LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਸਟ੍ਰੇਲੀਆ ਨੇ ਫਿਰ ਰੱਦ ਕੀਤਾ ਨੋਵਾਕ ਜੋਕੋਵਿਚ ਦੀ ਵੀਜ਼ਾ, ਕੀਤਾ ਜਾ ਸਕਦੈ ਡਿਪੋਰਟ! 

14joko

ਮੈਲਬੌਰਨ : ਵਿਸ਼ਵ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੇਵਿਚ (World No. 1 tennis player Novak Djokovic) ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਆਸਟ੍ਰੇਲੀਆ ਸਰਕਾਰ (Government of Australia) ਨੇ ਵੈਕਸੀਨੇਸ਼ਨ (Vaccination) ਨਾ ਹੋਣ ਕਾਰਣ ਦੂਜੀ ਵਾਰ ਉਨ੍ਹਾਂ ਦਾ ਵੀਜ਼ਾ (Visa) ਰੱਦ ਕਰ ਦਿੱਤਾ ਹੈ। ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕੇ (Immigration Minister Alex Hawke) ਦੇ ਫੈਸਲੇ ਦਾ ਮਤਲਬ ਹੈ ਕਿ ਹੁਣ ਜੋਕੋਵਿਚ ਨੂੰ ਤਿੰਨ ਸਾਲ ਲਈ ਡਿਪੋਰਟ ਕੀਤਾ ਜਾ ਸਕਦਾ ਹੈ।ਹਾਲਾਂਕਿ 34 ਸਾਲਾ ਇਹ ਸਰਬੀਆਈ ਟੈਨਿਸ ਸਟਾਰ (Serbian tennis star) ਅਜੇ ਵੀ ਦੇਸ਼ ਵਿਚ ਬਣੇ ਰਹਿਣ ਲਈ ਇਕ ਹੋਰ ਕਾਨੂੰਨੀ ਲੜਾਈ ਲੜ ਸਕਦਾ ਹੈ। ਜੋਕੋਵਿਚ ਨੂੰ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਆਈ ਓਪਨ (Australian Open) ਵਿਚ ਖੇਡਣਾ ਸੀ। ਪਰ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦਾ ਇਸ ਟੂਰਨਾਮੈਂਟ ਵਿਚ ਹਿੱਸਾ ਲੈਣਾ ਕਾਫੀ ਮੁਸ਼ਕਲ ਦਿਖਾਈ ਦੇ ਰਿਹਾ ਹੈ। Also Read : ਗਾਜ਼ੀਪੁਰ 'ਚ ਬੰਬ ਦੀ ਖਬਰ ਮਿਲਣ 'ਤੇ ਮੌਕੇ 'ਤੇ ਪਹੁੰਚੀ NSG 

Did Novak Djokovic lie in Australian Open entry form? Tennis stars lands in  trouble yet again, Sports News | wionews.com
ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਮੈਲਬੋਰਨ ਪਹੁੰਚਣ ਦੇ ਤੁਰੰਤ ਬਾਅਦ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਆਸਟ੍ਰੇਲੀਆਈ ਸਰਹੱਦੀ ਦਸਤੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਟੀਕਾਕਰਣ ਲਈ ਛੋਟ ਪ੍ਰਾਪਤ ਕਰਨ ਸਬੰਧੀ ਉਚਿਤ ਸਬੂਤ ਪ੍ਰਦਾਨ ਕਰਨ ਵਿਚ ਅਸਫਲ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਮੈਲਬੋਰਨ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਵਿਭਾਗ ਵਿਚ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਇਮੀਗ੍ਰੇਸ਼ਨ ਹੋਟਲ ਵਿਚ ਕੁਝ ਦਿਨ ਬਿਤਾਏ। ਫਿਰ ਵੀਜ਼ਾ ਰੱਦ ਕਰਨ ਦੇ ਖਿਲਾਫ ਜੋਕੋਵਿਚ ਨੇ ਅਦਾਲਤ ਦਾ ਸਹਾਰਾ ਲਿਆ ਸੀ। ਜਿੱਥੇ ਸੁਣਵਾਈ ਤੋਂ ਬਾਅਦ ਜੱਜ ਨੇ ਉਨ੍ਹਾਂ ਦਾ ਵੀਜ਼ਾ ਬਹਾਲ ਕਰ ਦਿੱਤਾ ਗਿਆ।  ਪਰ ਹੁਣ ਸ਼ੁੱਕਰਵਾਰ ਸ਼ਾਮ ਨੂੰ ਮੈਲਬੋਰਨ ਵਿਚ ਹਾਕੇ ਨੇ ਆਸਟ੍ਰੇਲੀਆ ਦੇ ਪ੍ਰਵਾਸਨ ਐਕਟ ਵਿਚ ਵੱਖ-ਵੱਖ ਸ਼ਕਤੀਆਂ ਤਹਿਤ ਜੋਕੋਵਿਚ ਦੀ ਵੀਜ਼ਾ ਰੱਦ ਕਰ ਦਿੱਤਾ ਗਿਆ।  Also Read : ਅਲਬਰਟਾ 'ਚ ਲਗਾਤਾਰ ਕੋਰੋਨਾ ਦੇ ਕੇਸਾਂ 'ਚ ਵਾਧਾ, ਸੂਬੇ 'ਚ 6,010 ਕੇਸ ਹੋਏ ਦਰਜ

ਇਹ ਐਕਟ ਉਨ੍ਹਾਂ ਨੂੰ ਆਸਟ੍ਰੇਲੀਆਈ ਭਾਈਚਾਰੇ ਦੇ ਸਿਹਤ ਸੁਰੱਖਿਆ ਨੂੰ ਲੈ ਕੇ ਸੰਭਾਵਿਤ ਜੋਖਿਮ ਵਾਲੇ ਕਿਸੇ ਵੀ ਵਿਅਕਤੀ ਨੂੰ ਕੱਢੇ ਜਾਣ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਜੋਕੋਵਿਚ ਅਜੇ ਵੀ ਇਸ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੇ ਹਨ। ਇਹ ਸਖ਼ਤ ਫੈਸਲਾ ਜੋਕੋਵਿਚ ਵਲੋਂ ਯਾਤਰਾ ਦਸਤਾਵੇਜ਼ 'ਤੇ ਗਲਤ ਜਾਣਕਾਰੀ ਦੇਣ ਤੋਂ ਬਾਅਦ ਲਿਆ ਗਿਆ ਹੈ। ਦਸਤਾਵੇਜ਼ ਮੁਤਾਬਕ ਕਿਹਾ ਗਿਆ ਸੀ ਕਿ ਜੋਕੋਵਿਚ ਨੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ 14 ਦਿਨਾਂ ਵਿਚ ਯਾਤਰਾ ਨਹੀਂ ਕੀਤੀ ਸੀ। ਜਦੋਂ ਕਿ ਅਸਲ ਵਿਚ ਉਹ ਸਪੇਨ ਗਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਗਲਤੀ ਉਨ੍ਹਾਂ ਦੇ ਏਜੰਟ ਵਲੋਂ ਕੀਤੀ ਗਈ ਸੀ। ਉਨ੍ਹਾਂ ਨੇ ਇਸ ਨੂੰ ਮਨੁੱਖੀ ਗਲਤੀ ਕਿਹਾ ਅਤੇ ਕਿਹਾ ਕਿ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ। ਜੋਕੋਵਿਚ ਨੇ ਇਹ ਵੀ ਕਬੂਲਿਆ ਕਿ ਉਨ੍ਹਾਂ ਨੇ ਇਕ ਪੱਤਰਕਾਰ ਨਾਲ ਮੁਲਾਕਾਤ ਕੀਤੀ ਅਤੇ ਕੋਵਿਡ-19 ਲਈ ਹਾਂ ਪੱਖੀ ਪ੍ਰੀਖਣ ਦੇ ਬਾਵਜੂਦ ਇਕ ਫੋਟੋਸ਼ੂਟ ਕਰਵਾਇਆ।

In The Market