ਜੰਗਲ ‘ਚ ਨਸ਼ੇ ਦੀ ਹਾਲਤ ‘ਚ ਵਿਦਿਆਰਥੀ ਮਨਾ ਰਹੇ ਸਨ ‘ਰੰਗ-ਰਲੀਆਂ’ ਤੇ ਫਿਰ…

ਨੈਰੋਬੀ- ਕੀਨੀਆ ਦੇ ਮੁਰੰਗਾ ਵਿੱਚ ਇੱਕ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਪਾਰਟੀ ਖ਼ਬਰਾਂ ਵਿੱਚ ਹੈ। ਇਸ ਪਾਰਟੀ ‘ਚ ਵਿਦਿਆਰਥੀਆਂ ਨੇ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ…

ਨੈਰੋਬੀ- ਕੀਨੀਆ ਦੇ ਮੁਰੰਗਾ ਵਿੱਚ ਇੱਕ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਪਾਰਟੀ ਖ਼ਬਰਾਂ ਵਿੱਚ ਹੈ। ਇਸ ਪਾਰਟੀ ‘ਚ ਵਿਦਿਆਰਥੀਆਂ ਨੇ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ ਜ਼ਬਰਦਸਤ ਸੇਵਨ ਕੀਤਾ ਅਤੇ ਫਿਰ ਸਰੀਰਕ ਸਬੰਧ ਬਣਾਏ। ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੂੰ ਮੌਕੇ ਤੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

Also Read: ਪਟਿਆਲਾ ਦੀ ਥਾਪਰ ਯੂਨੀਵਰਿਸਟੀ  ਵਿਖੇ 12 ਹੋਰ ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 27

ਪੁਲਿਸ ਨੇ ਘਟਨਾ ਵਿੱਚ ਸ਼ਾਮਲ 16 ਵਿਦਿਆਰਥੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੌਕੇ ਤੋਂ ਫਰਾਰ ਹੋਏ ਕਈ ਸ਼ੱਕੀ ਵਿਦਿਆਰਥੀਆਂ ਦੀ ਭਾਲ ਜਾਰੀ ਹੈ। ਇਹ ਸਕੂਲ ਦੇਸ਼ ਦੇ ਗਿਟੀਟੂ ਸੂਬੇ ਵਿੱਚ ਸਥਿਤ ਹੈ। ਵਿਦਿਆਰਥੀਆਂ ਨੂੰ ਸਕੂਲ ਤੋਂ ਤਿਉਹਾਰਾਂ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਤਾਂ ਜੋ ਉਹ ਆਪਣੇ ਘਰਾਂ ਨੂੰ ਜਾ ਸਕਣ। ਵਿਦਿਆਰਥੀਆਂ ਨੂੰ ਬੱਸ ਵਿੱਚ ਬੈਠ ਕੇ ਸਕੂਲ ਛੱਡਿਆ ਗਿਆ। ਪਰ ਘਰ ਜਾਣ ਦੀ ਬਜਾਏ ਦਰਜਨਾਂ ਵਿਦਿਆਰਥੀ ਸ਼ਰਾਬ ਪੀਂਦੇ ਅਤੇ ਸੈਕਸ ਕਰਦੇ ਫੜੇ ਗਏ। ਸੂਤਰਾਂ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਮੰਗਲਵਾਰ ਨੂੰ ਮਕਾਊ ਅਤੇ ਜੰਗਲੀ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਕੁਝ ਵਿਦਿਆਰਥੀ ਕਮਰੇ ਤੋਂ ਬਿਨਾਂ ਕੱਪੜਿਆਂ ਦੇ ਫੜੇ ਗਏ। 

Also Read: ਪਟਿਆਲਾ ਵਿਖੇ AAP ਦਾ ‘ਸ਼ਾਂਤੀ ਮਾਰਚ’, ਕੈਪਟਨ ਦੇ ਗੜ੍ਹ ’ਚ ਕੇਜਰੀਵਾਲ ਦੀ ਦਹਾੜ!

ਇਸ ਦੌਰਾਨ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਪੁਲਿਸ ਮੁਲਾਜ਼ਮਾਂ ਨੇ ਹੈਰੋਇਨ ਅਤੇ ਸ਼ਰਾਬ ਵਰਗਾ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ। 10 ਵਿਦਿਆਰਥੀ ਇੱਕ ਬੰਦ ਬਾਰ ਦੇ ਅੰਦਰ ਸ਼ਰਾਬ ਪੀਂਦੇ ਅਤੇ ਸੈਕਸ ਕਰਦੇ ਫੜੇ ਗਏ, ਜਦੋਂ ਕਿ ਹੋਰ ਵਿਦਿਆਰਥੀ ਨੇੜਲੇ ਜੰਗਲ ਵਿੱਚ ਸਰੀਰਕ ਸਬੰਧ ਬਣਾਉਂਦੇ ਪਾਏ ਗਏ। ਫਿਲਹਾਲ ਪੁਲਿਸ ਵੱਲੋਂ ਉਕਤ ਸਾਰੇ ਵਿਦਿਆਰਥੀਆਂ ਤੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਥਾਣੇ ਦੀ ਹਿਰਾਸਤ ‘ਚ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਸਕੂਲ ਸਟਾਫ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Also Read: BJP ਨੇ ਕੀਤੀ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਮੁਹਿੰਮ ਦੀ ਸ਼ੁਰੂਆਤ, ਨੰਬਰ ਕੀਤਾ ਜਾਰੀ

Leave a Reply

Your email address will not be published. Required fields are marked *