ਨਵੀਂ ਦਿੱਲੀ : ਦਸੰਬਰ ਮਹੀਨੇ (December) ਦੇ ਖਤਮ ਹੋਣ ਵਿਚ ਹੁਣ ਸਿਰਫ ਥੋੜ੍ਹੇ ਹੀ ਦਿਨ ਬਚੇ ਹਨ। ਇਨ੍ਹਾਂ ਬੱਚੇ ਹੋਏ ਦਿਨਾਂ ਵਿਚ ਦੇਸ਼ ਦੇ ਕੁੱਝ ਹਿੱਸਿਆਂ ਵਿਚ 10 ਦਿਨ ਬੈਂਕ ਬੰਦ ਰਹਿਣ (Banks remain closed) ਵਾਲੇ ਹਨ। ਅੱਜ ਅਤੇ ਕਲ ਪੂਰੇ ਦੇਸ਼ ਵਿਚ ਬੈਂਕ ਮੁਲਾਜ਼ਮਾਂ ਦੀ ਹੜਤਾਲ ਹੈ। ਅਜਿਹੇ ਵਿਚ ਆਮ ਲੋਕਾਂ ਨੂੰ ਬੈਂਕਿੰਗ ਦੇ ਕੰਮਕਾਜ (Banking operations) ਨਿਪਟਾਉਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਮੁਤਾਬਕ ਵੱਖ-ਵੱਖ ਸਰਕਾਰੀ ਬੈਂਕਾਂ ਦੇ ਤਕਰੀਬਨ 9 ਲੱਖ ਮੁਲਾਜ਼ਮਾਂ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਣ ਦੇ ਸਰਕਾਰ ਦੇ ਕਦਮ ਦੇ ਵਿਰੋਧ ਵਿਚ ਅੱਜ ਤੋਂ ਹੜਤਾਲ ‘ਤੇ ਹਨ। ਭਾਰਤੀ ਸਟੇਟ ਬੈਂਕ (State Bank of India) (ਐੱਸ.ਬੀ.ਆਈ.) ਸਣੇ ਜ਼ਿਆਦਾਤਰ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਚੈਕ ਕਲੀਅਰੈਂਸ ਅਤੇ ਫੰਡ ਟਰਾਂਸਫਰ (Check clearance and fund transfer) ਵਰਗੇ ਬੈਂਕਾਂ ਦੇ ਕੰਮਾਂ ਦੇ ਪ੍ਰਭਾਵਿਤ ਹੋਣ ਨੂੰ ਲੈ ਕੇ ਸੁਚੇਤ ਕਰ ਦਿੱਤਾ ਹੈ। Also Read : ਕਤਲ ਦੇ ਦੋਸ਼ੀ ਏ.ਐੱਸ.ਆਈ. ਵਿਰੁੱਧ ਕਾਰਵਾਈ, ਰੰਜਿਸ਼ ਤਹਿਤ ਦੁਕਾਨਦਾਰ ‘ਤੇ ਚਲਾਈ ਸੀ ਗੋਲੀ
/shutterstock_240120346-5bfc3a9f46e0fb00265feb57.jpg)
ਅਖਿਲ ਭਾਰਤੀ ਬੈਂਕ ਅਧਿਕਾਰੀ ਪਰਿਸੰਘ (ਏ.ਆਈ.ਬੀ.ਓ.ਸੀ.) ਦੀ ਜਨਰਲ ਸਕੱਤਰ ਸੌਮਿਆ ਦੱਤਾ ਨੇ ਕਿਹਾ ਕਿ ਬੁੱਧਵਾਰ ਨੂੰ ਐਡੀਸ਼ਨਲ ਮੁੱਖ ਲੇਬਰ ਕਮਿਸ਼ਨਰ ਦੇ ਸਾਹਮਣੇ ਸਲਾਹ ਮੀਟਿੰਗ ਅਸਫਲ ਰਹੀ, ਇਸ ਲਈ ਬੈਂਕ ਯੂਨੀਅਨਾਂ ਹੜਤਾਲ ਕਰ ਰਹੀਆਂ ਹਨ। ਬੈਂਕ ਯੂਨੀਅਨ ਨੇ ਬੈਂਕਾਂ ਦੇ ਪ੍ਰਸਤਾਵਿਤ ਪ੍ਰਾਈਵੇਟਾਈਜ਼ੇਸ਼ਨ ਦੇ ਖਿਲਾਫ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੋ ਦਿਨਾਂ ਹੜਤਾਲ ਦੇ ਚੱਲਦੇ ਪੂਰੇ ਦੇਸ਼ ਵਿਚ ਬੈਂਕਾਂ ਦੀ ਬ੍ਰਾਂਚ ਅੱਜ 16 ਦਸੰਬਰ ਅਤੇ 17 ਦਸੰਬਰ ਨੂੰ ਬੰਦ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 19 ਦਸੰਬਰ ਨੂੰ ਐਤਵਾਰ ਦੀ ਛੁੱਟੀ ਦੇ ਚੱਲਦੇ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ ਪੂਰੇ ਦੇਸ਼ ਵਿਚ ਇਸ ਹਫਤੇ ਬੈਂਕ ਤਿੰਨ ਦਿਨ ਬੰਦ ਰਹਿਣ ਵਾਲੇ ਹਨ। Also Read : ਸਵਾਲ ਕਰਨ ‘ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾ
ਸਥਾਨਕ ਛੁੱਟੀ ਦੇ ਚੱਲਦੇ ਮੇਘਾਲਿਆ ਵਿਚ ਸ਼ਨੀਵਾਰ 18 ਦਸੰਬਰ ਨੂੰ ਵੀ ਬੈਂਕ ਬੰਦ ਰਹਿਣ ਵਾਲੇ ਹਨ। ਸ਼ਨੀਵਾਰ ਨੂੰ ਯੂ ਸੋਸੋ ਥਾਮ ਦੀ ਬਰਸੀ ਹੈ। ਇਸ ਦੇ ਚੱਲਦੇ ਮੇਘਾਲਿਆ ਵਿਚ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ। ਆਉਣ ਵਾਲੇ ਹਫਤੇ ਵਿਚ ਕਈ ਛੁੱਟੀਆਂ ਆ ਰਹੀਆਂ ਹਨ। 24 ਦਸੰਬਰ ਨੂੰ ਕ੍ਰਿਸਮਸ ਦੇ ਚੱਲਦੇ ਮਿਜ਼ੋਰਮ ਵਿਚ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 25 ਦਸੰਬਰ ਨੂੰ ਕ੍ਰਿਸਮਸ ਅਤੇ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਦੇ ਚੱਲਦੇ ਪੂਰੇ ਦੇਸ਼ ਵਿਚ ਬੈਂਕਾਂ ਦਾ ਕੰਮ ਬੰਦ ਰਹੇਗਾ। 26 ਦਸੰਬਰ ਨੂੰ ਵੀ ਐਤਵਾਰ ਦੇ ਕਾਰਣ ਸਾਰੀਆਂ ਥਾਵਾਂ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 27 ਦਸੰਬਰ ਨੂੰ ਮਿਜ਼ੋਰਮ ਵਿਚ ਕ੍ਰਿਸਮਸ ਸੈਲੀਬ੍ਰੇਸ਼ਨ ਦੀ ਛੁੱਟੀ ਹੈ। ਮੇਘਾਲਿਆ ਵਿਚ 30 ਦਸੰਬਰ ਨੂੰ ਯੂ ਕਿਆਂਗ ਨਾਂਗਬਾਹ ਦੇ ਮੌਕੇ ਬੈਂਕਾਂ ਦੀ ਛੁੱਟੀ ਹੋਵੇਗੀ। ਮਹੀਨੇ ਦੇ ਅੰਤਿਮ ਦਿਨ 31 ਦਸੰਬਰ ਨੂੰ ਮਿਜ਼ੋਰਮ ਵਿਚ ਬੈਂਕ ਬੰਦ ਰਹਿਣਗੇ।




