LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਕਤੂਬਰ ਦੇ ਅੱਧ ਤੱਕ 5-10 ਰੁਪਏ ਪ੍ਰਤੀ ਕਿਲੋ ਹੋ ਜਾਣਗੀਆਂ ਟਮਾਟਰ ਦੀਆਂ ਕੀਮਤਾਂ

a000256

Tomato Prices Down in The Country: ਦੇਸ਼ ਵਿੱਚ ਜਿਆਦਾ ਮੀਂਹ ਪੈਣ ਕਾਰਨ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਕਾਰਨ ਮਹਿੰਗਾਈ ਵੀ ਵਧੀ ਹੈ। ਦੇਸ਼ ਭਰ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵੱਧ ਗਈਆ ਹਨ। ਟਮਾਟਰ ਦੀ ਕੀਮਤ 30 ਰੁਪਏ ਤੋਂ ਵੱਧ ਕੇ 200 ਤੋਂ 300 ਰੁਪਏ ਤੱਕ ਹੋਈ। ਹੁਣ ਇਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ ਕਿ ਸਤੰਬਰ ਤੱਕ ਟਮਾਟਰ ਦੀ ਕੀਮਤ ਪਹਿਲਾ ਵਾਂਗ 30-40 ਰੁਪਏ ਤੱਕ ਹੋ ਜਾਵੇਗੀ।

ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਟਮਾਟਰਾਂ ਦੀ ਆਮਦ ਸ਼ੁਰੂ ਹੋਣ ਨਾਲ ਸਤੰਬਰ ਦੇ ਸ਼ੁਰੂ ਵਿੱਚ ਟਮਾਟਰ ਦੀਆਂ ਮੌਜੂਦਾ ਕੀਮਤਾਂ  ਵਿੱਚ ਭਾਰੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਦੇ ਅੱਧ ਤੱਕ 30 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ।ਸਤੰਬਰ ਦੇ ਅੱਧ ਤੱਕ 30 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ।

ਮਾਰਕੀਟ ਮਾਹਰਾਂ ਦਾ ਕਹਿਣਾ ਹੈ ਕਿ  ਉਮੀਦ ਹੈ ਕਿ ਅਕਤੂਬਰ ਦੇ ਅੱਧ ਤੱਕ ਥੋਕ ਬਾਜ਼ਾਰਾਂ 'ਚ ਕੀਮਤਾਂ 5-10 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਜਾਣਗੀਆਂ। ਇਹ ਸਿਰਫ਼ ਇੱਕ ਮੌਸਮੀ ਵਰਤਾਰਾ ਹੈ, ਜੋ ਅਕਸਰ ਬਾਗਬਾਨੀ ਫ਼ਸਲਾਂ ਨਾਲ ਦੁਹਰਾਇਆ ਜਾਂਦਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ ਰੱਖੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਟਮਾਟਰ ਦੀ ਔਸਤ ਕੀਮਤ 14 ਜੁਲਾਈ ਨੂੰ 9,671 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 14 ਅਗਸਤ ਨੂੰ 9,195 ਰੁਪਏ ਪ੍ਰਤੀ ਕੁਇੰਟਲ ਰਹਿ ਗਈ।


In The Market