ਸਿਧਾਰਥਨਗਰ (ਇੰਟ.)-ਕੋਰੋਨਾ ਸੰਕਟ ਨਾਲ ਨਿਜਾਤ ਪਾਉਣ ਲਈ ਪੂਰੇ ਦੇਸ਼ ਵਿਚ ਵੈਕਸੀਨੇਸ਼ਨ ਮੁਹਿੰਮ ਚੱਲ ਰਹੀ ਹੈ ਪਰ ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲੇ ਵਿਚ 20 ਲੋਕਾਂ ਨੂੰ ਵੱਖ-ਵੱਖ ਵੈਕਸੀਨ ਦੀਆਂ ਦੋ ਡੋਜ਼ ਦਿੱਤੀਆਂ ਗਈਆਂ। ਜਿਸ ਨਾਲ ਸਥਾਨਕ ਲੋਗ ਬੇਹੱਦ ਪ੍ਰੇਸ਼ਾਨ ਰਹੇ। ਹਾਲਾਂਕਿ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ.ਕੇ. ਪੌਲ ਨੇ ਅੱਜ ਵੀਰਵਾਰ ਨੂੰ ਸਾਫ ਕਰ ਦਿੱਤਾ ਕਿ ਇਸ ਵਿਚ ਚਿੰਤਾ ਵਾਲੀ ਗੋਈ ਗੱਲ ਨਹੀਂ ਹੈ। ਆਓ ਜਾਣਦੇ ਹਾਂ ਕਿ ਵੈਕਸੀਨ ਦੀ ਗੜਬੜ ਡੋਜ਼ ਲੈਣ ਵਾਲੇ ਪਿੰਡ ਵਾਸੀਆਂ ਦੀ ਇਸ ਦੌਰਾਨ ਸਥਿਤੀ ਕਿਹੋ ਜਿਹੀ ਰਹੀ ਅਤੇ ਉਨ੍ਹਾਂ ਨੇ ਕੀ ਮਹਿਸੂਸ ਕੀਤਾ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀ
ਸਿਧਾਰਥਨਗਰ ਜ਼ਿਲੇ ਦੇ ਅਵਦਹੀ ਕਲਾਂ ਪਿੰਡ ਦੇ 20 ਲੋਕਾਂ (ਮਹਿਲਾ-ਪੁਰਸ਼ ਦੋਹਾਂ) ਨੂੰ ਵੱਖ-ਵੱਖ ਵੈਕਸੀਨ ਦੀ ਡੋਜ਼ ਦਿੱਤੀ ਗਈ। ਫਿਲਹਾਲ ਇਹ ਲੋਕ ਅਜੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਇਨ੍ਹਾਂ ਲੋਕਾਂ ਨੂੰ 14 ਮਈ ਨੂੰ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਗਈ ਸੀ, ਉਦੋਂ ਤੋਂ ਇਹ ਲੋਕ ਅਸਮੰਜਸ ਵਾਲੀ ਸਥਿਤੀ ਵਿਚ ਸਨ ਅਤੇ ਪਿੰਡ ਵਾਲੇ ਵੀ ਇਨ੍ਹਾਂ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ।

ਉਮੀਦ ਵਰਕਰਾਂ ਤੋਂ ਵੱਡੀ ਭੁੱਲ
ਅਵਦਹੀ ਕਲਾਂ ਪਿੰਡ ਦੇ ਇਨ੍ਹਾਂ ਲੋਕਾਂ ਨੂੰ 1 ਅਪ੍ਰੈਲ ਨੂੰ ਕੋਵੀਸ਼ੀਲਡ ਦੀ ਵੈਕਸੀਨ ਲਗਾਈ ਗਈ। ਵੈਕਸੀਨੇਸ਼ਨ ਸੈਂਟਰ ‘ਤੇ ਆਸ਼ਾ ਵਰਕਰਾਂ ਕੋਲੋਂ ਵੱਡੀ ਭੁੱਲ ਹੋ ਗਈ ਅਤੇ 14 ਮਈ ਨੂੰ ਦੂਜੀ ਡੋਜ਼ ਕੋਵੈਕਸੀਨ ਦੀ ਦੇ ਦਿੱਤੀ ਗਈ। ਆਸ਼ਾ ਵਰਕਰਾਂ ਨੇ ਪਹਿਲੀ ਡੋਜ਼ ਦਾ ਸਰਟੀਫਿਕੇਟ ਦੇਖੇ ਬਿਨਾ ਹੀ ਵੈਕਸੀਨ ਦੀ ਦੂਜੀ ਡੋਜ਼ ਦੇ ਦਿੱਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਡਰ ਲੱਗਾ ਸੀ ਜਦੋਂ ਪਤਾ ਲੱਗਾ ਕਿ ਵੱਖ-ਵੱਖ ਕੰਪਨੀਆਂ ਦਾ ਟੀਕਾ ਲੱਗ ਗਿਆ ਹੈ। ਗਲਤੀ ਕਿੱਥੋਂ ਹੋਈ ਇਸ ਸਵਾਲ ਦੇ ਜਵਾਬ ‘ਤੇ ਪਿੰਡ ਵਾਸੀਆਂ ਨੇ ਕਿਹਾ ਕਿ ਗਲਤੀ ਸਿਹਤ ਮੁਲਾਜ਼ਮਾਂ ਤੋਂ ਹੋਈ ਹੈ।
ਇਹ ਵੀ ਪੜ੍ਹੋ- ਕਾਲਾ ਦਿਵਸ ਮੌਕੇ ਰਾਕੇਸ਼ ਟਿਕੈਤ ਦੀਆਂ ਇਸ ਅੰਦਾਜ਼ ਵਿਚ ਤਸਵੀਰਾਂ ਹੋਈਆਂ ਵਾਇਰਲ
ਇਸ ਦੌਰਾਨ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ.ਕੇ. ਪੌਲ ਨੇ ਕਿਹਾ ਕਿ ਸਾਡਾ ਪ੍ਰੋਟੋਕਾਲ ਸਪੱਸ਼ਟ ਹੈ ਕਿ ਦਿੱਤੀਆਂ ਗਈਆਂ ਦੋਵੇਂ ਡੋਜ਼ ਇਕ ਹੀ ਵੈਕਸੀਨ ਦੀਆਂ ਹੋਣ। ਇਸ ਮਾਮਲੇ ਬਾਰੇ ਪਤਾ ਕਰਨਾ ਚਾਹੀਦਾ ਹੈ। ਜਾਂਚ ਹੋਣੀ ਚਾਹੀਦੀ ਹੈ। ਜੇਕਰ ਅਜਿਹਾ ਹੋਇਆ ਵੀ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਦੂਜੀ ਵੈਕਸੀਨ ਲੱਗ ਵੀ ਜਾਵੇ ਤਾਂ ਕੋਈ ਦਿੱਕਤ ਨਹੀਂ ਹੈ।




