LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਪਾ ਅਮਰੀਕਾ : ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਪਹੁੰਚਿਆ ਬ੍ਰਾਜ਼ੀਲ

copa america

ਰੀਓ ਡਿ ਜਨੇਰੀਓ (ਇੰਟ.)- ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ (Brazil) ਨੇ ਆਪਣੇ ਰਸੂਖ ਦੇ ਮੁਤਾਬਿਕ ਪ੍ਰਦਰਸ਼ਨ ਕਰਦੇ ਹੋਏ ਪੇਰੂ (Peru) ਨੂੰ 1-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ (Copa America football) ਦੇ ਫਾਈਨਲ (Final) ਵਿਚ ਥਾਂ ਬਣਾ ਲਈ ਹੈ। ਖਿਤਾਬੀ ਮੁਕਾਬਲੇ ਵਿਚ ਟੀਮ ਦਾ ਸਾਹਮਣਾ ਅਰਜਨਟੀਨਾ (Argentina) ਅਤੇ ਕੋਲੰਬੀਆ (Colombia) ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ (The second semifinal) ਦੀ ਜੇਤੂ ਟੀਮ ਨਾਲ ਹੋਵੇਗਾ। ਜੇਕਰ ਅਰਜਨਟੀਨਾ ਦੀ ਟੀਮ ਇਹ ਮੈਚ ਜਿੱਤ ਲੈਂਦੀ ਹੈ ਤਾਂ ਪ੍ਰਸ਼ੰਸਕਾਂ ਨੂੰ ਮੇਸੀ ਬਨਾਮ ਨੇਮਾਰ ਨੂੰ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਜਿੱਤ ਤੋਂ ਬਾਅਦ ਬ੍ਰਾਜ਼ੀਲ ਦੇ ਸਟਾਰ ਸਟ੍ਰਾਈਕਰ ਨੇਮਾਰ (Star striker Neymar) ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਫਾਈਨਲ ਅਰਜਨਟੀਨਾ ਤੋਂ ਹਾਂ। ਮੇਰੇ ਉਸ ਟੀਮ ਵਿਚ ਕਈ ਦੋਸਤ ਹਨ ਅਤੇ ਮੈਂ ਉਨ੍ਹਾਂ ਨਾਲ ਫਾਈਨਲ ਖੇਡਣਾ ਚਾਹੁੰਦਾ ਹਾਂ। ਜਿੱਤ ਤਾਂ ਬ੍ਰਾਜ਼ੀਲ ਦੀ ਹੀ ਹੋਵੇਗੀ।

Neymar wants Brazil to face Argentina in Copa America final | Reuters

Read this- ਦੂਜੀ ਲਹਿਰ ਅਜੇ ਖਤਮ ਵੀ ਨਹੀਂ ਹੋਈ ਕਿ ਲੋਕ ਉਡਾ ਰਹੇ 'ਮੌਜਾਂ'

ਨਿਲਟਨ ਸਾਂਤੋਸ ਸਟੇਡੀਅਮ 'ਤੇ ਖੇਡੇ ਗਏ ਇਸ ਮੈਚ ਵਿਚ ਨੇਮਾਰ ਨੇ ਇਕੋ ਇਕ ਗੋਲ ਵਿਚ ਸੂਤਧਾਰ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਡਿਫੈਂਡਰ ਅਲੈਕਜ਼ੈਂਡਰ ਕਾਲੇਂਸ ਤੋਂ ਗੇਂਦ ਲੈ ਕੇ ਲੁਕਾਸ ਪਾਕੇਟਾ ਨੂੰ ਸੌਂਪੀ ਜਿਨ੍ਹਾਂ ਨੇ 35ਵੇਂ ਮਿੰਟ ਵਿਚ ਉਸ ਨੂੰ ਨੈੱਟ ਦੇ ਅੰਦਰ ਪਇਆ। ਟੀਮ ਦੀ ਹਾਰ ਦੇ ਬਾਵਜੂਦ ਪੇਰੂ ਦੇ ਗੋਲਕੀਪਰ ਪੇਡਰੋ ਗਾਲੇਸੇ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕਈ ਗੋਲ ਬਚਾਏ। ਪਹਿਲੇ ਹਾਫ ਵਿਚ ਨੇਮਾਰ ਅਤੇ ਰਿਚਾਰਲੀਸਨ ਦੇ ਗੋਲ ਉਨ੍ਹਾਂ ਨੇ ਨਹੀਂ ਬਚਾਏ ਹੁੰਦੇ ਤਾਂ ਹਾਰ ਦਾ ਫਰਕ ਜ਼ਿਆਦਾ ਹੁੰਦਾ। ਗਰੁੱਪ ਪੜਾਅ ਵਿਚ ਬ੍ਰਾਜ਼ੀਲ ਨੇ ਪੇਰੂ ਨੂੰ 4-0 ਨਾਲ ਹਰਾਇਆ ਸੀ ਪਰ ਇਸ ਮੈਚ ਵਿਚ ਕਹਾਣੀ ਦੂਜੀ ਸੀ।

How to watch Copa America 2021: live stream every game free and from from  anywhere | TechRadar

Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ
ਦੂਜੇ ਹਾਫ ਵਿਚ ਜਿਆਂਲੁਕਾ ਲਾਪਾਡੁਲਾ ਦੇ ਸ਼ਾਟ 'ਤੇ ਬ੍ਰਾਜ਼ੀਲ ਦੇ ਗੋਲਕੀਪਰ ਐਡਰਸਨ ਨੇ ਸ਼ਾਨਦਾਰ ਬਚਾਅ ਕੀਤਾ। ਬ੍ਰਾਜ਼ੀਲ ਦੇ ਕੋਚ ਟਿਟੇ ਨੇ ਬਾਅਦ ਵਿਚ ਮੰਨਿਆ ਕਿ ਇਹ ਕਾਫੀ ਥਕਾਊ ਮੈਚ ਸੀ। ਸਰੀਰਕ ਅਤੇ ਮਾਨਸਿਕ ਰੂਪ ਨਾਲ। ਕੋਪਾ ਅਮਰੀਕਾ ਮਾਨਸਿਕ ਮੈਰਾਥਨ ਤੋਂ ਘੱਟ ਨਹੀਂ ਹੈ। ਬ੍ਰਾਜ਼ੀਲ ਪਿਛਲੇ 14 ਸੈਸ਼ਨਾਂ ਵਿਚੋਂ 9 ਵਾਰ ਫਾਈਨਲ ਵਿਚ ਪਹੁੰਚ ਚੁੱਕਾ ਹੈ। ਇਸ ਵਾਰ ਉਸ ਨੂੰ ਤੁਰੰਤ ਮੌਕੇ 'ਤੇ ਮੇਜ਼ਬਾਨ ਬਣਾਇਆ ਗਿਆ ਕਿਉਂਕਿ ਮੂਲ ਮੇਜ਼ਬਾਨ ਅਰਜਨਟੀਨਾ ਅਤੇ ਕੋਲੰਬੀਆ ਪਿੱਛੇ ਹੱਟ ਗਏ ਸਨ। ਦੋ ਸਾਲ ਪਹਿਲਾਂ ਨੇਮਾਰ ਜ਼ਖਮੀ ਹੋਣ ਕਾਰਣ ਨਹੀਂ ਖੇਡੇ ਸਨ ਪਰ ਬ੍ਰਾਜ਼ੀਲ ਨੇ ਪੇਰੂ ਨੂੰ 3-1 ਤੋਂ ਹਰਾ ਕੇ ਖਿਤਾਬ ਜਿੱਤਿਆ ਸੀ। ਫਾਈਨਲ ਵਿਚ ਮੇਜ਼ਬਾਨ ਦੀ ਹੌਸਲਾਅਫਜ਼ਾਈ ਲਈ ਉਸ ਦੇ ਉਤਸ਼ਾਹੀ ਪ੍ਰਸ਼ੰਸਕ ਨਹੀਂ ਹੋਣਗੇ ਜਿਨ੍ਹਾਂ ਦੇ ਸਟੇਡੀਅਮ ਵਿਚ ਦਾਖਲੇ 'ਤੇ ਕੋਰੋਨਾ ਨੇ ਰੋਕ ਲਗਾ ਦਿੱਤੀ ਹੈ। ਪੇਰੂ ਤੀਜੇ ਥਾਂ ਦੇ ਪਲੇਆਫ ਵਿਚ ਦੂਜੇ ਸੈਮੀਫਾਈਨਲ ਵਿਚ ਹਾਰਣ ਵਾਲੀ ਟੀਮ ਨਾਲ ਖੇਡੇਗਾ।

In The Market