ਨਵਾਂਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਪੈਂਦੇ ਪਿੰਡ ਮੱਲਾਪੁਰ ਆਦਕਾ ਵਿਖੇ ਘਰੇਲੂ ਝਗੜੇ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਜਦੋਂ ਪਰਿਵਾਰ ਦੀ 11-12 ਸਾਲ ਦੀ ਲੜਕੀ ਸਕੂਲ ਗਈ ਹੋਈ ਸੀ।ਥਾਣਾ ਸਦਰ ਨਵਾਂਸ਼ਹਿਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮੱਲਪੁਰ ਆਦਕਾ ਦਾ ਰਹਿਣ ਵਾਲਾ 37 ਸਾਲਾ ਅਵਤਾਰ ਸਿੰਘ ਆਪਣੀ 35 ਸਾਲਾ ਪਤਨੀ ਸੋਨੀਆ ਅਤੇ 15 ਸਾਲਾ ਵੱਡੀ ਧੀ ਅਤੇ ਛੋਟੀ ਬੇਟੀ ਨਾਲ ਸੁਖੀ ਜੀਵਨ ਬਸਰ ਕਰ ਰਿਹਾ ਸੀ।
ਬੁੱਧਵਾਰ ਸਵੇਰੇ ਕਿਸੇ ਕਾਰਨ ਅਵਤਾਰ ਸਿੰਘ, ਉਸ ਦੀ ਪਤਨੀ ਸੋਨੀਆ ਅਤੇ ਵੱਡੀ ਧੀ ਘਰ 'ਚ ਖਾਣਾ ਖਾ ਰਹੇ ਸਨ। ਜਿਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਦੋਂ ਕਿ ਛੋਟੀ 11-12 ਸਾਲ ਦੀ ਬੱਚੀ ਸਕੂਲ ਗਈ ਹੋਈ ਸੀ। ਹਾਲਤ ਵਿਗੜਦੀ ਦੇਖ ਕੇ ਕੁਝ ਲੋਕਾਂ ਨੇ ਸੋਨੀਆ ਅਤੇ ਵੱਡੀ ਧੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ।
ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੁੱਖ ਡਾਕਟਰ ਨੇ ਦੱਸਿਆ ਕਿ ਸੋਨੀਆ ਅਤੇ ਉਸ ਦੀ ਧੀ ਨੂੰ ਸਵੇਰੇ ਕਰੀਬ ਸਾਢੇ 8 ਵਜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਸਲਫਾਸ ਨਿਗਲ ਲਈ ਸੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਉਨ੍ਹਾਂ ਦੱਸਿਆ ਕਿ ਬੱਚੀ ਦੀ ਬੁੱਧਵਾਰ ਸਵੇਰੇ 10 ਵਜੇ ਅਤੇ ਸੋਨੀਆ ਦੀ 12 ਵਜੇ ਮੌਤ ਹੋ ਗਈ। ਇਸ ਦੌਰਾਨ ਸੋਨੀਆ ਦੇ ਪਤੀ ਅਵਤਾਰ ਸਿੰਘ ਦੀ ਵੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਵੀ ਇਲਾਜ ਦੌਰਾਨ ਕਰੀਬ 1.30 ਵਜੇ ਮੌਤ ਹੋ ਗਈ। ਹੁਣ ਘਰ ਵਿੱਚ ਸਿਰਫ਼ 11-12 ਸਾਲ ਦੀ ਸਕੂਲ ਜਾਣ ਵਾਲੀ ਕੁੜੀ ਹੀ ਬਚੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Dates Benefits : सर्दियों में रोजाना खाली पेट करे खजूर का सेवन, शरीर में बनी रहेगी गर्माहट
Pakistan News : पाकिस्तान में 3 हिंदुओं का अपहरण; पुलिस को धमकी देते हुए रखी ये डिमांड, वीडियो वायरल
AMU Bomb Threat : अलीगढ़ मुस्लिम यूनिवर्सिटी को बम से उड़ाने की धमकी