LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੂਜੀ ਲਹਿਰ ਅਜੇ ਖਤਮ ਵੀ ਨਹੀਂ ਹੋਈ ਕਿ ਲੋਕ ਉਡਾ ਰਹੇ 'ਮੌਜਾਂ'

corona hillstation

ਚੰਡੀਗੜ੍ਹ (ਇੰਟ.)- ਹਿਲ ਸਟੇਸ਼ਨਾਂ (Hill stations) 'ਤੇ ਲਾਪਰਵਾਹੀ ਨੂੰ ਦੇਖਦੇ ਹੋਏ ਸਿਹਤ ਮੰਤਰਾਲਾ (Ministry of Health) ਨੇ ਵੀ ਲੋਕਾਂ ਨੂੰ ਚਿਤਾਵਨੀ (Warning) ਦਿੱਤੀ ਹੈ ਅਤੇ ਕਿਹਾ ਕਿ ਅਜੇ ਦੂਜੀ ਲਹਿਰ ਖਤਮ ਵੀ ਨਹੀਂ ਹੋਈ ਹੈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ (Joint Secretary Love Aggarwal) ਨੇ ਕਿਹਾ ਹੈ ਕਿ ਦੇਸ਼ ਵਿਚ ਦੂਜੀ ਲਹਿਰ (2nd Wave) ਅਜੇ ਖਤਮ ਵੀ ਨਹੀਂ ਹੋਈ ਹੈ ਇਸ ਲਈ ਜ਼ਰੂਰੀ ਹੈ ਕਿ ਅਸੀਂ ਕਿਤੇ ਵੀ ਹੋਈਏ ਪਰ ਕੋਰੋਨਾ ਨਿਯਮਾਂ (Corona rules) ਦਾ ਪਾਲਨ ਕਰਨਾ ਨਾ ਭੁੱਲੀਏ। ਯੋਗਨਗਰੀ ਰਿਸ਼ੀਕੇਸ਼ (Yoganagari Rishikesh) ਵਿਚ ਕੋਵਿਡ ਨਿਯਮਾਂ ਨੂੰ ਲੈ ਕੇ ਵਰਤੀ ਜਾ ਰਹੀ ਲਾਪਰਵਾਹੀ ਦੇ ਚਲਦੇ ਕੋਰੋਨਾ ਇਨਫੈਕਸ਼ਨ (Corona infection) ਦੇ ਵੱਧਣ ਦਾ ਖਤਰਾ ਵੀ ਬਣਿਆ ਹੋਇਆ ਹੈ।

Manali Stays 'Open' And Welcomes All Tourists While Other Places Close  Doors Due To Coronavirus Scare

Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ

ਜ਼ਿਆਦਾਤਰ ਸੈਲਾਨੀ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਬਿਨਾਂ ਮਾਸਕ ਦੇ ਘੁੰਮ ਰਹੇ ਹਨ। ਉਥੇ ਹੀ ਸੈਲਾਨੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਨ ਵੀ ਨਹੀਂ ਕਰ ਰਹੇ ਹਨ। ਉਥੇ ਹੀ ਕੋਵਿਡ ਨਿਯਮਾਂ ਦੇ ਪਾਲਨ ਨੂੰ ਲੈ ਕੇ ਪੁਲਿਸ ਦਾ ਰੁਖ ਵੀ ਨਰਮ ਪੈ ਗਿਆ ਹੈ। ਸੂਬਾ ਸਰਕਾਰ ਵਲੋਂ ਕੋਰੋਨਾ ਨਿਯਮਾਂ ਵਿਚ ਥੋੜ੍ਹੀ ਢਿੱਲ ਮਿਲਣ ਦੇ ਨਾਲ ਲੱਛਮਣ ਝੂਲਾ, ਮੁਨਿਕੀਰੇਤੀ, ਸਵਰਗਾਸ਼ਰਮ, ਤਪੋਵਨ ਖੇਤਰ ਵਿਚ ਸੈਲਾਨੀਆਂ ਦੀ ਚਹਿਲਕਦਮੀ ਸ਼ੁਰੂ ਹੋ ਗਈ ਹੈ। ਉਥੇ ਹੀ ਕੋਰੋਨਾ ਇਨਫੈਕਸ਼ਨ ਦੀ ਦਰ ਵੀ ਘੱਟ ਹੋਣ ਤੋਂ ਬਾਅਦ ਸੈਲਾਨੀ ਵੀ ਲਾਪਰਵਾਹ ਹੋ ਗਏ ਹਨ। ਜ਼ਿਆਦਾਤਰ ਸੈਲਾਨੀ ਘੁੰਮਣ ਦੌਰਾਨ ਕੋਵਿਡ ਨਿਯਮਾਂ ਨੂੰ ਨਹੀਂ ਮੰਨ ਰਹੇ ਹਨ। ਸੈਲਾਨੀ ਮੁੱਖ ਬਾਜ਼ਾਰ, ਗੰਗਾ ਤਟ, ਗੰਗਾ ਘਾਟ, ਹੋਟਲ, ਢਾਬਿਆਂ ਵਿਚ ਬਿਨਾਂ ਮਾਸਕ ਦੇ ਘੁੰਮ ਰਹੇ ਹਨ।

In The Market