ਲੁਧਿਆਣਾ 'ਚ ਜਦੋਂ ਬਿਜਲੀ ਗੁੱਲ ਹੋਣ ਤੋਂ ਬਾਅਦ ਘਰ 'ਚ ਹਨੇਰਾ ਛਾ ਗਿਆ ਤਾਂ ਰਸੋਈ 'ਚ ਮੋਮਬੱਤੀ ਜਗਾਉਣ ਕਾਰਨ ਧਮਾਕਾ ਹੋ ਗਿਆ। ਇਸ ਭਿਆਨਕ ਘਟਨਾ ਵਿਚ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਰਾਹਤ ਭਰੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਘਟਨਾ ਬੀਤੀ ਦੇਰ ਸ਼ਾਮ ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਘਮੋੜੀਆ ਕਾਲੋਨੀ ਦੀ ਲੇਨ ਨੰਬਰ 1 ਵਿਖੇ ਮੌਜੂਦ ਇਕ ਘਰ 'ਚ ਵਾਪਰੀ। ਅੱਗ ਲੱਗਣ ਸਮੇਂ ਘਰ ਵਿੱਚ ਕੋਈ ਨਹੀਂ ਸੀ। ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਘਰ ਵਿੱਚ ਪਿਆ ਸਾਮਾਨ ਸੜ ਗਿਆ।
ਘਰ ਦੀ ਮਾਲਕਣ ਸਵਿਤਾ ਰਾਣੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਜ਼ਾਰ ਗਈ ਹੋਈ ਸੀ। ਬੱਚੇ ਵੀ ਕੰਮ 'ਤੇ ਗਏ ਹੋਏ ਸਨ, ਜਦੋਂ ਉਹ ਕੁਝ ਸਮੇਂ ਬਾਅਦ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਬਿਜਲੀ ਚਲੇ ਜਾਣ ਨਾਲ ਘਰ ਵਿੱਚ ਹਨੇਰਾ ਹੋ ਗਿਆ ਸੀ। ਉਸ ਰਸੋਈ ਵਿੱਚ ਪਈ ਮੋਮਬੱਤੀ ਜਗਾਈ। ਜਿਸ ਤੋਂ ਬਾਅਦ ਉਹ ਖੁਦ ਬਜ਼ਾਰ ਚਲੀ ਗਈ ਤੇ ਉਸ ਦੇ ਜਾਣ ਪਿੱਛੋਂ ਘਰ ਨੂੰ ਅੱਗ ਲੱਗ ਗਈ।
ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਮੋਮਬੱਤੀ ਜਗਾਈ ਤਾਂ ਗੈਸ ਸਿਲੰਡਰ ਦੀ ਪਾਈਪ 'ਚ ਪਹਿਲਾਂ ਹੀ ਲੀਕੇਜ ਸੀ। ਜਿਸ ਕਾਰਨ ਰਸੋਈ 'ਚ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਲੋਕਾਂ ਨੇ ਦੱਸਿਆ ਕਿ ਘਰ ਵਿੱਚ ਦੋ ਗੈਸ ਸਿਲੰਡਰ ਰੱਖੇ ਹੋਏ ਸਨ। ਲੋਕਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਘਰੋਂ ਬਾਹਰ ਕੱਢਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਜੇਕਰ ਗੈਸ ਸਿਲੰਡਰ ਅੱਗ ਫੜ ਲੈਂਦਾ ਤਾਂ ਆਸ-ਪਾਸ ਦੇ ਘਰਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ।
ਗੁਆਂਢੀ ਸ਼ੁਭਮ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਲੋਕਾਂ ਨੇ ਖੁਦ ਪਾਣੀ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਉਦੋਂ ਤੱਕ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਪਿਆ ਸਾਰਾ ਸਾਮਾਨ ਅਤੇ ਫਰਨੀਚਰ ਸੜ ਕੇ ਸਵਾਹ ਹੋ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Pakistan News: पाकिस्तान के पूर्व पीएम इमरान खान को मिली जमानत, पार्टी को झेल से रिहाई की उम्मीद
Canada Study Visa News: कनाडा में स्टडी वीजा नियम सख्त, अब छात्र नहीं बदल सकेंगे कॉलेज
PM Modi : Guyana के राष्ट्रपति ने पीएम मोदी को सर्वोच्च राष्ट्रीय पुरस्कार 'द ऑर्डर ऑफ एक्सीलेंस' से किया सम्मानित