LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕਸ : ਲਵਲੀਨਾ ਨੂੰ ਸੈਮੀਫਾਈਨਲ ਵਿਚ ਮਿਲੀ ਹਾਰ, ਮਿਲਿਆ ਕਾਂਸੀ ਤਮਗਾ

loelina boxer

ਟੋਕੀਓ (ਇੰਟ.)- ਸਟਾਰ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (Star Indian boxer Lovelina Borgohen) ਸੈਮੀ ਫਾਈਨਲ ਮੁਕਾਬਲਾ (Semi-final match) ਤੁਰਕੀ ਦੀ ਖਿਡਾਰਨ (Turkish players) ਤੋਂ ਹਾਰ ਗਈ ਹੈ। ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (Indian boxer Lovelina Borgohen) ਨੂੰ ਕਾਂਸੀ ਦਾ ਤਗਮਾ (Bronze medal) ਮਿਲਿਆ ਹੈ। ਮਹਿਲਾ ਵੈਲਟਰਵੇਟ (Women's welterweight) (64-69 ਕਿੱਲੋਗਰਾਮ) ਸੈਮੀਫਾਈਨਲ ਮੈਚ (Semifinal match) ਵਿਚ ਤੁਰਕੀ ਦੀ ਬੁਸੇਨਾਜ਼ ਸਰਮੇਨੇਲੀ (Busenaz Sarmeneli) ਤੋਂ 0-5 ਨਾਲ ਹਾਰ ਗਈ। ਇਸ ਦੇ ਨਾਲ ਹੀ ਲਵਲੀਨਾ ਬੋਰਗੋਹੇਨ ਓਲੰਪਿਕ ਮੁੱਕੇਬਾਜ਼ੀ ਇਵੈਂਟ ਵਿਚ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ ਬਾਕਸਰ ਬਣ ਗਈ ਹੈ।

Tokyo Olympics 2021 Live News: Lovlina Borgohain takes bronze, loses in  Women's Welter semi-final - The Economic Times

read more- ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕਾਂ ਘੇਰਿਆ ਵਿੱਦਿਆ ਭਵਨ, ਪੁਲਸ ਵਲੋਂ ਸਖ਼ਤ ਪ੍ਰਬੰਧ

ਇਸ ਤੋਂ ਪਹਿਲਾਂ ਵਿਜੇਂਦਰ ਸਿੰਘ ਅਤੇ ਐੱਮ.ਸੀ.ਸੀ. ਮੈਰੀਕਾਮ ਇਹ ਉਪਲਬਧੀ ਹਾਸਲ ਕਰ ਚੁਕੀ ਹੈ। ਸਭ ਤੋਂ ਪਹਿਲਾਂ ਵਿਜੇਂਦਰ ਸਿੰਘ ਨੇ ਬੀਜਿੰਗ ਓਲੰਪਿਕ (2008) ਦੇ ਮਿਡਿਲਵੇਟ ਕੈਟੇਗਰੀ ਵਿਚ ਕਾਂਸੀ ਤਮਗਾ ਜਿੱਤਿਆ ਸੀ। 2012 ਦੇ ਲੰਡਨ ਓਲੰਪਿਕਸ ਵਿਚ ਐੱਮ.ਸੀ. ਮੈਰੀਕਾਮ ਨੇ ਫਲਾਈਵੇਟ ਕੈਟੇਗਰੀ ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ। ਹੁਣ ਟੋਕੀਓ ਓਲੰਪਿਕਸ 2020 ਵਿਚ ਲਵਲੀਨਾ ਬੋਰਗੋਹੇਨ ਨੇ ਕਾਂਸੀ ਤਮਗਾ ਜਿੱਤਿਆ ਹੈ।

Tokyo Olympics: Boxer Lovlina Borgohain Claims Bronze, Loses to Busenaz  Surmeneli in Semi-final

read this-ਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ 
ਟੋਕੀਓ ਖੇਡਾਂ ਵਿਚ ਇਹ ਭਾਰਤ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਵੇਟ ਲਿਫਟਿੰਗ ਵਿਚ ਮੀਰਾਬਾਈ ਚਾਨੂੰ ਨੇ ਸਿਲਵਰ, ਜਦੋਂ ਕਿ ਬੈਡਮਿੰਟਨ ਵਿਚ ਪੀ.ਵੀ. ਸਿੰਧੂ ਨੇ ਕਾਂਸੀ ਤਮਗਾ ਜਿੱਤਿਆ। ਲਵਲੀਨਾ ਦਾ ਤਮਗਾ ਪਿਛਲੇ 9 ਸਾਲਾਂ ਵਿਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ਵਿਚ ਪਹਿਲਾ ਤਮਗਾ ਹੈ। ਪਹਿਲੇ ਰਾਊਂਡ ਵਿਚ ਲਵਲੀਨਾ ਨੇ ਹਮਲਾਵਰ ਹੋ ਕੇ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਤੁਰਕੀ ਮੁੱਕੇਬਾਜ਼ ਦਾ ਪਲੜਾ ਭਾਰੀ ਰਿਹਾ। ਇਸ ਦੌਰਾਨ ਲਵਲੀਨਾ ਨੇ ਕੁਝ ਸਾਲਿਡ ਲੈਫਟ ਅਤੇ ਰਾਈਟ ਅਪਰ ਕੱਟ ਜੜੇ। ਉਥੇ ਹੀ ਸੁਰਮੇਨੇਲੀ ਨੇ ਵੀ ਕੁਝ ਸਾਲਿਡ ਪੰਚ ਮਾਰੇ, ਪਹਿਲੇ ਰਾਊਂਡ ਵਿਚ ਪੰਜਾਂ ਜੱਜਾਂ ਨੇ ਵਿਰੋਧੀ ਮੁੱਕੇਬਾਜ਼ ਨੂੰ ਬਿਹਤਰ ਮੰਨਿਆ।

ਦੂਜੇ ਅਤੇ ਤੀਜੇ ਰਾਊਂਡ ਵਿਚ ਵੀ ਤੁਰਕੀ ਦੀ ਮੁੱਕੇਬਾਜ਼ ਦਾ ਪਲੜਾ ਕਾਫੀ ਭਾਰੀ ਰਿਹਾ। ਹਮਲਾਵਰ ਹੋ ਕੇ ਖੇਡਣ ਦੀ ਕੋਸ਼ਿਸ਼ ਵਿਚ ਲਵਲੀਨਾ ਨੂੰ ਦੂਜੇ ਰਾਊਂਡ ਵਿਚ ਚਿਤਾਵਨੀ ਦੇ ਤੌਰ 'ਤੇ ਇਕ ਅੰਕ ਵੀ ਗੁਆਉਣਾ ਪਿਆ। ਦੂਜੇ ਅਤੇ ਤੀਜੇ ਰਾਊਂਡ ਵਿਚ ਵੀ ਪੰਜਾਂ ਜੱਜਾਂ ਨੇ ਬੁਸੇਨਾਜ਼ ਸੁਰਮੇਨੇਲੀ ਨੂੰ ਬਿਹਤਰ ਮੁੱਕੇਬਾਜ਼ ਠਹਿਰਾਇਆ। ਮੈਚ ਵਿਚ ਲਵਲੀਨਾ ਨੂੰ ਪਹਿਲੇ ਅਤੇ ਦੂਜੇ ਜੱਜ ਨੇ 26-26, ਜਦੋਂ ਕਿ ਬਾਕੀ ਦੇ ਤਿੰਨ ਜੱਜਾਂ ਨੇ 25-25 ਅੰਕ ਦਿੱਤੇ। ਉਥੇ ਹੀ ਬੁਸੇਨਾਜ਼ ਸੁਰਮੇਨੇਲੀ ਨੂੰ ਪੰਜਾਂ ਜੱਜਾਂ ਨੇ 30-30 ਅੰਕ ਦਿੱਤੇ।

In The Market