LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੋਕੋਵਿਚ ਨੇ ਜਿੱਤੀ ਕਾਨੂੰਨੀ ਲੜਾਈ : ਵਾਪਸ ਮਿਲਿਆ ਪਾਸਪੋਰਟ ਤੇ ਵੀਜ਼ਾ, ਹੋਈ ਰਿਹਾਈ

10j

ਮੈਲਬੌਰਨ : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (Tennis player Novak Djokovic) ਨੇ ਆਸਟ੍ਰੇਲੀਆ ਸਰਕਾਰ (Government of Australia) ਦੇ ਖਿਲਾਫ ਵੀਜ਼ਾ ਨਾਲ ਜੁੜੇ ਮਾਮਲੇ ਦਾ ਕੇਸ ਜਿੱਤ ਲਿਆ ਹੈ। ਮੈਲਬੌਰਨ ਕੋਰਟ (Melbourne Court) ਨੇ ਆਸਟ੍ਰੇਲੀਆਈ ਸਰਕਾਰ (Australian Government) ਵਲੋਂ ਜੋਕੋਵਿਚ (Djokovic) ਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਗਲਤ ਮੰਨਿਆ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਉਨ੍ਹਾਂ ਦਾ ਪਾਸਪੋਰਟ (Passport) ਅਤੇ ਬਾਕੀ ਜੋ ਵੀ ਸਾਮਾਨ ਸਰਕਾਰ ਵਲੋਂ ਜ਼ਬਤ ਕੀਤਾ ਗਿਆ ਹੈ, ਉਸ ਨੂੰ ਤੁਰੰਤ ਵਾਪਸ ਕੀਤਾ ਜਾਵੇ। ਕੋਰਟ ਕੇਸ ਜਿੱਤਣ ਤੋਂ ਬਾਅਦ ਨੋਵਾਕ ਜੋਕੋਵਿਚ ਆਸਟ੍ਰੇਲੀਅਨ ਓਪਨ (Novak Djokovic Australian Open) ਵਿਚ ਖੇਡ ਸਕਦੇ ਹਨ। ਹਾਲਾਂਕਿ ਇਸ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਨੂੰ ਮੋਗਾ ਤੋਂ ਟਿਕਟ ਦੇਣ ਨੂੰ ਲੈ ਕੇ ਕਾਂਗਰਸੀ ਵਿਧਾਇਕ ਨੇ ਕੀਤਾ ਵਿਰੋਧ 

Novak Djokovic wins appeal as Australian court quashes visa cancellation |  Financial Times
ਕੋਰੋਨਾ ਮਹਾਮਾਰੀ ਵਿਚਾਲੇ ਆਸਟ੍ਰੇਲੀਆਈ ਓਪਨ ਦਾ ਆਯੋਜਨ ਕੀਤਾ ਜਾ ਰਿਹਾ ਹੈ। 17 ਜਨਵਰੀ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਗਏ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। 20 ਗ੍ਰੈਂਡ ਸਲੈਮ ਜਿੱਤ ਚੁੱਕੇ ਨੋਵਾਕ ਬੁੱਧਵਾਰ ਨੂੰ ਮੈਲਬੋਰਨ ਪਹੁੰਚੇ ਸਨ, ਪਰ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਪਹਿਲਾਂ ਘੰਟਿਆਂ ਬੱਧੀ ਏਅਰਪੋਰਟ 'ਤੇ ਰੋਕਿਆ ਗਿਆ, ਫਿਰ ਐਂਟਰੀ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਨਾ ਹੋਣ ਕਾਰਣ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ। ਦੱਸਿਆ ਗਿਆ ਕਿ ਜੋਕੋਵਿਚ ਕੋਲ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ ਸੀ ਅਤੇ ਉਹ ਇਸ ਤੋਂ ਬਿਨਾਂ ਟੂਰਨਾਮੈਂਟ ਖੇਡਣਾ ਚਾਹੁੰਦੇ ਸਨ।
ਹਾਲਾਂਕਿ, ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਆਸਟ੍ਰੇਲੀਆਈ ਸਰਕਾਰ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਕੋਲ ਅਜੇ ਵੀ ਜੋਕੋਵਿਚ ਨੂੰ ਆਸਟ੍ਰੇਲੀਆ ਤੋਂ ਬਾਹਰ ਭੇਜਣ ਦੀ ਤਾਕਤ ਹੈ। ਅਜਿਹੇ ਵਿਚ ਛੇਤੀ ਹੀ ਫੈਸਲਾ ਲਿਆ ਜਾਵੇਗਾ। ਜੋਕੋਵਿਚ ਨੇ ਕੋਰੋਨਾ ਦੀ ਵੈਕਸੀਨ ਲਈ ਹੈ ਜਾਂ ਨਹੀਂ ਇਸ ਦੀ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਸੀ। ਆਸਟ੍ਰੇਲੀਅਨ ਓਪਨ ਨੇ ਉਨ੍ਹਾਂ ਨੂੰ ਇਸ ਦੇ ਬਾਵਜੂਦ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ ਪਰ ਵਿਵਾਦ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਐਨ ਮੌਕੇ 'ਤੇ ਵੀਜ਼ਾ ਰੱਦ ਕਰ ਦਿੱਤਾ ਸੀ। ਖੌਫਨਾਕ ! ਕੋਰੋਨਾ ਦੇ ਡਰ ਤੋਂ ਇਕੋ ਪਰਿਵਾਰ ਦੇ 5 ਮੈਂਬਰਾਂ ਨੇ ਪੀਤਾ ਜ਼ਹਿਰ, ਮਾਂ-ਪੁੱਤ ਦੀ ਮੌਤ

Novak Djokovic Can Stay In Australia, To Be Released From Deportation In  Big Court Win
ਜੋਕੋਵਿਚ ਨੂੰ ਆਸਟ੍ਰੇਲੀਆਈ ਓਪਨ ਵਿਚ ਖੇਡਣ ਦੇ ਵੈਕਸੀਨੇਸ਼ਨ ਦੇ ਨਿਯਮਾਂ ਵਿਚ ਛੋਟ ਦਿੱਤੀ ਗਈ ਸੀ। ਪਰ ਆਸਟ੍ਰੇਲੀਆ ਵਿਚ ਐਂਟਰ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਵੈਕਸੀਨੇਸ਼ਨ ਨਾਲ ਜੁੜੀਆਂ ਸ਼ਰਤਾਂ ਪੂਰੀਆਂ ਨਹੀਂ ਕਰਨ ਨੂੰ ਵਜ੍ਹਾ ਦੱਸ ਕੇ ਉਨ੍ਹਾਂ ਦਾ ਐਂਟਰੀ ਵੀਜ਼ਾ ਰੱਦ ਕਰ ਦਿੱਤਾ ਸੀ। ਇਸ ਵਿਚਾਲੇ ਜੋਕੋਵਿਚ ਦੇ ਵਕੀਲ ਨੇ ਸ਼ਨੀਵਾਰ ਨੂੰ ਹੀ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਇਹ ਸਟਾਰ ਟੈਨਿਸ ਪਲੇਅਰ ਦਸੰਬਰ ਵਿਚ ਕੋਰੋਨਾ ਪਾਜ਼ੇਟਿਵ ਹੋਇਆ ਸੀ। ਇਸ ਕਾਰਣ ਇਸ ਸਰਬੀਆਈ ਖਿਡਾਰੀ ਨੂੰ ਵੈਕਸੀਨੇਸ਼ਨ ਵਿਚ ਛੋਟ ਦਿੱਤੀ ਗਈ ਸੀ।
ਜੋਕੋਵਿਚ ਇਸ ਜ਼ਿਦ 'ਤੇ ਅੜੇ ਹਨ ਕਿ ਬਿਨਾਂ ਵੈਕਸੀਨ ਲਗਵਾਏ ਵੀ ਟੂਰਨਾਮੈਂਟ ਵਿਚ ਖੇਡਣ ਦੇ ਅਧਿਕਾਰੀ ਹਨ। ਉਥੇ ਹੀ ਆਸਟ੍ਰੇਲੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਇਕ ਇੰਸਾਨ ਲਈ ਨਿਯਮ ਨਹੀਂ ਬਦਲੇ ਜਾ ਸਕਦੇ। ਇਹ ਪੂਰੇ ਦੇਸ਼ ਦੀ ਮਹਾਮਾਰੀ ਤੋਂ ਸੁਰੱਖਿਆ ਦਾ ਮਾਮਲਾ ਹੈ। ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਨਾਲ ਹੀ ਕੁਆਰੰਟੀਨ ਨਿਯਮ ਵੀ ਕਾਫੀ ਸਖ਼ਤ ਹੈ। 
ਭਾਰਤੀ ਸਮੇਂ ਅਨੁਸਾਰ ਸਵੇਰੇ 4-30 ਵਜੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਜਿਸ ਤੋਂ ਬਾਅਦ ਕੋਰਟ ਦੀ ਲਾਈਵ ਸਟ੍ਰੀਮਿੰਗ ਕ੍ਰੈਸ਼ ਕਰ ਗਈ। ਹਾਲਾਂਕਿ ਕੁਝ ਦੇਰ ਬਾਅਦ ਇਸ ਨੂੰ ਦਰੁਸਤ ਵੀ ਕਰ ਲਿਆ ਗਿਆ। ਸੁਣਵਾਈ ਵਿਚ ਜੱਜ ਕੇਲੀ ਨੇ ਅਪੀਲ ਦੌਰਾਨ ਸਰਕਾਰੀ ਵਕੀਲ ਨੂੰ ਕਿਹਾ ਕਿ ਨਿਯਮਾਂ ਮੁਤਾਬਕ ਨੋਵਾਕ ਜੋਕੋਵਿਚ ਨੇ ਸਾਰੀ ਜਾਣਕਾਰੀ ਦੇ ਦਿੱਤੀ ਸੀ। ਨੋਵਾਕ ਦੇ ਵਕੀਲ ਨੇ ਸਾਫ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਹਿਲਾਂ ਤੋਂ ਛੋਟ ਨਾ ਮਿਲਦੀ ਅਤੇ ਨਿਯਮਾਂ ਨੂੰ ਤੋੜਣ ਦੀ ਗੱਲ ਆਉਂਦੀ, ਤਾਂ ਉਹ ਆਸਟ੍ਰੇਲੀਆਈ ਹੀ ਨਹੀਂ ਆਉਂਦੇ।
34 ਸਾਲ ਦੇ ਜੋਕੋਵਿਚ ਦੀਆਂ ਨਜ਼ਰਾਂ ਰਿਕਾਰਡ 21ਵੇਂ ਗ੍ਰੈਂਡ ਸਲੈਮ 'ਤੇ ਹਨ। ਜੋਕੋਵਿਚ, ਰੋਜ਼ਰ ਫੈਡਰਰ ਅਤੇ ਰਾਫੇਲ ਨਡਾਲ, ਤਿੰਨੋ ਹੁਣ ਤੱਕ 20-20 ਗ੍ਰੈਂਡ ਸਲੈਮ ਸਿੰਗਲ ਦਾ ਖਿਤਾਬ ਜਿੱਤ ਚੁੱਕੇ ਹਨ।

In The Market