LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਸਤਾਰਾ ਕੌਮਾਂਤਰੀ ਫਲਾਈਟਾਂ 'ਚ ਯਾਤਰੀਆਂ ਨੂੰ ਦੇਵੇਗੀ ਮੁਫਤ ਇੰਟਰਨੈਟ

vistara airline

Vistara Airlines : ਵਿਸਤਾਰਾ ਏਅਰਲਾਈਨਜ਼ ਨੇ ਸ਼ਨਿੱਚਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਹ ਕੌਮਾਂਤਰੀ ਫਲਾਈਟਾਂ ’ਚ 20 ਮਿੰਟ ਮੁਫ਼ਤ ਵਾਈ-ਫਾਈ ਇੰਟਰਨੈੱਟ ਕੁਨੈਕਟੀਵਿਟੀ ਮੁਹੱਈਆ ਕਰਵਾਏਗੀ। ਟਾਟਾ ਗਰੁੱਪ ਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉੱਦਮ ਵਿਸਤਾਰਾ ਇਹ ਸਹੂਲਤ ਦੇਣ ਵਾਲੀ ਪਹਿਲੀ ਭਾਰਤੀ ਹਵਾਈ ਸੇਵਾ ਬਣ ਗਈ ਹੈ। ਇਹ ਸੇਵਾ ਬੋਇੰਗ 787-9 ਡ੍ਰੀਮਲਾਈਨਰ ਤੇ ਏਅਰਬੇਸ ਏ321 ਨਿਓ ਜਹਾਜ਼ ਵੱਲੋਂ ਸੰਚਾਲਤ ਸਾਰੇ ਕੈਬਿਨ ਸ਼੍ਰੇਣੀਆਂ ਦੀਆਂ ਫਲਾਈਟਾਂ 'ਤੇ ਮੁਹੱਈਆ ਹੋਵੇਗੀ। 
ਮੁਫ਼ਤ ਵਾਈ-ਫਾਈ ਅਕਸੈੱਸ ਗਾਹਕਾਂ ਨੂੰ ਕੁਨੈਕਟਿਡ ਰਹਿਣ ਵਿਚ ਸਮਰਥ ਬਣਾਏਗਾ। ਇਹ ਉਨ੍ਹਾਂ ਲੋਕਾਂ ਲਈ ਆਦਰਸ਼ ਹੈ, ਜੋ ਕਿ ਭਾਰਤੀ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਵਾਧੂ ਵਾਈ-ਫਾਈ ਪਲਾਨ ਖ਼ਰੀਦਣਾ ਚਾਹੁੰਦੇ ਹਨ। ਇਹ ਸੇਵਾ ਗਾਹਕਾਂ ਨੂੰ ਈਮੇਲ ਤੋਂ ਵੰਨ-ਟਾਈਮ ਪਾਸਵਰਡ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੰਦੀ ਹੈ, ਜਿਸ ਨਾਲ ਸਰਗਰਮ ਸੈਸ਼ਨ ਦੌਰਾਨ ਵਿਸਥਾਰਤ ਸੈਸ਼ਨ ਦੌਰਾਨ ਇਨ-ਫਲਾਈਟ ਵਾਈ-ਫਾਈ ਸੇਵਾਵਾਂ ਖ਼ਰੀਦਣ ਦੀ ਸਹੂਲਤ ਮਿਲਦੀ ਹੈ।

In The Market