Cholesterol ਨੂੰ ਕਾਬੂ ਕਰਨ ਵਿੱਚ ਮਦਦਗਾਰ ਨੇ ਇਹ 5 ਫਲ, ਬਿਮਾਰੀਆਂ ਤੋਂ ਬਚਣ ਲਈ ਡਾਈਟ ਵਿੱਚ ਕਰੋ ਸ਼ਾਮਲ

ਚੰਡੀਗੜ੍ਹ :  ਅੱਜਕੱਲ ਦੀ ਵਿਗੜਦੀ ਜੀਵਨ ਸ਼ੈਲੀ, ਗਲਤ ਖਾਣ-ਪਾਣ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਲੋਕਾਂ ਵਿੱਚ ਹਾਈ Cholesterol ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ…

ਅੱਜਕੱਲ ਦੀ ਵਿਗੜਦੀ ਜੀਵਨ ਸ਼ੈਲੀ, ਗਲਤ ਖਾਣ-ਪਾਣ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਲੋਕਾਂ ਵਿੱਚ ਹਾਈ Cholesterol ਦੀ ਸਮੱਸਿਆ

ਚੰਡੀਗੜ੍ਹ :  ਅੱਜਕੱਲ ਦੀ ਵਿਗੜਦੀ ਜੀਵਨ ਸ਼ੈਲੀ, ਗਲਤ ਖਾਣ-ਪਾਣ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਲੋਕਾਂ ਵਿੱਚ ਹਾਈ Cholesterol ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਸਰੀਰ ਵਿੱਚ ਖਰਾਬ Cholesterol ਯਾਨੀ LDL ਦਾ ਪੱਧਰ ਵੱਧ ਜਾਣ ਨਾਲ ਨਾੜੀਆਂ ਵਿੱਚ ਚਰਬੀ ਜਮ੍ਹਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।

ਇਸ ਖ਼ਤਰੇ ਤੋਂ ਬਚਣ ਲਈ ਸੰਤੁਲਿਤ ਆਹਾਰ ਅਤੇ ਨਿਯਮਤ ਕਸਰਤ ਦੇ ਨਾਲ-ਨਾਲ ਕੁਝ ਖ਼ਾਸ ਫਲਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਪੰਜ ਫਲਾਂ ਬਾਰੇ, ਜੋ ਕੋੈਲੈਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ:

ਸੇਬ (Apple)

ਸੇਬ ਨੂੰ ਸਿਹਤ ਲਈ ਸਭ ਤੋਂ ਗੁਣਕਾਰੀ ਫਲਾਂ ਵਿੱਚ ਗਿਣਿਆ ਜਾਂਦਾ ਹੈ। ਇਸ ਵਿੱਚ ‘ਪੈਕਟਿਨ’ ਨਾਮਕ ਘੁਲਣਸ਼ੀਲ ਫਾਈਬਰ  ਪਾਇਆ ਜਾਂਦਾ ਹੈ, ਜੋ ਆਂਤੜੀਆਂ ਵਿੱਚ ਕੋੈਲੈਸਟ੍ਰੋਲ ਦੇ ਸੋਖਣ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਖਰਾਬ Cholesterol ਦੇ ਪੱਧਰ ਨੂੰ ਕਾਬੂ ਰੱਖਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਸੇਬ ਵਿੱਚ ਮੌਜੂਦ Antioxidant ਵੀ ਸਿਹਤ ਲਈ ਬਹੁਤ ਲਾਹੇਵੰਦ ਹੁੰਦੇ ਹਨ। ਵੱਧ ਫ਼ਾਇਦੇ ਲਈ ਸੇਬ ਨੂੰ ਛਿਲਕੇ ਸਣੇ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ।

ਸੰਤਰਾ (Orange)

ਸੰਤਰੇ ਵਿੱਚ ਵਿਟਾਮਿਨ-ਸੀ, ਫਾਈਬਰ ਅਤੇ ਕਈ ਜ਼ਰੂਰੀ ਮਿਨਰਲਜ਼ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਸੰਤਰਾ ਖਾਣ ਨਾਲ ਸਰੀਰ ਨੂੰ ਲੋੜੀਂਦਾ ਫਾਈਬਰ ਮਿਲਦਾ ਹੈ, ਜੋ ਪਾਚਨ ਸ਼ਕਤੀ ਨੂੰ ਦਰੁਸਤ ਰੱਖਣ ਦੇ ਨਾਲ-ਨਾਲ Cholesterol ਨੂੰ ਕੰਟਰੋਲ ਕਰਨ ਵਿੱਚ ਵੀ ਸਹਾਈ ਹੁੰਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਪੈਕਟ ਵਾਲੇ ਮਿੱਠੇ ਜੂਸ ਦੀ ਬਜਾਏ ਤਾਜ਼ਾ ਫਲ ਖਾਣਾ ਵਧੇਰੇ ਬਿਹਤਰ ਬਦਲ ਹੈ।

ਨਾਸ਼ਪਾਤੀ (Pear)

ਨਾਸ਼ਪਾਤੀ ਵਿੱਚ ਘੁਲਣਸ਼ੀਲ ਅਤੇ ਅਘੁਲਣਸ਼ੀਲ—ਦੋਵੇਂ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ। ਇਸ ਵਿੱਚਲਾ ਘੁਲਣਸ਼ੀਲ ਫਾਈਬਰ ਸਰੀਰ ਵਿੱਚ Cholesterol ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ, ਨਾਸ਼ਪਾਤੀ ਖਾਣ ਨਾਲ ਪੇੜ ਕਾਫ਼ੀ ਦੇਰ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਨਾਲ ਬੇਲੋੜੀ ਸਨੈਕਿੰਗ ਅਤੇ ਵੱਧ ਕੈਲੋਰੀ ਲੈਣ ਤੋਂ ਬਚਿਆ ਜਾ ਸਕਦਾ ਹੈ। ਤੁਸੀਂ ਇਸ ਨੂੰ ਨਾਸ਼ਤੇ ਜਾਂ ਸ਼ਾਮ ਦੀ ਹਲਕੀ ਭੁੱਖ ਵਜੋਂ ਖਾ ਸਕਦੇ ਹੋ।

ਐਵੋਕਾਡੋ (Avocado)

ਐਵੋਕਾਡੋ ਵਿੱਚ ਮੋਨੋਅਨਸੈਚੁਰੇਟਿਡ ਫੈਟ ਯਾਨੀ ਸਿਹਤਮੰਦ ਚਰਬੀ ਪਾਈ ਜਾਂਦੀ ਹੈ। ਜਦੋਂ ਇਸ ਨੂੰ ਮੱਖਣ, ਘਿਓ ਜਾਂ ਹੋਰ ਵੱਧ ਚਰਬੀ ਵਾਲੀਆਂ ਚੀਜ਼ਾਂ ਦੀ ਜਗ੍ਹਾ ‘ਤੇ ਵਰਤਿਆ ਜਾਂਦਾ ਹੈ, ਤਾਂ ਇਹ ਖਰਾਬ Cholesterol ਨੂੰ ਘਟਾਉਣ ਵਿੱਚ ਕਾਫ਼ੀ ਮਦਦ ਕਰਦਾ ਹੈ। ਇਸ ਵਿੱਚ ਫਾਈਬਰ ਵੀ ਮੌਜੂਦ ਹੁੰਦਾ ਹੈ। ਹਾਲਾਂਕਿ, ਐਵੋਕਾਡੋ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਨੂੰ ਸੀਮਤ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ।

ਜਾਮਨ (Black Plum / Jamun)

ਜਾਮਨ ਵਿੱਚ ਫਾਈਬਰ ਅਤੇ ਐਂਥੋਸਿਆਨਿਨ ਵਰਗੇ ਸ਼ਕਤੀਸ਼ਾਲੀ Antioxidant ਪਾਏ ਜਾਂਦੇ ਹਨ। ਇਹ ਤੱਤ ਸਰੀਰ ਦੀਆਂ ਸੈੱਲਾਂ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਆਪਣੇ ਸੰਤੁਲਿਤ ਆਹਾਰ ਵਿੱਚ ਜਾਮਨ ਨੂੰ ਸ਼ਾਮਲ ਕਰਨਾ ਦਿਲ ਦੀ ਸਿਹਤ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਨਾਖ਼ੂਨਾਂ ਦਾ ਕਮਜ਼ੋਰ ਹੋ ਕੇ ਟੁੱਟਣਾ ਸਿਹਤ ਲਈ ਹੋ ਸਕਦੈ ਖ਼ਤਰੇ ਦੀ ਘੰਟੀ, ਜਾਣੋ ਇਸ ਦੇ ਕਾਰਨ ਅਤੇ ਬਚਾਅ ਦੇ ਖ਼ਾਸ ਤਰੀਕੇ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *