10 ਧੀਆਂ ਤੋਂ ਬਾਅਦ 11ਵੇਂ ਨੰਬਰ ‘ਤੇ ਜੰਮਿਆ ਪੁੱਤਰ, ਪਿਤਾ ਨੇ ਜਤਾਈ ਬੇਹੱਦ ਖੁਸ਼ੀ

ਹਰਿਆਣਾ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ। ਇੱਥੇ ਇੱਕ…

ਹਰਿਆਣਾ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ। ਇੱਥੇ ਇੱਕ ਔਰਤ ਨੇ ਆਪਣੀ 11ਵੀਂ ਡਿਲੀਵਰੀ ਦੌਰਾਨ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਰਿਵਾਰ ਵਿੱਚ ਪਹਿਲਾਂ ਤੋਂ 10 ਧੀਆਂ ਹਨ ਅਤੇ 11ਵੇਂ ਨੰਬਰ ‘ਤੇ ਪੁੱਤਰ ਦੇ ਆਉਣ ਨਾਲ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਰਿਵਾਰ ਨੇ ਪਿਆਰ ਨਾਲ ਬੱਚੇ ਦਾ ਨਾਮ ‘ਦਿਲਖੁਸ਼’ ਰੱਖਿਆ ਹੈ।

10 ਧੀਆਂ ਤੋਂ ਬਾਅਦ ਮੁਰਾਦ ਹੋਈ ਪੂਰੀ  

ਫਤਿਹਾਬਾਦ ਦੇ ਪਿੰਡ ਢਾਣੀ ਭੋਜਰਾਜ ਦੇ ਰਹਿਣ ਵਾਲੇ ਸੰਜੇ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 19 ਸਾਲ ਹੋ ਚੁੱਕੇ ਹਨ। ਉਸ ਦੀਆਂ 10 ਬੇਟੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਸੰਜੇ ਮੁਤਾਬਕ ਜਦੋਂ ਉਹ ਆਪਣੀ ਪਤਨੀ ਸੁਨੀਤਾ ਨੂੰ ਹਸਪਤਾਲ ਲੈ ਕੇ ਆ ਰਿਹਾ ਸੀ, ਤਾਂ ਧੀਆਂ ਨੇ ਕਿਹਾ ਸੀ, “ਪਾਪਾ, ਇਸ ਵਾਰ ਭਰਾ ਲੈ ਕੇ ਹੀ ਘਰ ਆਉਣਾ।” ਰੱਬ ਨੇ ਉਨ੍ਹਾਂ ਦੀ ਸੁਣ ਲਈ ਅਤੇ ਪੁੱਤਰ ਦੇ ਜਨਮ ਤੋਂ ਬਾਅਦ ਪੂਰੇ ਹਸਪਤਾਲ ਵਿੱਚ ਮਿਠਾਈਆਂ ਵੰਡ ਕੇ ਜਸ਼ਨ ਮਨਾਇਆ ਗਿਆ।

ਪਿਤਾ ਨੂੰ ਯਾਦ ਨਹੀਂ ਰਹੇ ਸਾਰੀਆਂ ਧੀਆਂ ਦੇ ਨਾਮ

ਇਸ ਘਟਨਾ ਨਾਲ ਜੁੜਿਆ ਇੱਕ ਦਿਲਚਸਪ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਜਦੋਂ ਇੱਕ ਮਹਿਲਾ ਪੱਤਰਕਾਰ ਨੇ ਪਿਤਾ ਸੰਜੇ ਤੋਂ ਉਸ ਦੀਆਂ ਸਾਰੀਆਂ ਧੀਆਂ ਦੇ ਨਾਮ ਪੁੱਛੇ, ਤਾਂ ਉਹ ਉਲਝ ਗਿਆ। 10 ਧੀਆਂ ਹੋਣ ਕਾਰਨ ਪਿਤਾ ਆਪਣੀਆਂ ਦੋ ਬੇਟੀਆਂ ਦੇ ਨਾਮ ਹੀ ਭੁੱਲ ਗਿਆ। ਉਹ ਅੰਮ੍ਰਿਤਾ, ਸੁਸ਼ੀਲਾ, ਦਿਵਿਆ, ਕ੍ਰਿਤਿਕਾ ਅਤੇ ਮਨੀਸ਼ਾ ਵਰਗੇ ਕੁਝ ਨਾਮ ਤਾਂ ਦੱਸ ਸਕਿਆ, ਪਰ ਬਾਕੀਆਂ ਦੇ ਨਾਮ ਯਾਦ ਕਰਨ ਵਿੱਚ ਉਸ ਨੂੰ ਕਾਫੀ ਮੁਸ਼ਕਲ ਹੋਈ।

ਨਾਜ਼ੁਕ ਹਾਲਤ ਚ ਡਾਕਟਰਾਂ ਨੇ ਕਰਵਾਈ ਨਾਰਮਲ ਡਿਲੀਵਰੀ

ਡਾਕਟਰੀ ਪੱਖੋਂ ਇਹ ਕੇਸ ਕਾਫੀ ਚੁਣੌਤੀਪੂਰਨ ਸੀ। ਉਚਾਨਾ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨਰਵੀਰ ਅਤੇ ਡਾਕਟਰ ਸੰਤੋਸ਼ ਨੇ ਦੱਸਿਆ ਕਿ ਸੁਨੀਤਾ ਦੇ ਸਰੀਰ ਵਿੱਚ ਸਿਰਫ਼ 5 ਗ੍ਰਾਮ ਖੂਨ ਸੀ ਅਤੇ 11ਵੀਂ ਡਿਲੀਵਰੀ ਹੋਣ ਕਾਰਨ ਬੱਚੇਦਾਨੀ ਵੀ ਕਾਫੀ ਕਮਜ਼ੋਰ ਸੀ। ਹਸਪਤਾਲ ਪਹੁੰਚਦੇ ਹੀ ਮਹਿਲਾ ਨੂੰ ਖੂਨ ਚੜ੍ਹਾਇਆ ਗਿਆ ਅਤੇ ਡਾਕਟਰਾਂ ਦੀ ਸਖ਼ਤ ਮਿਹਨਤ ਸਦਕਾ ਨਾਰਮਲ ਡਿਲੀਵਰੀ ਰਾਹੀਂ ਬੱਚੇ ਦਾ ਜਨਮ ਹੋਇਆ।

 

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/phagwara-accident-unidentified-vehicle-wreaked-havoc-on-the-highway-tragic-death-of-2-youths/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *