LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕ :ਗੁਰਜੀਤ ਨੂੰ ਹਾਕੀ ਕਿੱਟ ਦਿਵਾਉਣ ਲਈ ਪਿਤਾ ਨੇ ਵੇਚ ਦਿੱਤਾ ਸੀ ਆਪਣਾ ਮੋਟਰਸਾਈਕਲ

gurjit1

ਨਵੀਂ ਦਿੱਲੀ- 25 ਸਾਲਾ ਗੁਰਜੀਤ ਦੇ ਪਿਤਾ ਸਤਨਾਮ ਸਿੰਘ ਇੱਕ ਕਿਸਾਨ ਹਨ। ਉਹ ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾ ਦੀ ਰਹਿਣ ਵਾਲੀ ਹੈ। ਪਰਿਵਾਰ ਦਾ ਹਾਕੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਰਿਵਾਰ ਦੀ ਆਰਥਿਕ ਸਥਿਤੀ ਵੀ ਆਮ ਸੀ। ਪਰ ਗੁਰਜੀਤ ਦੀ ਹਾਕੀ ਪ੍ਰਤੀ ਲਗਨ ਦੇਖ ਕੇ ਉਸ ਦੇ ਪਿਤਾ ਨੇ ਹਾਕੀ ਕਿੱਟ ਖਰੀਦਣ ਲਈ ਆਪਣਾ ਮੋਟਰਸਾਈਕਲ ਵੀ ਵੇਚ ਦਿੱਤਾ ਸੀ।

ਪੜੋ ਹੋਰ ਖਬਰਾਂ: ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਕੇਜਰੀਵਾਲ ਦਾ ਹੋਇਆ ਵਿਰੋਧ, ਮੰਚ ਤੋਂ ਡਿੱਗੇ

ਓਲੰਪਿਕ ਵਿਚ ਭਾਰਤੀ ਮਹਿਲਾ ਹਾਕੀ ਟੀਮ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ। ਇਸ ਵਿਚ ਉਸ ਦਾ ਸੈਮੀਫਾਈਨਲ ਵਿਚ ਅਰਜਨਟੀਨਾ ਨਾਲ ਮੁਕਾਬਲਾ ਕਰ ਰਹੀ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਉਨ੍ਹਾਂ 16 ਧੀਆਂ 'ਤੇ ਹਨ, ਜਿਨ੍ਹਾਂ ਨੇ ਇਤਿਹਾਸ 'ਚ ਪਹਿਲੀ ਵਾਰ ਮਹਿਲਾ ਹਾਕੀ ਟੀਮ ਨੂੰ ਆਖਰੀ-4 'ਚ ਪਹੁੰਚਾਇਆ ਹੈ।

ਗੁਰਜੀਤ ਕੌਰ ਦੇ ਪਰਿਵਾਰ ਨੇ ਜਿੱਤ ਲਈ ਕੀਤੀ ਅਰਦਾਸ
ਭਾਰਤ ਅਤੇ ਅਰਜਨਟੀਨਾ ਵਿਚਾਲੇ ਮੈਚ ਸ਼ੁਰੂ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰ ਭਾਰਤੀ ਟੀਮ ਦੀ ਜਿੱਤ ਲਈ ਅਰਦਾਸ ਕਰਨ ਆਏ ਸਨ। ਪਰਿਵਾਰ ਨੇ ਕਿਹਾ ਕਿ ਟੀਮ ਸੈਮੀਫਾਈਨਲ ਜਿੱਤ ਕੇ ਮਹਿਲਾ ਹਾਕੀ 'ਚ ਸੋਨੇ 'ਤੇ ਆਪਣਾ ਦਾਅਵਾ ਮਜ਼ਬੂਤ ​​ਕਰੇਗੀ।

ਪੜੋ ਹੋਰ ਖਬਰਾਂ: ਨਿਊਯਾਰਕ ਦੇ ਗਵਰਨਰ 'ਤੇ ਲੱਗੇ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼

'ਗੁਰੀ' ਹੈ ਉਪਨਾਮ
ਗੁਰਜੀਤ ਕੌਰ ਦਾ ਉਪਨਾਮ ਗੁਰੀ ਹੈ। ਉਸ ਨੂੰ ਹਾਕੀ ਦੇ ਨਾਲ-ਨਾਲ ਕਬੱਡੀ ਵੀ ਪਸੰਦ ਹੈ। ਸਕੂਲ ਉਸਦੇ ਘਰ ਤੋਂ ਬਹੁਤ ਦੂਰ ਸੀ। ਜਿਸ ਕਾਰਨ ਪਰਿਵਾਰ ਵੱਲੋਂ ਗੁਰਜੀਤ ਨੂੰ ਹੋਸਟਲ ਵਿਚ ਰੱਖਿਆ ਗਿਆ ਸੀ। ਉਥੋਂ ਹਾਕੀ ਦਾ ਮੈਦਾਨ ਨੇੜੇ ਹੀ ਸੀ। ਉੱਥੇ ਉਹ ਲੋਕਾਂ ਨੂੰ ਹਾਕੀ ਖੇਡਦੇ ਵੇਖਦੀ ਸੀ। ਫਿਰ ਇੱਕ ਵਾਰ ਕਿਸੇ ਨੇ ਉਸਨੂੰ ਉੱਥੇ ਹਾਕੀ ਖੇਡਣ ਲਈ ਕਿਹਾ, ਜਿਸ ਤੋਂ ਬਾਅਦ ਗੁਰਜੀਤ ਨੇ ਕਦੇ ਹਾਕੀ ਨਹੀਂ ਛੱਡੀ।

In The Market