ਸੋਹੇਲ ਖਾਨ ਦੀ ਪਤਨੀ ਤੋਂ ਬਾਅਦ ਹੁਣ 10 ਸਾਲ ਦਾ ਪੁੱਤਰ ਹੋਇਆ ਕੋਰੋਨਾ ਪਾਜ਼ੇਟਿਵ

ਮੁੰਬਈ : ਬਾਲੀਵੁੱਡ ਸੈਲੀਬ੍ਰਿਟੀ (Bollywood celebrities) ਦੇ ਕੋਰੋਨਾ (Corona) ਦੀ ਲਪੇਟ ਵਿਚ ਆਉਣ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ। ਬਾਲੀਵੁੱਡ ਐਕਟਰ ਸੋਹੇਲ ਖਾਨ (Bollywood…

ਮੁੰਬਈ : ਬਾਲੀਵੁੱਡ ਸੈਲੀਬ੍ਰਿਟੀ (Bollywood celebrities) ਦੇ ਕੋਰੋਨਾ (Corona) ਦੀ ਲਪੇਟ ਵਿਚ ਆਉਣ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ। ਬਾਲੀਵੁੱਡ ਐਕਟਰ ਸੋਹੇਲ ਖਾਨ (Bollywood actor Sohail Khan) ਦੀ ਪਤਨੀ ਸੀਮਾ ਖਾਨ  (Seema Khan) ਪਹਿਲਾਂ ਤੋਂ ਕੋਰੋਨਾ ਪਾਜ਼ੇਟਿਵ (Corona positive) ਹੈ। ਸੀਮਾ ਖਾਨ (Seema Khan) ਤੋਂ ਬਾਅਦ ਹੁਣ ਉਨ੍ਹਾਂ ਦਾ 10 ਸਾਲ ਦਾ ਪੁੱਤਰ ਵੀ ਬੁੱਧਵਾਰ ਨੂੰ ਇਨਫੈਕਟਿਡ (Infected) ਪਾਇਆ ਗਿਆ ਹੈ। ਇਸ ਤੋਂ ਬਾਅਦ ਬੀ.ਐੱਮ.ਸੀ.  (B.M.C.) ਨੇ ਸਾਵਧਾਨੀ ਵਰਤਦੇ ਹੋਏ ਸੋਹੇਲ ਖਾਨ ਦੇ ਪਾਲੀ ਹਿਲਸ ਬਿਲਡਿੰਗ (Poly Hills Building) ਦੇ ਫਲੋਰ ਨੂੰ ਸੀਲ ਕਰ ਦਿੱਤਾ ਹੈ। Also Read :  ਨਿੱਜੀਕਰਣ ਦੇ ਵਿਰੋਧ ਵਿਚ ਅੱਜ ਤੋਂ 9 ਲੱਖ ਬੈਂਕ ਮੁਲਾਜ਼ਮ ਹੜਤਾਲ ‘ਤੇ


ਦੱਸ ਦਈਏ ਕਿ ਪਿਛਲੇ ਹੀ ਦਿਨ ਕਰਣ ਜੌਹਰ ਦੇ ਘਰ ਹੋਈ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੇਟਿਵ ਆਈ ਸੀ। ਉਨ੍ਹਾਂ ਤੋਂ ਬਾਅਦ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਅਤੇ ਸੀਮਾ ਖਾਨ ਦੀ ਰਿਪੋਰਟ ਆਈ। ਹੁਣ ਸੀਮਾ ਅਤੇ ਸੋਹੇਲ ਦੇ 10 ਸਾਲ ਦੇ ਪੁੱਤਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਯੋਹਾਨ ਤੋਂ ਇਲਾਾਵ ਸੀਮਾ ਦੀ ਭੈਣ ਵੀ ਕੋਰੋਨਾ ਪਾਜ਼ੇਟਿਵ ਹੈ। Also Read : ਕਤਲ ਦੇ ਦੋਸ਼ੀ ਏ.ਐੱਸ.ਆਈ. ਵਿਰੁੱਧ ਕਾਰਵਾਈ, ਰੰਜਿਸ਼ ਤਹਿਤ ਦੁਕਾਨਦਾਰ ‘ਤੇ ਚਲਾਈ ਸੀ ਗੋਲੀ


ਹੁਣ ਸਿਤਾਰਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ‘ਤੇ ਕਿਆਸ ਲਗਾਏ ਜਾਣ ਲੱਗੇ ਹਨ ਕਿ ਇਸ ਪਾਰਟੀ ਵਿਚ ਸ਼ਾਮਲ ਹੋਈਆਂ ਹੋਰ ਹਸਤੀਆਂ ‘ਤੇ ਕੋਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਇਹ ਸਾਰੇ ਸਿਤਾਰੇ ਕਰਣ ਜੌਹਰ ਤੋਂ ਇਲਾਵਾ ਰੀਆ ਕਪੂਰ ਦੀ ਪਾਰਟੀ ਵਿਚ ਵੀ ਸ਼ਾਮਲ ਹੋਏ ਸਨ। ਇਨ੍ਹਾਂ ਵਿਚੋਂ ਮਲਾਈਕਾ ਅਰੋੜਾ, ਕਰਿਸ਼ਮਾ ਕਪੂਰ ਅਤੇ ਮਸਾਬਾ ਗੁਪਤਾ ਵਰਗੇ ਸਿਤਾਰਿਆਂ ਦੇ ਨਾਂ ਵੀ ਸ਼ਾਮਲ ਹਨ। Also Read : ਸਵਾਲ ਕਰਨ ‘ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾ

ਖਬਰ ਹੈ ਕਿ ਕਰੀਨਾ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਘਰੋਂ ਬਾਹਰ ਜਾਣ ਜਾਂ ਕਿਸੇ ਵੀ ਬਾਹਰ ਦੇ ਵਿਅਕਤੀ ਨੂੰ ਘਰ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਦੂਜੇ ਪਾਸੇ ਬੀ.ਐੱਮ.ਸੀ. ਲਗਾਤਾਰ ਕੋਵਿਡ ਪਾਜ਼ੇਟਿਵ ਸਿਤਾਰਿਆਂ ਦੀ ਹੈਲਥ ਅਪਡੇਟ ਲੈ ਰਹੀ ਹੈ। ਉਥੇ ਹੀ ਇਨ੍ਹਾਂ ਦੇ ਘਰਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *