ਆਈਸਲੈਂਡ : ਕੋਰੋਨਾ ਪਾਜ਼ੇਟਿਵ (Corona positive) ਹੋਣ ‘ਤੇ ਘਰ ਵਿਚ ਜਾਂ ਹਸਪਤਾਲ (The hospital) ਵਿਚ ਲੋਕਾਂ ਦੇ ਆਈਸੋਲੇਟ (Isolate) ਹੋਣ ਦੀ ਗੱਲ ਤਾਂ ਤੁਸੀਂ ਸੁਣੀ ਹੋਵੇਗੀ, ਪਰ ਅਮਰੀਕਾ (USA) ਵਿਚ ਇਕ ਮਹਿਲਾ ਨੂੰ ਫਲਾਈਟ ਦੇ ਬਾਥਰੂਮ (Flight bathroom) ਵਿਚ ਆਈਸੋਲੇਟ ਹੋਣਾ ਪਿਆ। ਉਹ ਵੀ ਤਿੰਨ ਘੰਟੇ ਲਈ। ਘਟਨਾ 19 ਦਸੰਬਰ ਦੀ ਹੈ। ਅਮਰੀਕਾ ਦੇ ਮਿਸ਼ੀਗਨ ਸੂਬੇ ਦੀ ਮਰਿਸਾ ਫੋਟੀਓ (Marissa Fotio) ਅਮਰੀਕਾ ਤੋਂ ਆਈਸਲੈਂਡ (Iceland) ਦੀ ਫਲਾਈਟ (Flight) ਵਿਚ ਸਵਾਰ ਸੀ। ਅੱਧੇ ਸਭਰ ਵਿਚ ਉਸ ਦਾ ਗਲਾ ਦਰਦ ਹੋਣ ਲੱਗਾ, ਤਾਂ ਉਨ੍ਹਾਂ ਨੇ ਬਾਥਰੂਮ ਵਿਚ ਜਾ ਕੇ ਰੈਪਿਡ ਐਂਟੀਜਨ ਟੈਸਟ (Rapid antigen test) ਕੀਤਾ। ਟੈਸਟ ਰਿਪੋਰਟ ਪਾਜ਼ੇਟਿਵ (Test report positive) ਆ ਗਿਆ। Also Read : 2021 ‘ਚ ਕਿਸਾਨ ਅੰਦੋਲਨ ਦੀ ਫਤਿਹ ਤੋਂ ਇਲਾਵਾ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ
ਇਸ ਵਿਚ ਵੱਡੀ ਗੱਲ ਇਹ ਹੈ ਕਿ ਉਹ ਫੁਲੀ ਵੈਕਸੀਨੇਟਿਡ ਹੈ ਅਤੇ ਬੂਸਟਰ ਡੋਜ਼ ਵੀ ਲੈ ਚੁੱਕੀ ਹੈ। ਫਲਾਈਟ ਵਿਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਰ.ਟੀ.-ਪੀ.ਸੀ.ਆਰ. ਟੈਸਟ ਅਤੇ ਪੰਜ ਰੈਪਿਡ ਟੈਸਟ ਕੀਤੇ ਸਨ। ਪਰ ਸਾਰੀਆਂ ਰਿਪੋਰਟਸ ਨੈਗੇਟਿਵ ਆਈਆਂ। ਪਰ ਫਲਾਈਟ ਤੋਂ ਡੇਢ ਘੰਟੇ ਪਹਿਲਾਂ ਉਨ੍ਹਾਂ ਦੇ ਗਲੇ ਵਿਚ ਸੋਜਿਜ਼ ਮਹਿਸੂਸ ਹੋਣ ਲੱਗੀ। ਫਲਾਈਟ ਵਿਚ ਬੈਠਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਗਲੇ ਦਾ ਦਰਦ ਵੱਧਣ ਲੱਗਾ, ਤਾਂ ਉਨ੍ਹਾਂ ਨੇ ਟੈਸਟ ਕਰਨ ਬਾਰੇ ਸੋਚਿਆ।ਮਰਿਸਾ ਨੇ ਦੱਸਿਆ ਕਿ ਜਦੋਂ ਫਲਾਈਟ ਵਿਚ ਟੈਸਟ ਦਾ ਨਤੀਜਾ ਪਾਜ਼ੇਟਿਵ ਆਇਆ ਤਾਂ ਜਹਾਜ਼ ਅਟਲਾਂਟਿਕ ਮਹਾਸਾਗਰ ਦੇ ਉਪਰ ਉਡ ਰਿਹਾ ਸੀ। ਫਲਾਈਟ ਅਟੈਂਡੈਂਟ ਨੂੰ ਆਪਣੀ ਸਥਿਤੀ ਦੱਸਦੇ ਹੋਏ ਉਹ ਘਬਰਾਹਟ ਦੇ ਮਾਰੇ ਰੋਣ ਲੱਗੀ। Also Read : ਹੈਪੀ ਨਿਊ ਯੀਅਰ : ਨਿਊਜ਼ੀਲੈਂਡ ਨੇ ਸਾਲ 2022 ਦਾ ਆਤਿਸ਼ਬਾਜ਼ੀ ਨਾਲ ਕੀਤਾ ਸਵਾਗਤ
ਉਨ੍ਹਾਂ ਨੇ ਕਿਹਾ ਕਿ ਮੈਨੂੰ ਮੇਰੇ ਪਰਿਵਾਰ ਲਈ ਡਰ ਲੱਗ ਰਿਹਾ ਸੀ, ਜਿਨ੍ਹਾਂ ਦੇ ਨਾਲ ਮੈਂ ਕੁਝ ਦੇਰ ਪਹਿਲਾਂ ਖਾਣਾ ਖਾਧਾ ਸੀ। ਮੈਂ ਜਹਾਜ਼ ਦੇ ਬਾਕੀ ਪੈਸੇਂਜਰਸ ਲਈ ਡਰ ਰਹੀ ਸੀ। ਮੈਨੂੰ ਆਪਣੇ ਲਈ ਵੀ ਡਰ ਲੱਗ ਰਿਹਾ ਸੀ। ਫਲਾਈਟ ਅਟੈਂਡੈਂਟ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਨ੍ਹਾਂ ਨੇ ਮਰਿਸਾ ਨੂੰ ਆਈਸੋਲੇਟ ਕਰਕੇ ਬਿਠਾਉਣ ਲਈ ਸੀਟ ਅਰੇਂਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਲਾਈਟ ਫੁੱਲ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਖਾਲੀ ਸਪਾਟ ਨਹੀਂ ਬਣ ਸਕਿਆ। ਇਸ ਤੋਂ ਬਾਅਦ ਮਰਿਸਾ ਨੇ ਖੁਦ ਨੂੰ ਬਾਥਰੂਮ ਵਿਚ ਆਈਸੋਲੇਟ ਹੋਣ ਦਾ ਫੈਸਲਾ ਲਿਆ, ਕਿਉਂਕਿ ਉਹ ਦੂਜਿਆਂ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੁੰਦੀ ਸੀ।



