ਕੋਰੋਨਾ ਵਿਰੁੱਧ ਜੰਗ ਵਿਚ ਨਵੀਂ ਵੈਕਸੀਨ ਨੇ ਜਗਾਈ ਉਮੀਦ, ਜਾਣੋ ਕਿਵੇਂ ਕਰੇਗੀ 

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਇਕ ਡੀ.ਐੱਨ.ਏ. ਵੈਕਸੀਨ ਨੇ ਨਵੀਂ ਉਮੀਦ ਜਤਾਈ ਹੈ। ਤਾਈਵਾਨ ਦੇ ਵਿਗਿਆਨੀਆਂ ਨੇ ਡੀ.ਐੱਨ.ਏ. ਅਧਾਰਿਤ ਕੋਰੋਨਾ ਵੈਕਸੀਨ…

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਇਕ ਡੀ.ਐੱਨ.ਏ. ਵੈਕਸੀਨ ਨੇ ਨਵੀਂ ਉਮੀਦ ਜਤਾਈ ਹੈ। ਤਾਈਵਾਨ ਦੇ ਵਿਗਿਆਨੀਆਂ ਨੇ ਡੀ.ਐੱਨ.ਏ. ਅਧਾਰਿਤ ਕੋਰੋਨਾ ਵੈਕਸੀਨ ਦਾ ਵਿਕਾਸ ਕੀਤਾ ਹੈ। ਚੂਹਿਆਂ ‘ਤੇ ਪ੍ਰੀਖਣ ਦੌਰਾਨ ਦੇਖਿਆ ਗਿਆ ਕਿ ਇਸ ਵੈਕਸੀਨ ਨਾਲ ਲੰਬੇ ਸਮੇਂ ਲਈ ਐਂਟੀਬਾਡੀ ਦਾ ਨਿਰਮਾਣ ਹੁੰਦਾ ਹੈ। ਮੌਜੂਦਾ ਸਮੇਂ ਵਿਚ ਮੁਹੱਈਆ ਕੁਝ ਟੀਕੇ ਆਰ.ਐੱਨ.ਏ. ਜਾਂ ਐੱਮ.ਆਰ.ਐੱਨ.ਏ. ਦੇ ਸੰਦੇਸ਼ਾਂ ‘ਤੇ ਨਿਰਭਰ ਕਰਦੇ ਹਨ। ਇਹ ਮਨੁੱਖ ਪ੍ਰਤੀ ਰੱਖਿਆ ਤੰਤਰ ਨੂੰ ਸਾਰਸ- ਸੀ.ਓ.ਵੀ.-2 ਵਾਇਰਸ ਦੀ ਪਛਾਣ ਕਰਨਾ ਸਿਖਾਉਂਦੇ ਹਨ, ਜਿਸ ਨਾਲ ਕੋਰੋਨਾ ਇਨਫੈਕਸ਼ਨ ਹੁੰਦਾ ਹੈ। ਜ਼ਿਆਦਾਤਰ ਵਾਇਰਸ ਵਿਚ ਜਾਂ ਤਾਂ ਆਰ.ਐੱਨ.ਏ. ਜਾਂ ਡੀ.ਐੱਨ.ਏ. ਦੀ ਜੈਨੇਟਿਕ ਸਮੱਗਰੀ ਹੁੰਦੀ ਹੈ। ਸਾਰਸ-ਸੀ.ਓ.ਵੀ.-2 ਵਾਇਰਸ ਵਿਚ ਆਰ.ਐੱਨ.ਏ. ਦੀ ਜੈਨੇਟਿਕ ਸਮੱਗਰੀ ਹੁੰਦੀ ਹੈ।

ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ 
ਪੀ.ਐੱਲ.ਓ.ਐੱਸ. ਨੇਗਲੈਕਟੇਡ ਟ੍ਰਾਪੀਕਲ ਡਿਜ਼ੀਜ਼ੇਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਨਵੀਂ ਵੈਕਸੀਨ ਵਾਇਰਸ ਦੇ ਸਪਾਈਕ ਪ੍ਰੋਟੀਨ ਦੇ ਬਦਲੇ ਇਸ ਦੇ ਡੀ.ਐੱਨ.ਏ. ਦੀ ਵਰਤੋਂ ਕਰਦੀ ਹੈ। ਸਪਾਈਕ ਪ੍ਰੋਟੀਨ ਰਾਹੀਂ ਹੀ ਵਾਇਰਸ ਮਨੁੱਖੀ ਕੋਸ਼ਿਕਾ ਵਿਚ ਐਂਟਰ ਕਰ ਕੇ ਉਸ ਨੂੰ ਇਨਫੈਕਟਿਡ ਕਰਦਾ ਹੈ। ਡੀ.ਐੱਨ.ਏ. ਅਤੇ ਐੱਮ. ਆਰ.ਐੱਨ.ਏ. ਦੋਵੇਂ ਟੀਕੇ ਵਾਇਰਸ ਦੇ ਖਿਲਾਫ ਲੜਣ ਦੀ ਇਮਿਊਨਿਟੀ ਤੰਤਰ ਨੂੰ ਸਰਗਰਮ ਕਰਨ ਲਈ ਜੈਨੇਟਿਕ ਸਮੱਗਰੀ ਦੀ ਵਰਤੋਂ ਕਰਦੇ ਹਨ। ਹਾਲਾਂਕਿ ਡੀ.ਐੱਨ.ਏ. ਵੈਕਸੀਨ ਨੂੰ ਘੱਟ ਖਰਚੇ ‘ਤੇ ਤੇਜ਼ੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਇਸ ਦੀ ਟਰਾਂਸਪੋਰਟ ਵਿਚ ਘੱਟ ਤਾਪਮਾਨ ਦੀ ਲੋੜ ਵੀ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ- ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਨਹੀਂ ਰੱਖਦੇ ਤਾਂ ਵੀ ਹੋ ਸਕਦਾ ਹੈ ਬਲੈਕ ਫੰਗਸ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਾਲ ਦੇ ਕਲੀਨੀਕਲ ਟ੍ਰਾਇਲ ਤੋਂ ਪਤਾ ਲੱਗਦਾ ਹੈ ਕਿ ਐਚ.ਆਈ.ਵੀ.-1, ਜ਼ੀਕਾ ਵਾਇਰਸ, ਇਬੋਲਾ ਵਾਇਰਸ ਅਤੇ ਇੰਫਲੂਏਂਜਾ ਵਾਇਰਸ ਦੇ ਖਿਲਾਫ ਡੀ.ਐੱਨ.ਏ. ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ। ਆਪਣੇ ਹਾਲੀਆ ਅਧਿਐਨ ਵਿਚ ਨੈਸ਼ਨਲ ਹੈਲਥ ਰਿਸਰਚ ਇੰਸਟੀਚਿਊਟ, ਤਾਈਵਾਨ ਦੇ ਖੋਜਕਰਤਾਵਾਂ ਨੇ ਅਜਿਹੀ ਵੈਕਸੀਨ ਦਾ ਵਿਕਾਸ ਕੀਤਾ ਹੈ, ਜੋ ਸਾਰਸ-ਸੀ.ਓ.ਵੀ.-2 ਸਪਾਈਕ ਪ੍ਰੋਟੀਨ ਨੂੰ ਐਨਕੋਡ ਕਰਨ ਲਈ ਡੀ.ਐੱਨ.ਏ. ਦੀ ਵਰਤੋਂ ਕਰਦੀ ਹੈ।

Leave a Reply

Your email address will not be published. Required fields are marked *