LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics : ਤਮਗੇ ਤੋਂ ਖੁੰਝੀ ਪੰਜਾਬ ਦੀ ਸ਼ੇਰਨੀ ਕਮਲਪ੍ਰੀਤ ਕੌਰ 

kamalprit

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਭਾਰਤ ਵਲੋਂ ਖੇਡ ਰਹੀ ਪੰਜਾਬ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ (Kamalpreet Kaur) ਡਿਸਕਸ ਥ੍ਰੋ (Discus throw) ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਤਾਂ ਕਾਮਯਾਬ ਹੋ ਗਈ ਪਰ ਉਹ ਕੋਈ ਮੈਡਲ (Medal) ਨਹੀਂ ਲਿਆ ਸਕੀ ਅਤੇ ਫਾਈਨਲ (Final) ਵਿਚ 7ਵੇਂ ਸਥਾਨ 'ਤੇ ਰਹੀ। ਕਮਲਪ੍ਰੀਤ ਵਲੋਂ ਪੂਰੀ ਵਾਅ ਲਗਾਈ ਗਈ ਪਰ ਉਹ ਭਾਰਤ ਦੀ ਝੋਲੀ ਵਿਚ ਮੈਡਲ ਪਾਉਣ ਤੋਂ ਖੁੰਝ ਗਈ। 

Tokyo Olympics 2021 Live: Kamalpreet Kaur finishes 6th in discus throw final

read this-CM ਕੈਪਟਨ ਨੇ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਫਾਈਨਲ ਮੁਕਾਬਲੇ ਲਈ ਦਿੱਤੀਆਂ ਵਧਾਈਆਂ 

ਟੋਕੀਓ ਓਲੰਪਿਕਸ 'ਚ ਡਿਸਕਸ ਥ੍ਰੋ ਦੇ ਫ਼ਾਈਨਲ 'ਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ 'ਚ 61.62 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਕਮਲਪ੍ਰੀਤ ਪਹਿਲੇ ਰਾਊਂਡ 'ਚ ਛੇਵੇਂ ਸਥਾਨ 'ਤੇ ਰਹੀ ਪਰ ਦੂਜੇ ਰਾਊਂਡ 'ਚ ਉਹ ਫਾਊਲ ਕਰ ਬੈਠੀ ਪਰ ਇਸ ਦੌਰਾਨ ਮੀਂਹ ਪੈਣ ਲੱਗਾ ਜਿਸ ਕਾਰਨ ਕਈ ਖਿਡਾਰਣਾਂ ਦਾ ਪੈਰ ਫਿਸਲਣ ਕਾਰਨ ਡਿਸਕਸ ਸੁੱਟ ਨਹੀਂ ਸਕੀਆਂ ਤੇ ਉਨ੍ਹਾਂ ਦੀ ਥ੍ਰੋਅ ਅਸਫਲ ਰਹੀ। ਮੀਂਹ ਨੂੰ ਦੇਖਦੇ ਹੋਏ ਮੁਕਾਬਲੇ ਨੂੰ ਰੋਕ ਦਿੱਤਾ ਗਿਆ। ਪ੍ਰਤੀਯੋਗਿਤਾ ਰੋਕਣ ਸਮੇਂ ਕਮਲਪ੍ਰੀਤ ਕੌਰ ਸਤਵੇਂ ਸਥਾਨ 'ਤੇ ਸੀ।

Tokyo Olympics athletics live: Kamalpreet Kaur in Discuss finals live stream

read this- ਮੁੰਬਈ ਵਿਚ 'ਅਡਾਨੀ ਏਅਰਪੋਰਟ' ਉੱਤੇ ਭੜਕੀ ਸ਼ਿਵਸੈਨਾ, ਵਰਕਰਾਂ ਕੀਤੀ ਤੋੜਭੰਨ
ਯੂਨਾਈਟਿਡ ਸਟੇਟ ਦੀ ਵੀ. ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਸੁੱਟ ਕੇ ਪਹਿਲਾ ਸਥਾਨ ਹਾਸਲ ਕਰ ਲਿਆ। ਦੂਜੇ ਨੰਬਰ 'ਤੇ ਰਹਿਣ ਵਾਲੀ ਕਿਊਬਾ ਦੀ ਵਾਈ. ਪੇਰੇਜ਼ ਨੇ 65.72 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਜਦੋਂ ਕਿ ਜਰਮਨੀ ਦੀ ਕੇ. ਪੁਡੇਨਜ਼ ਨੇ 65.34 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਪੁਰਤਗਾਲ ਦੀ ਐੱਲ. ਕਾ ਨੇ 63.93 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ।
ਸ਼ਨੀਵਾਰ 31 ਜੁਲਾਈ ਨੂੰ ਭਾਰਤ ਦੀ ਟੋਕੀਓ ਓਲੰਪਿਕਸ 'ਚ ਮੈਡਲ ਲਈ ਇਕ ਹੋਰ ਆਸ ਬੱਝ ਗਈ ਜਦੋਂ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਫ਼ਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ ਸੀ। ਪਹਿਲੀ ਵਾਰ ਓਲੰਪਿਕਸ 'ਚ ਹਿੱਸਾ ਲੈ ਰਹੀ ਕਮਲਪ੍ਰੀਤ ਕੌਰ ਨੇ ਕੁਆਲੀਫ਼ਾਇੰਗ ਰਾਊਂਡ 'ਚ ਦੂਜਾ ਸਥਾਨ ਹਾਸਲ ਕੀਤਾ ਸੀ।

In The Market