ਰਾਜ ਚੋਣ ਕਮਿਸ਼ਨ, ਪੰਜਾਬ ਨੇ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈਏਐਸ/ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਕੀਤਾ ਨਿਯੁਕਤ

ਚੰਡੀਗੜ੍ਹ 16 ਮਈ 2026: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸੂਬੇ ਵਿੱਚ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਦੀਆਂ ਆਮ…

ਰਾਜ ਚੋਣ ਕਮਿਸ਼ਨ, ਪੰਜਾਬ ਨੇ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈਏਐਸ/ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਕੀਤਾ ਨਿਯੁਕਤ

ਚੰਡੀਗੜ੍ਹ 16 ਮਈ 2026:

ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸੂਬੇ ਵਿੱਚ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਦੀਆਂ ਆਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਮਿਤੀ 26.05.2026 (ਮੰਗਲਵਾਰ) ਨੂੰ ਵੋਟਾਂ ਪੈਣਗੀਆਂ। ਇਹਨਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮਿਸ਼ਨ ਵੱਲੋਂ 23 ਜ਼ਿਲ੍ਹਿਆਂ ਵਿੱਚ ਆਈਏਐਸ/ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਜਨਰਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:-

(1) ਸ੍ਰੀ ਪਰਮਦੀਪ ਸਿੰਘ, ਪੀ.ਸੀ.ਐਸ. (ਅੰਮ੍ਰਿਤਸਰ), (2) ਮਿਸ. ਪਰਨੀਤ ਸ਼ੇਰਗਿੱਲ, ਆਈ.ਏ.ਐਸ. (ਬਰਨਾਲਾ) (3) ਸ੍ਰੀ ਹਰਸੁਹਿੰਦਰ ਪਾਲ ਸਿੰਘ ਬਰਾੜ, ਆਈ.ਏ.ਐਸ. (ਬਠਿੰਡਾ), (4) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਪੀ.ਸੀ.ਐਸ.(ਫਿਰੋਜ਼ਪੁਰ), (5) ਸ੍ਰੀ ਰੁਬਿੰਦਰਜੀਤ ਸਿੰਘ ਬਰਾੜ, ਆਈ.ਏ.ਐਸ. (ਫਰੀਦਕੋਟ), (6) ਸ੍ਰੀ ਰਿਸ਼ਭ ਬਾਂਸਲ, ਪੀ.ਸੀ.ਐਸ. (ਫਾਜ਼ਿਲਕਾ), (7) ਮਿਸ. ਹਰਗੁਣਜੀਤ ਕੌਰ, ਆਈ.ਏ.ਐਸ. (ਫਤਿਹਗੜ੍ਹ ਸਾਹਿਬ), (8) ਸ੍ਰੀ ਰਾਕੇਸ਼ ਕੁਮਾਰ ਪੋਪਲੀ, ਪੀ.ਸੀ.ਐਸ.(ਗੁਰਦਾਸਪੁਰ), (9) ਮਿਸ. ਹਰਜੋਤ ਕੌਰ, ਪੀ.ਸੀ.ਐਸ. (ਹੁਸ਼ਿਆਰਪੁਰ), (10) ਸ੍ਰੀ ਪਰਮਵੀਰ ਸਿੰਘ, ਆਈ.ਏ.ਐਸ. (ਜਲੰਧਰ), (11) ਮਿਸ. ਕਨੂੰ ਥਿੰਦ ਪੀ.ਸੀ.ਐਸ. (ਕਪੂਰਥਲਾ/19.05.2026 ਤੱਕ) ਅਤੇ ਸ੍ਰੀਮਤੀ ਸੇਨੂ ਦੁੱਗਲ, ਆਈ.ਏ.ਐਸ. (ਕਪੂਰਥਲਾ/24.05.2026 ਤੋਂ 29.05.2026), (12) ਮਿਸ. ਬਲਦੀਪ ਕੌਰ, ਆਈ.ਏ.ਐਸ. (ਲੁਧਿਆਣਾ), (13) ਮਿਸ. ਨਯਨ, ਪੀ.ਸੀ.ਐਸ. (ਮੋਗਾ), (14) ਸ੍ਰੀ ਅਮਿਤ ਸਰੀਨ, ਪੀ.ਸੀ.ਐਸ.(ਮਾਨਸਾ), (15) ਸ੍ਰੀ ਪਰਮੋਦ ਸਿੰਗਲਾ, ਪੀ.ਸੀ.ਐਸ.(ਮਾਲੇਰਕੋਟਲਾ), (16) ਸ੍ਰੀ ਅਮਰਬੀਰ ਸਿੰਘ, ਪੀ.ਸੀ.ਐਸ. (ਸ੍ਰੀ ਮੁਕਤਸਰ ਸਾਹਿਬ), (17) ਮਿਸ. ਅਪਨੀਤ ਰਿਆਤ, ਆਈ.ਏ.ਐਸ. (ਪਟਿਆਲਾ/19.05.2026 ਤੱਕ) ਅਤੇ ਸ੍ਰੀ ਰਿਸ਼ੀ ਪਾਲ ਸਿੰਘ, ਆਈ.ਏ.ਐਸ. (ਪਟਿਆਲਾ/24.05.2026 ਤੋਂ 29.05.2026 ਤੱਕ), (18) ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ. (ਪਠਾਨਕੋਟ), (19) ਸ੍ਰੀ ਜਗਜੀਤ ਸਿੰਘ, ਪੀ.ਸੀ.ਐਸ. (ਰੂਪਨਗਰ), (20) ਮਿਸ. ਅਮਨਦੀਪ ਕੌਰ, ਆਈ.ਏ.ਐਸ. (ਐਸ.ਬੀ.ਐਸ. ਨਗਰ), (21) ਸ੍ਰੀ ਅਭਿਜੀਤ ਕਪਲਿਸ਼, ਆਈ.ਏ.ਐਸ. (ਮੁਹਾਲੀ), (22) ਸ੍ਰੀ ਕਮਲ ਕੁਮਾਰ ਗਰਗ, ਆਈ.ਏ.ਐਸ. (ਸੰਗਰੂਰ), (23) ਸ੍ਰੀ ਵਿਕਾਸ ਹੀਰਾ, ਪੀ.ਸੀ.ਐਸ. (ਤਰਨਤਾਰਨ)।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

गैंगस्टरों ते वार का 116वां दिन: पंजाब पुलिस द्वारा 598 स्थानों पर छापेमारी; 315 गिरफ्तार

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *