LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਲਬਰਟਾ 'ਚ ਲਗਾਤਾਰ ਕੋਰੋਨਾ ਦੇ ਕੇਸਾਂ 'ਚ ਵਾਧਾ, ਸੂਬੇ 'ਚ 6,010 ਕੇਸ ਹੋਏ ਦਰਜ

canada corona

ਕੈਲਗਰੀ : ਕੋਰੋਨਾ ਵਾਇਰਸ (Corona virus) ਦੀ ਮਾਰ ਹਰ ਦੇਸ਼ ਵਿਚ ਮੁੜ ਤੋਂ ਵੱਧਣ ਲੱਗੀ ਹੈ, ਜਿਸ ਕਾਰਣ ਕਈ ਦੇਸ਼ਾਂ ਵਿਚ ਮੁੜ ਤੋਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਕੈਨੇਡਾ (Canada) ਵਿਚ ਵੀ ਕੋਰੋਨਾ (Corona) ਦੀ ਰਫਤਾਰ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਲਬਰਟਾ (Alberta) 'ਚ ਲਗਾਤਾਰ ਕੋਰੋਨਾ (Corona) ਦੇ ਕੇਸਾਂ ਵਿਚ ਵਾਧਾ ਹੋਣ ਕਰਕੇ ਅੱਜ 8 ਹੋਰ ਨਵੀਆਂ ਮੌਤਾਂ ਹੋ ਗਈਆਂ। ਜਦੋਂ ਕਿ ਸੂਬੇ ਵਿਚ 6010 ਨਵੇਂ ਕੋਰੋਨਾ ਕੇਸਾਂ (Corona Cases) ਦੀ ਰਿਪੋਰਟ ਦਰਜ ਹੋਈ ਹੈ। ਕਿਊਬਿਕ (Qubec) ਵਿੱਚ 31 ਦਸੰਬਰ ਨੂੰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ (Curfew) ਦਾ ਐਲਾਨ ਕੀਤਾ ਗਿਆ ਸੀ। ਲੇਗੌਲਟ ਨੇ ਕਿਹਾ ਕਿ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ ਪਰ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। Also Read : ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 2,64,202 ਨਵੇਂ ਕੋਰੋਨਾ ਮਾਮਲੇ ਆਏ

Corona: Caught in corona crossfire: How the current crisis has vilified the  C word and a Mexican beer all at once - The Economic Times

ਇੱਥੇ ਦੱਸ ਦਈਏ ਕਿ ਵੀਰਵਾਰ ਨੂੰ ਕਿਊਬਿਕ 'ਚ ਇਨਫੈਕਸ਼ਨ ਨਾਲ 45 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੋਵਿਡ-19 ਦੇ 117 ਹੋਰ ਮਰੀਜ਼ ਹਸਪਤਾਲ 'ਚ ਦਾਖਲ ਹਨ। ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਹੁਣ ਤੱਕ ਕੋਵਿਡ-19 ਦੇ ਕੁੱਲ 26,88,631 ਮਾਮਲੇ ਸਾਹਮਣੇ ਆਏ ਹਨ ਅਤੇ 31,190 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਕੈਨੇਡਾ ਵਿਚ ਇਕ ਪਾਸੇ ਜਿੱਥੇ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਵਿਦਿਆਰਥੀ ਸੋਮਵਾਰ ਨੂੰ ਕਲਾਸਾਂ ਵਿੱਚ ਵਾਪਸ ਆ ਜਾਣਗੇ। ਇੱਥੇ ਅਧਿਆਪਕਾਂ ਅਤੇ ਸਟਾਫ ਨੂੰ N95 ਮਾਸਕ ਵੰਡੇ ਜਾਣਗੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ।ਸੂਬਾਈ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਆਨਲਾਈਨ ਲਰਨਿੰਗ ਘੱਟੋ-ਘੱਟ 17 ਜਨਵਰੀ ਤੱਕ ਚੱਲੇਗੀ ਕਿਉਂਕਿ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਲਾਗ ਵਿੱਚ ਵਾਧਾ ਹੋਇਆ ਹੈ।

In The Market