ਹਰਿਆਣਾ- ਟੋਕੀਓ ਪੈਰਾਲੰਪਿਕਸ ਵਿਚ ਸ਼ੂਟਿੰਗ ਪੀ 4 ਮਿਕਸਡ 50 ਮੀਟਰ ਪਿਸਟਲ ਐੱਸ.ਐੱਚ. 1 ਵਿਚ ਸੋਨ ਤਗਮਾ ਜੇਤੂ ਮਨੀਸ਼ ਨਰਵਾਲ ਲਈ 6 ਕਰੋੜ ਰੁਪਏ ਅਤੇ ਚਾਂਦੀ ਦਾ ਤਗਮਾ ਜੇਤੂ ਸਿੰਘਰਾਜ ਅਧਾਨਾ ਲਈ 4 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਹਰਿਆਣਾ ਸਰਕਾਰ ਵਲੋਂ ਕੀਤਾ ਗਿਆ ਹੈ।
ਪੜੋ ਹੋਰ ਖਬਰਾਂ: ਟੋਕੀਓ ਪੈਰਾਲੰਪਿਕ: ਮਨੀਸ਼ ਨਰਵਾਲ ਨੇ ਸੋਨ ਅਤੇ ਸਿੰਘਰਾਜ ਨੇ ਜਿੱਤਿਆ ਚਾਂਦੀ ਦਾ ਤਮਗਾ
ਦੱਸ ਦਈਏ ਕਿ ਇਨ੍ਹਾਂ ਦੋ ਖਿਡਾਰੀਆਂ ਤੋਂ ਇਲਾਵਾ ਪ੍ਰਮੋਦ ਭਗਤ ਅਤੇ ਸੁਹਾਸ ਯਥੀਰਾਜ ਨੇ ਫਾਈਨਲ ਵਿਚ ਥਾਂ ਬਣਾ ਕੇ ਬੈਡਮਿੰਟਨ ਵਿਚ ਇਤਿਹਾਸ ਰਚਿਆ ਹੈ। ਜਿੱਥੇ ਪ੍ਰਮੋਦ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ ਐਸਐਲ 3 ਕਲਾਸ ਦੇ ਸੈਮੀਫਾਈਨਲ ਵਿਚ ਜਾਪਾਨ ਦੇ ਦਾਇਸੁਕੇ ਫੁਜੀਹਾਰਾ ਨੂੰ 2-0 ਨਾਲ ਹਰਾਇਆ, ਉੱਥੇ ਸੁਹਾਸ ਨੇ ਐਸਐਲ 4 ਕਲਾਸ ਦੇ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੇ ਸੇਤੀਆਵਾਨ ਫਰੈਡੀ ਨੂੰ ਸਿੱਧੇ ਗੇਮਾਂ ਵਿਚ ਹਰਾਇਆ।
ਪੜੋ ਹੋਰ ਖਬਰਾਂ: Paralympics: ਤੀਰਅੰਦਾਜ਼ੀ ‘ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਜਿੱਤਿਆ ਕਾਂਸੀ ਤਮਗਾ



