ਟੋਕੀਓ: ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਸ਼ਨੀਵਾਰ ਭਾਰਤ ਲਈ ਇੱਕ ਬਹੁਤ ਹੀ ਖਾਸ ਦਿਨ ਰਿਹਾ। ਇੱਥੇ ਭਾਰਤ ਦੇ ਮਨੀਸ਼ ਨਰਵਾਲ ਅਤੇ ਸਿੰਘਰਾਜ ਨੇ ਪੀ 4 ਮਿਕਸਡ 50 ਮੀਟਰ ਪਿਸਟਲ ਐਸਐਚ 1 ਸ਼ੂਟਿੰਗ ਵਿਚ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਮਗਿਆਂ ‘ਤੇ ਕਬਜ਼ਾਕੀਤਾ ਹੈ।
ਪੜੋ ਹੋਰ ਖਬਰਾਂ: Paralympics: ਤੀਰਅੰਦਾਜ਼ੀ ‘ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਜਿੱਤਿਆ ਕਾਂਸੀ ਤਮਗਾ
ਇਨ੍ਹਾਂ ਦੋ ਖਿਡਾਰੀਆਂ ਤੋਂ ਇਲਾਵਾ ਪ੍ਰਮੋਦ ਭਗਤ ਅਤੇ ਸੁਹਾਸ ਯਥੀਰਾਜ ਨੇ ਫਾਈਨਲ ਵਿਚ ਥਾਂ ਬਣਾ ਕੇ ਬੈਡਮਿੰਟਨ ਵਿਚ ਇਤਿਹਾਸ ਰਚਿਆ ਹੈ। ਜਿੱਥੇ ਪ੍ਰਮੋਦ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ ਐਸਐਲ 3 ਕਲਾਸ ਦੇ ਸੈਮੀਫਾਈਨਲ ਵਿਚ ਜਾਪਾਨ ਦੇ ਦਾਇਸੁਕੇ ਫੁਜੀਹਾਰਾ ਨੂੰ 2-0 ਨਾਲ ਹਰਾਇਆ, ਉੱਥੇ ਸੁਹਾਸ ਨੇ ਐਸਐਲ 4 ਕਲਾਸ ਦੇ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੇ ਸੇਤੀਆਵਾਨ ਫਰੈਡੀ ਨੂੰ ਸਿੱਧੇ ਗੇਮਾਂ ਵਿਚ ਹਰਾਇਆ।
ਪੜੋ ਹੋਰ ਖਬਰਾਂ: ਕੋਰੋਨਾ ਕਾਰਨ ਪੀੜਤਾਂ ‘ਚ ਵਧ ਰਿਹੈ ਇਹ ਰੋਗ, ਅਧਿਐਨ ‘ਚ ਖੁਲਾਸਾ



