LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਿਆਨਕ ਹਾਦਸਾ; ਇਨੋਵਾ ਹੇਠਾਂ ਹੀ ਜਾ ਘੁੱਸੀ ਐਕਟਿਵਾ, ਇੰਟਰਵਿਊ ਦੇ ਕੇ ਪਰਤ ਰਹੇ ਸੀ ਦੋ ਨੌਜਵਾਨ, ਇਕ ਦੀ ਮੌਤ

innova car activa

ਜਲੰਧਰ-ਸਕੂਲ ਵਿਚ ਬਤੌਰ ਅਧਿਆਪਕ ਨੌਕਰੀ ਕਰਨ ਲਈ ਇੰਟਰਵਿਊ ਦੇ ਕੇ ਐਕਟਿਵਾ ਉਤੇ ਆ ਰਹੇ ਦੋ ਨੌਜਵਾਨਾਂ ਨਾਲ ਬੇਹੱਦ ਭਿਆਨਕ ਹਾਦਸਾ ਵਾਪਰ ਗਿਆ। ਸ਼ਾਹਪੁਰ ਸਥਿਤ ਸੀਟੀ ਕਾਲਜ ਵੱਲੋਂ ਪਿੰਡ ਪ੍ਰਤਾਪਪੁਰਾ ਨੂੰ ਜਾਂਦੇ ਸਮੇਂ ਰਸਤੇ ਵਿਚ ਆਉਂਦੇ ਵਾਈ ਪੁਆਇੰਟ ’ਤੇ ਇਨੋਵਾ ਗੱਡੀ ਨਾਲ ਉਨ੍ਹਾਂ ਦੀ ਜਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨਾਂ ਦੀ ਐਕਟਿਵਾ ਇਨੋਵਾ ਦੇ ਹੇਠਾਂ ਜਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਇਲਾਜ ਅਧੀਨ ਹੈ।
ਉਧਰ, ਸੂਚਨਾ ਮਿਲਦਿਆਂ ਹੀ ਫਤਹਿਪੁਰ (ਪ੍ਰਤਾਪਪੁਰਾ) ਪੁਲਿਸ ਚੌਕੀ ਦੇ ਇੰਚਾਰਜ ਨਾਰਾਇਣ ਗੌੜ ਅਤੇ ਏਐੱਸਆਈ ਕਸ਼ਮੀਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਗੰਭੀਰ ਜ਼ਖ਼ਮੀ ਸੜਕ ’ਤੇ ਪਏ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮਿਊਜ਼ਿਕ ਟੀਚਰ ਦੀ ਇੰਟਰਵਿਊ ਦੇ ਕੇ ਆਏ 34 ਸਾਲਾ ਜਸਪ੍ਰੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਚੰਡੀਗੜ੍ਹ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਸਦਾ ਦੋਸਤ ਅਮਨਪ੍ਰੀਤ ਸਿੰਘ ਵਾਸੀ ਕਪੂਰਥਲਾ ਹਸਪਤਾਲ ਵਿਚ ਇਲਾਜ ਅਧੀਨ ਹੈ। ਡਾਕਟਰਾਂ ਨੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਚੌਕੀ ਇੰਚਾਰਜ ਨਾਰਾਇਣ ਗੌੜ ਨੇ ਕਿਹਾ ਕਿ ਪੁਲਸ ਨੇ ਇਨੋਵਾ ਗੱਡੀ ਦੇ ਚਾਲਕ ਮੰਗਤ ਰਾਮ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਹਮੀਰੀ ਖੇੜਾ ਥਾਣਾ ਸਦਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਜਮਸ਼ੇਰ ਵਿਚ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਜਸਪ੍ਰੀਤ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਨੁਕਸਾਨੇ ਦੋਵੇਂ ਵਾਹਨ ਇਨੋਵਾ ਅਤੇ ਐਕਟਿਵਾ ਫਤਹਿਪੁਰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਇਨੋਵਾ ਚਾਲਕ ਮੰਗਤ ਰਾਮ ਤੋਂ ਹਾਦਸੇ ਸਬੰਧੀ ਪੁਲਸ ਪੁੱਛਗਿੱਛ ਕਰ ਰਹੀ ਹੈ।

In The Market