fields are marked *