ਨਵੀਂ ਦਿੱਲੀ- ਕਤਲ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਨੇ ਬੀਤੇ ਦਿਨੀ ਆਗਾਮੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਰੋਹਿਨੀ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੋਹਿਨੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦੇਈਏ ਕਿ ਸੁਸ਼ੀਲ ਕੁਮਾਰ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਦਾ ਆਰੋਪ ਹੈ। ਸੁਸ਼ੀਲ ਕੁਮਾਰ ਅਤੇ ਹੋਰਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਹੋਰ ਖ਼ਬਰ ਪੜ੍ਹਨ ਲਈ ਇੱਥੇ ਕਰੋ ਕਲਿੱਕ: ICC ਵਿਚ ਟੀਮ ਇੰਡੀਆ ਦੇ ਪ੍ਰਦਰਸ਼ਨ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਨੇ ਕੀਤਾ ਵੱਡਾ ਖੁਲਾਸਾ ਸੁਸ਼ੀਲ ਕੁਮਾਰ ਦੇ ਕੇਸ ਦੀ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਇਹ ਘਟਨਾ 5 ਮਈ ਨੂੰ ਵਾਪਰੀ ਸੀ। ਦੋ ਮੁੰਡਿਆਂ ਨੇ ਫਾਈਰਿੰਗ ਕੀਤੀ। ਹਾਲਾਂਕਿ, ਪੁਲਿਸ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਫਾਇਰਿੰਗ ਕਿਸਨੇ ਕਿਸਨੇ ਕੀਤੀ। ਪੁਲਿਸ ਨੇ ਦੱਸਿਆ ਕਿ ਇੱਕ ਸਕਾਰਪੀਓ ਮਿਲੀ ਹੈ। ਪਰ ਕੋਈ ਗਵਾਹ ਨਹੀਂ ਮਿਲਿਆ। ਅਦਾਲਤ ਨੇ ਕਿਹਾ ਕਿ ਜੇ ਮਾਮਲਾ ਇੰਨਾ ਗੰਭੀਰ ਨਹੀਂ ਹੈ ਤਾਂ ਸੁਸ਼ੀਲ ਕੁਮਾਰ ਕਿਉਂ ਭੱਜ ਰਿਹਾ ਹੈ। ਪੁਲਿਸ ਜਾਂਚ ਵਿਚ ਸਹਿਯੋਗ ਦਵੇ। ਗੌਰਤਲਬ ਹੈ ਕਿ ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਫਰਾਰ ਸਾਥੀਆਂ ‘ਤੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਪੁਲਿਸ ਬੀਤੇ ਦਿਨੀ ਨੂੰ ਅਜੇ 'ਤੇ 50 ਹਜ਼ਾਰ ਜਦੋਂ ਕਿ ਸੁਸ਼ੀਲ ਕੁਮਾਰ 'ਤੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੇ ਦੂਜੇ ਪਾਸੇ ਸੁਸ਼ੀਲ ਪਹਿਲਵਾਨ ਦੀ ਕਈ ਗੈਂਗਸਟਰਾਂ ਨਾਲ ਮਿਲੀਭੁਗਤ ਸਾਹਮਣੇ ਆ ਗਈ ਹੈ। ਇੱਥੇ ਪੜੋ ਹੋਰ ਖ਼ਬਰਾਂ: ਧਾਕੜ ਬੱਲੇਬਾਜ਼ ਨੇ ਕੀਤਾ ਖੁਲਾਸਾ, 2011 ਵਿਸ਼ਵ ਕੱਪ ਵਿਚ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ ਦਿੱਲੀ ਪੁਲਿਸ ਦੀ ਜਾਂਚ ਵਿੱਚ ਇਹ ਵੀ ,ਸਾਹਮਣੇ ਆਈ ਹੈ ਕਿ ਗੈਂਗਸਟਰਾਂ ਦੇ ਗਰੁੱਪ ਗੁੰਡਾਗਰਦੀ ਲਈ ਛਤਰਸਾਲ ਸਟੇਡੀਅਮ ਵਿੱਚ ਆਉਂਦੇ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਨੇ ਐਤਵਾਰ ਨੂੰ ਸੋਨੀਪਤ, ਪਾਣੀਪਤ, ਝੱਜਰ ਅਤੇ ਗੁਰੂਗ੍ਰਾਮ ਸਮੇਤ ਕਈ ਥਾਂਵਾਂ 'ਤੇ ਛਾਪੇਮਾਰੀ ਕੀਤੀ, ਪਰ ਸੁਸ਼ੀਲ ਬਾਰੇ ਕੋਈ ਸੁਰਾਗ ਨਹੀਂ ਮਿਲਿਆ।
ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਕ੍ਰਿਕਟ ਦੇ ਹਰ ਫਾਰਮੈੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਐੱਮ.ਐੱਸ.ਧੋਨੀ ਨੇ ਜੋ ਵਿਰਾਸਤ ਵਿਰਾਟ ਕੋਹਲੀ ਨੂੰ ਸੌਂਪੀ ਸੀ ਉਹ ਉਸ ਨੂੰ ਬਾਖੂਬੀ ਅੱਗੇ ਲਿਜਾ ਰਹੇ ਹਨ। ਹਾਲਾਂਕਿ ਵਿਰਾਟ ਟੀਮ ਇੰਡੀਆ ਨੂੰ ਹੁਣ ਤੱਕ ਦਾ ਆਈ.ਸੀ.ਸੀ. ਖਿਤਾਬ ਨਹੀਂ ਦਿਵਾ ਸਕੇ। ਭਾਰਤ ਨੇ ਆਪਣਾ ਆਖਰੀ ਆਈ.ਸੀ.ਸੀ. ਖਿਤਾਬ ਸਾਲ 2013 ਵਿਚ ਜਿੱਤਿਆ ਸੀ। ਉਸ ਸਾਲ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਚੈਂਪੀਅਨਸ ਟ੍ਰਾਫੀ ਦਾ ਖਿਤਾਬ ਆਪਣੇ ਨਾਂ ਕੀਤਾ ਸੀ ਪਰ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਕੋਈ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤਿਆ। ਇਹੀ ਨਹੀਂ ਭਾਰਤੀ ਟੀਮ 2013 ਤੋਂ ਬਾਅਦ ਆਈ.ਸੀ.ਸੀ. ਇਵੈਂਟ ਦੇ ਅਹਿਮ ਮੁਕਾਬਲੇ ਵਿਚ ਹਾਰ ਜਾਂਦੀ ਹੈ। ਹੁਣ ਭਾਰਤੀ ਕ੍ਰਿਕਟ ਟੀਮ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ, ਇਸ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਦੀਪ ਦਾਸਗੁਪਤਾ ਨੇ ਪ੍ਰਤੀਕਿਰਿਆ ਦਿੱਤੀ। ਸਪੋਰਟਸ ਟੁਡੇ 'ਤੇ ਕ੍ਰਿਕਟ ਫੈਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਲ 2013 ਤੋਂ ਬਾਅਦ ਟੀਮ ਇੰਡੀਆ ਨੇ ਕੋਈ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤਿਆ ਹੈ ਅਤੇ ਇਸ ਦੇ ਪਿੱਛੇ ਕੋਈ ਖਾਸ ਕਾਰਣ ਵੀ ਨਹੀਂ ਹੈ। ਸ਼ਾਇਦ ਅਜਿਹਾ ਇਸ ਕਾਰਣ ਹੋ ਰਿਹਾ ਹੈ ਕਿਉਂਕਿ ਇਹ ਟੀਮ ਲੋੜ ਤੋਂ ਜ਼ਿਆਦਾ ਸੋਚਣ ਲੱਗਦੀ ਹੈ ਅਤੇ ਬਹੁਤ ਜ਼ਿਆਦਾ ਦਬਾਅ ਲੈ ਲੈਂਦੀ ਹੈ। ਇਸ ਦਬਾਅ ਕਾਰਣ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਕਾਫੀ ਅਸਰ ਪੈਂਦਾ ਹੈ। ਟੀਮ ਇੰਡੀਆ ਨੇ ਸਾਲ 2017 ਵਿਚ ਆਈ.ਸੀ.ਸੀ. ਚੈਂਪੀਅਨਸ ਟ੍ਰਾਫੀ ਦੇ ਫਾਈਨਲ ਵਿਚ ਥਾਂ ਬਣਾਈ ਸੀ ਪਰ ਪਾਕਿਸਤਾਨ ਦੇ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਵਿਸ਼ਵ ਕੱਪ ਸੈਮੀਫਾਈਨਲ ਵਿਚ ਵੀ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਮਿਲੀ ਸੀ। ਦੀਪ ਦਾਸਗੁਪਤਾ ਨੇ ਕਿਹਾ ਕਿ ਜੇਕਰ ਹਰ 2019 ਵਨਡੇਅ ਵਿਸ਼ਵ ਕੱਪ ਸੈਮੀਫਾਈਨਲ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੂੰ ਜਿੱਤਣਾ ਚਾਹੀਦਾ ਸੀ। ਉਥੇ ਹੀ ਚੈਂਪੀਅਨਸ ਟ੍ਰਾਫੀ ਦੇ ਫਾਈਨਲ ਦੀ ਨੋ ਬਾਲ ਨੂੰ ਦੇਖੀਏ, ਉਸ ਦੀ ਤਾਂ ਗੱਲ ਨਹੀਂ ਕਰਦੇ। ਸਾਨੂੰ ਇਨ੍ਹਾਂ ਹਾਰੇ ਹੋਏ ਮੈਚਾਂ 'ਤੇ ਧਿਆਨ ਦੇਣਾ ਹੋਵੇਗਾ, ਵੈਸੇ ਟੀਮ ਇੰਡੀਆ ਨੂੰ ਚੋਕਰਸ ਤਾਂ ਨਹੀਂ ਕਹਾਂਗਾ। ਤੁਹਾਨੂੰ ਦੱਸ ਦਈਏ ਕਿ ਹੁਣ ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ਵਿਚ ਅਕਤੂਬਰ-ਨਵੰਬਰ ਵਿਚ ਕੀਤਾ ਜਾਵੇਗਾ ਜਿੱਥੇ ਟੀਮ ਇੰਡੀਆ ਲਈ ਇਕ ਵਾਰ ਫਿਰ ਤੋਂ ਵੱਡਾ ਮੌਕਾ ਹੋਵੇਗਾ।
ਨਵੀਂ ਦਿੱਲੀ- ਕਤਲ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਨੇ ਆਗਾਮੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਰੋਹਿਨੀ ਦੀ ਅਦਾਲਤ ਵਿਚ ਅੱਜ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਸੁਸ਼ੀਲ ਕੁਮਾਰ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਦਾ ਆਰੋਪ ਹੈ। ਸੁਸ਼ੀਲ ਕੁਮਾਰ ਅਤੇ ਹੋਰਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। Olympic medalist Sushil Kumar moves anticipatory bail plea. The hearing will be in Rohini Court today.Non-bailable warrant issued against Sushil Kumar & others in the case relating to killing of 23-year-old Sagar Rana at Chhatrasal Stadium.(File photo) pic.twitter.com/akEPGh9xPu — ANI (@ANI) May 18, 2021 ਸੂਤਰਾਂ ਦੇ ਮੁਤਾਬਿਕ ਉਹ ਵੀ ਖ਼ਬਰਾਂ ਵੇਖਣ ਨੂੰ ਮਿਲੀਆਂ ਹਨ ਸੁਸ਼ੀਲ ਕੁਮਾਰ ਅਗਲੇ ਦੋ ਦਿਨ ਤੱਕ ਦਿੱਲੀ NCR ਦੀ ਕਿਸੇ ਵੀ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਸੁਸ਼ੀਲ ਤਰਫੋਂ ਮਾਡਲ ਥਾਣੇ ਦੇ ਪੁਲਿਸ ਮੁਲਾਜ਼ਮ ਨੂੰ ਵੀ ਵਟਸ...
ਰਾਜਕੋਟ: ਸੌਰਾਸ਼ਟਰ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਭਾਰਤੀ ਕ੍ਰਿਕਟ ਬੋਰਡ (BCCI) ਦੇ ਰੈਫਰੀ ਰਾਜੇਂਦਰ ਸਿੰਘ ਜਡੇਜਾ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਦੀ ਜਾਣਕਾਰੀ ਸੌਰਾਸ਼ਟਰ ਕ੍ਰਿਕਟ ਸੰਘ ਨੇ ਅੱਜ ਦਿੱਤੀ ਹੈ। ਐਸਸੀਏ ਨੇ ਇੱਕ ਬਿਆਨ ਵਿੱਚ ਕਿਹਾ, ''ਐਸਸੀਏ ਵਿਚ ਸਾਰੇ ਰਾਜਿੰਦਰ ਸਿੰਘ ਜਡੇਜਾ ਦੇ ਅਚਨਚੇਤ ਦੇਹਾਂਤ ਤੋਂ ਦੁਖੀ ਹਨ, ਜੋ ਕਿ ਸੌਰਰਾਸ਼ਟਰ ਦੇ ਅਤੀਤ ਦੇ ਸਭ ਤੋਂ ਮਸ਼ਹੂਰ ਕ੍ਰਿਕਟਰ ਸਨ।" ਕੋਵਿਡ -19 'ਵਿਰੁੱਧ ਲੜਾਈ ਲੜਦਿਆਂ ਉਹਨਾਂ ਦੀ ਅੱਜ ਮੌਤ ਹੋ ਗਈ।'' ਦੱਸ ਦੇਈਏ ਕਿ ਜਡੇਜਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਨ ਅਤੇ ਇੱਕ ਚੰਗੇ ਆਲਰਾਊਂਡਰ ਵੀ ਸਨ। ਉਹਨਾਂ ਨੇ 50 ਪਹਿਲੇ ਦਰਜੇ ਦੇ ਅਤੇ 11 ਲਿਸਟ ਏ ਮੈਚਾਂ ਵਿੱਚ ਕ੍ਰਮਵਾਰ 134 ਅਤੇ 14 ਵਿਕਟਾਂ ਲਈਆਂ। ਬੀਸੀਸੀਆਈ ਦੇ ਸਾਬਕਾ ਸਕੱਤਰ ਅਤੇ ਐਸਸੀਏ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ, "ਰਾਜਿੰਦਰ ਸਿੰਘ ਜਡੇਜਾ ਇਕ ਪੱਧਰ, ਸ਼ੈਲੀ, ਨੈਤਿਕਤਾ ਅਤੇ ਸ਼ਾਨਦਾਰ ਕ੍ਰਿਕਟ ਕਾਬਲੀਅਤ ਦਾ ਵਿਅਕਤੀ ਸੀ।" ਕ੍ਰਿਕਟ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਨਵੀਂ ਦਿੱਲੀ: ਸਾਬਕਾ ਕ੍ਰਿਕਟਰਾਂ ਨੂੰ ਸਨਮਾਨਿਤ ਕਰਨ ਲਈ ਹਾਲ ਹੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਆਫ ਫੇਮ ਮਹੀਨੇ ਦੀ ਸ਼ੁਰੂਆਤ ਕੀਤੀ ਹੈ। ਆਈਸੀਸੀ ਨੇ ਆਪਣੀ ਸੂਚੀ ਵਿਚ ਪਹਿਲੇ ਨੰਬਰ 'ਤੇ ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਮਾਰਟਿਨ ਕ੍ਰੋ ਨੂੰ ਚੁਣਿਆ ਹੈ। ਆਈਸੀਸੀ ਨੇ ਜਾਣਕਾਰੀ ਟਵੀਟ ਕਰ ਦਿੱਤੀ ਹੈ। ਸਭ ਖਾਸ ਗੱਲ ਇਹ ਹੈ ਕਿ ਅੱਜ ਵੀ ਮਾਰਟਿਨ ਕਰੋ ਨੂੰ ਨਿਊਜ਼ੀਲੈਂਡ ਦੀ ਧਰਤੀ 'ਤੇ ਸਭ ਤੋਂ ਪ੍ਰਤਿਭਾਵਾਨ ਬੱਲੇਬਾਜ਼ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਫਰਵਰੀ 1982 ਵਿੱਚ 19 ਸਾਲ ਦੀ ਉਮਰ ਵਿਚ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤੇ ਲਗਪਗ 13 ਸਾਲਾਂ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर