LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 2,64,202 ਨਵੇਂ ਕੋਰੋਨਾ ਮਾਮਲੇ ਆਏ

14 j corona

ਨਵੀਂ ਦਿੱਲੀ : ਦੇਸ਼ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ (Corona Virus) ਦੇ ਮਾਮਲਿਆਂ ਵਿਚ ਭਾਰੀ ਉਛਾਲ ਦੇਖਿਆ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਤੋਂ ਕੋਵਿਡ-19 (Covid-19) ਦੇ 2,64,202 ਨਵੇਂ ਮਾਮਲੇ (New Cases) ਦਰਜ ਕੀਤੇ ਗਏ। ਜਦੋਂ ਕਿ ਇਸ ਦੌਰਾਨ 315 ਮਰੀਜ਼ਾਂ (315 Patient) ਦੀ ਮੌਤ ਹੋ ਗਈ। ਮੌਤ ਦੇ ਨਵੇਂ ਮਾਮਲੇ (New Cases) ਸਾਹਮਣੇ ਆਉਣ ਤੋਂ ਬਾਅਦ ਵਾਇਰਸ (Virus) ਨਾਲ ਮਰਨ ਵਾਲਿਆਂ ਦੀ ਗਿਣਤੀ ਦੇਸ਼ ਵਿਚ ਹੁਣ 4,85,250 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ (Union Ministry of Health) ਨੇ ਦੱਸਿਆ ਕਿ ਪੂਰੇ ਦੇਸ਼ ਤੋਂ ਦਰਜ ਕੀਤੇ ਗਏ ਕੋਵਿਡ ਵਾਇਰਸ (Covid virus) ਦੇ ਨਵੇਂ ਮਾਮਲੇ, ਬੀਤੇ ਦਿਨ (ਵੀਰਵਾਰ) ਦੇ ਮੁਕਾਬਲੇ ਵਿਚ 6.7 ਫੀਸਦੀ ਜ਼ਿਆਦਾ ਹੈ, ਵੀਰਵਾਰ ਨੂੰ ਭਾਰਤ ਵਿਚ ਵਾਇਰਸ ਦੇ 2,47, 417 ਮਾਮਲੇ ਦਰਜ ਕੀਤੇ ਗਏ ਸਨ।

Coronavirus can stay on surfaces of patient rooms, hospital floor, finds  new study
ਸਿਹਤ ਮੰਤਰਾਲਾ ਨੇ ਦੱਸਿਆ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ ਵੱਧ ਕੇ 12.72 ਲੱਖ ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਵੀਰਵਾਰ ਨੂੰ 1,09345 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕੋਰੋਨਾ ਨਾਲ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਗਿਣਤੀ ਭਾਰਤ ਵਿਚ 3,48,24,706 ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਅੱਜ 2.64 ਲੱਖ ਨਵੇਂ ਮਾਮਲੇ ਦਰਜ ਹੋਏ ਹਨ। ਜਦੋਂ ਕਿ ਵੀਰਵਾਰ ਨੂੰ ਇਹ ਅੰਕੜਾ, 2.47 ਲੱਖ ਸੀ। ਸਿਰਫ 24 ਘੰਟਿਆਂ ਵਿਚ ਵਾਇਰਸ ਦੇ ਮਾਮਲਿਆਂ ਵਿਚ 16,785 ਕੇਸ ਦਾ ਵਾਧਾ ਦੇਖਿਆ ਗਿਆ ਹੈ।

How blood from coronavirus survivors might save lives
ਭਾਰਤ ਵਿਚ ਐਕਟਿਵ ਕੇਸ ਫਿਲਹਾਲ 12,72,073 ਹੈ, ਜੋ ਕੁਲ ਮਾਮਲਿਆਂ ਦਾ 3.48 ਫੀਸਦੀ ਹੈ। ਰੋਜ਼ਾਨਾ ਪਾਜ਼ੇਟੀਵਿਟੀ ਰੇਟ 14.78 ਫੀਸਦੀ ਹੈ। ਜਦੋਂ ਕਿ ਵੀਕਲੀ ਪਾਜ਼ੇਟੀਵਿਟੀ ਰੇਟ 11.83 ਫੀਸਦੀ ਹੈ। ਦੇਸ਼ ਵਿਚ ਰਿਕਵਰੀ ਰੇਟ ਹੁਣ 95.20 ਫੀਸਦੀ ਹੋ ਗਿਆ ਹੈ। ਮੰਤਰਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਿਚ ਹੁਣ ਤੱਕ ਕੋਰੋਨਾ ਵੈਕਸੀਨ ਦੀ 155.39 ਕਰੋੜ ਤੋਂ ਜ਼ਿਆਦਾ ਡੋਜ਼ ਦਿੱਤੀ ਜਾ ਚੁੱਕੀ ਹੈ। ਦੇਸ਼ ਵਿਚ ਵੀਰਵਾਰ ਨੂੰ 73,08,669 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਗਈ। ਸਰਕਾਰੀ ਰਿਪੋਰਟ ਮੁਤਾਬਕ ਭਾਰਤ ਵਿਚ ਕੁਲ ਵੈਕਸੀਨੇਸ਼ਨ ਅੰਕੜਾ ਹੁਣ 1,55,39,82,819 ਹੋ ਗਿਆ ਹੈ।


ਉਥੇ ਹੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਦੱਸਿਆ ਕਿ ਭਾਰਤ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਲਈ 17,87,457 ਸੈਂਪਲ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਦੇਸ਼ ਵਿਚ ਸੈਂਪਲ ਟੈਸਟਿੰਗ ਦਾ ਅੰਕੜਾ ਹੁਣ 69.90 ਹੋ ਗਿਆ ਹੈ। ਓਮੀਕ੍ਰੋਨ ਦੇ ਮਾਮਲਿਆਂ ਵਿਚ ਵੀ ਲਗਾਤਾਰ ਵਾਧਘਾ ਦੇਖਿਆ ਜਾ ਰਿਹਾ ਹੈ। ਦੇਸ਼ ਵਿਚ ਓਮੀਕ੍ਰੋਨ ਵੈਰੀਐਂਟ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ 5700 ਨੂੰ ਪਾਰ ਹੋ ਚੁੱਕਾ ਹੈ। ਮੰਤਰਾਲਾ ਨੇ ਦੱਸਿਆ ਕਿ ਭਾਰਤ ਵਿਚ ਇਸ ਵੈਰੀਐਂਟ ਨਾਲ ਇਨਫੈਕਟਿਡ ਮਰੀਜ਼ 5733 ਹਨ।

In The Market