LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਰਨ ਪੀੜਤਾਂ 'ਚ ਵਧ ਰਿਹੈ ਇਹ ਰੋਗ, ਅਧਿਐਨ 'ਚ ਖੁਲਾਸਾ

3s kidney

ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਦੀ ਸਿਹਤ ਉੱਤੇ ਇਸ ਘਾਤਕ ਵਾਇਰਸ ਦਾ ਗਹਿਰਾ ਅਸਰ ਪੈ ਰਿਹਾ ਹੈ। ਇਨਫੈਕਸ਼ਨ ਤੋਂ ਉਭਰਨ ਦੇ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਭਰ ਰਹੀਆਂ ਹਨ। ਹੁਣ ਇਸ ਵਾਇਰਸ ਦੇ ਕਾਰਨ ਪੀੜਤਾਂ ਵਿਚ ਕਿਡਨੀ ਰੋਗ ਦਾ ਖਤਰਾ ਸਾਹਮਣੇ ਆ ਰਿਹਾ ਹੈ। ਇਕ ਨਵੇਂ ਅਧਿਐਨ ਮੁਤਾਬਕ ਕੋਰੋਨਾ ਦੇ ਲੰਬੇਂ ਸਮੇਂ ਦੇ ਅਸਰ ਦੇ ਤੌਰ ਉੱਤੇ ਕਿਡਨੀ ਦੀ ਸਮਰੱਥਾ ਵਿਚ ਗਿਰਾਵਟ ਪਾਈ ਗਈ ਹੈ। ਕੋਰੋਨਾ ਕਾਰਨ ਮਾਮੂਲੀ ਰੂਪ ਨਾਲ ਇਨਫੈਕਟਿਡ ਹੋਣ ਵਾਲੇ ਕਈ ਪੀੜਤਾਂ ਵਿਚ ਵੀ ਇਸ ਤਰ੍ਹਾਂ ਦੀ ਸਮੱਸਿਆ ਪਾਈ ਗਈ ਹੈ।

ਪੜੋ ਹੋਰ ਖਬਰਾਂ: Paralympics: ਤੀਰਅੰਦਾਜ਼ੀ 'ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਜਿੱਤਿਆ ਕਾਂਸੀ ਤਮਗਾ

ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦੇ ਖੋਜਕਾਰਾਂ ਮੁਤਾਬਕ ਕੋਰੋਨਾ ਕਾਰਨ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਕਿਡਨੀ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਜ਼ਿਆਦਾ ਪਾਇਆ ਗਿਆ ਹੈ। ਇਸ ਦੇ ਚੱਲਦੇ ਕਿਡਨੀ ਰੋਗ ਦਾ ਜੋਖਿਮ ਵਧ ਸਕਦਾ ਹੈ। ਅਮਰੀਕਨ ਸੋਸਾਇਟੀ ਆਫ ਨੈਫ੍ਰੇਲਾਜੀ ਵਿਚ ਅਧਿਐਨ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਵਾਸ਼ਿੰਗਟਨ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਜਿਆਦ ਅਲ-ਅਲੀ ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਪੀੜਤਾਂ ਦੇ ਇਲਾਜ ਵਿਚ ਲੱਗੇ ਡਾਕਟਰਾਂ ਨੂੰ ਉਨ੍ਹਾਂ ਦੀ ਕਿਡਨੀ ਦੀ ਸਮਰੱਥਾ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ। ਇਸ ਨਾਲ ਹਜ਼ਾਰਾਂ ਲੋਕਾਂ ਨੂੰ ਇਸ ਖਤਰੇ ਤੋਂ ਬਚਾਇਆ ਜਾ ਸਕਦਾ ਹੈ।

ਪੜੋ ਹੋਰ ਖਬਰਾਂ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, 'ਪੰਜਾਬ 'ਚ ਚੋਣ ਪ੍ਰਚਾਰ ਨਾ ਕਰਨ ਸਿਆਸੀ ਪਾਰਟੀਆਂ'

ਖੋਜਕਾਰਾਂ ਨੇ ਇਹ ਨਤੀਜਾ ਇਕ ਮਾਰਚ, 2020 ਤੋਂ 15 ਮਾਰਚ 2021 ਦੌਰਾਨ 17 ਲੱਖ ਤੋਂ ਵਧੇਰੇ ਸਿਹਤਮੰਦ ਤੇ ਕੋਰੋਨਾ ਪੀੜਤ ਲੋਕਾਂ ਦੇ ਡਾਟਾ ਵਿਸ਼ਲੇਸ਼ਣ ਦੇ ਆਧਾਰ ਉੱਤੇ ਕੱਢਿਆ ਹੈ। ਅਧਿਐਨ ਵਿਚ ਇਕ ਲੱਖ 51 ਹਜ਼ਾਰ ਤੋਂ ਵਧੇਰੇ ਔਰਤਾਂ ਦੇ ਡਾਟਾ ਉੱਤੇ ਵੀ ਗੌਰ ਕੀਤਾ ਗਿਆ। ਜਿਆਦ ਨੇ ਕਿਹਾ ਕਿ ਕਿਡਨੀ ਦੀ ਸਮਰੱਥਾ ਵਿਚ ਗਿਰਾਵਟ ਦਾ ਸਭ ਤੋਂ ਜ਼ਿਆਦਾ ਖਤਰਾ ਆਈਸੀਯੂ ਵਿਚ ਭਰਤੀ ਰਹਿਣ ਵਾਲੇ ਲੋਕਾਂ ਵਿਚ ਪਾਇਆ ਗਿਆ ਹੈ।

ਪੜੋ ਹੋਰ ਖਬਰਾਂ: ਕਰਨਾਲ ਲਾਠੀਚਾਰਜ 'ਤੇ ਹਾਈਕੋਰਟ ਦੀ ਵੱਡੀ ਟਿੱਪਣੀ, 'ਕਿਸਾਨ ਇਕੋ ਪਾਰਟੀ ਨੂੰ ਕਿਉਂ ਕਰ ਰਹੇ ਨੇ ਟਾਰਗੇਟ'

In The Market