LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Jalandhar : ਤੇਜ਼ ਰਫਤਾਰ ਕਾਰਨ ਬਲੈਰੋ ਚਾਲਕ ਨਹੀਂ ਸੰਭਾਲ ਸਕਿਆ ਸਟੇਅਰਿੰਗ, ਫੁੱਟਪਾਥ ਉਤੇ ਰੋਟੀ ਖਾਂਦੇ ਚਾਰ ਜਣੇ ਕੁਚਲੇ, ਦੋ ਦੀ ਮੌਤ

bolero jalandhar

ਜਲੰਧਰ-ਪੰਜਾਬ ਦੇ ਜਲੰਧਰ 'ਚ ਬੀਤੀ ਰਾਤ 11.30 ਵਜੇ ਭਿਆਨਕ ਹਾਦਸਾ ਵਾਪਰ ਗਿਆ। ਫੁੱਟਪਾਥ 'ਤੇ ਬੈਠੇ ਚਾਰ ਲੋਕਾਂ ਨੂੰ ਇਕ ਤੇਜ਼ ਰਫਤਾਰ ਬਲੈਰੋ ਕਾਰ ਨੇ ਕੁਚਲ ਦਿੱਤਾ। ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਜਲੰਧਰ ਦੇ ਪਠਾਨਕੋਟ ਬਾਈਪਾਸ 'ਤੇ ਰਾਤ ਦਾ ਖਾਣਾ ਖਾਣ ਬੈਠੇ ਦੋ ਨੌਜਵਾਨਾਂ ਨੂੰ ਤੇਜ਼ ਰਫਤਾਰ ਬੋਲੈਰੋ ਪਿਕਅੱਪ ਨੇ ਕੁਚਲ ਦਿੱਤਾ। ਉਨ੍ਹਾਂ ਕੋਲ ਬੈਠੇ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਫੁੱਟਪਾਥ 'ਤੇ ਖਾਣਾ ਖਾਣ ਲੱਗ ਪਏ ਸਨ। ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਚਾਲਕ ਸਟੇਅਰਿੰਗ ਨਹੀਂ ਸੰਭਾਲ ਸਕਿਆ ਤੇ ਟੱਕਰ ਤੋਂ ਬਾਅਦ ਇਕ ਨੌਜਵਾਨ ਕਈ ਫੁੱਟ ਦੂਰ ਜਾ ਡਿੱਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰੋਡ ਸੇਫਟੀ ਫੋਰਸ ਮੌਕੇ 'ਤੇ ਪਹੁੰਚ ਗਈ।
ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ। ਪੁਲਿਸ ਨੇ ਬਲੈਰੋ ਚਾਲਕ ਸ਼ੁਭਮ ਵਾਸੀ ਹਰਿਆਣਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੂੰ ਨੌਜਵਾਨਾਂ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

ਪਠਾਨਕੋਟ ਤੋਂ ਆਪਣਾ ਸਾਮਾਨ ਛੱਡ ਕੇ ਪਰਤ ਰਿਹਾ ਸੀ ਬਲੈਰੋ ਚਾਲਕ
ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਬਲੈਰੋ ਚਾਲਕ ਪਠਾਨਕੋਟ ਵਿੱਚ ਸਾਮਾਨ ਛੱਡ ਕੇ ਵਾਪਸ ਆ ਰਿਹਾ ਸੀ। ਉਸ ਨੇ ਜਲੰਧਰ ਦੇ ਵਰਕਸ਼ਾਪ ਚੌਕ ਨੇੜੇ ਸਥਿਤ ਟੈਗੋਰ ਹਸਪਤਾਲ ਜਾਣਾ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਲਾਸ਼ਾਂ ਨੂੰ ਪਛਾਣ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਦੋਵੇਂ ਮ੍ਰਿਤਕ ਨੌਜਵਾਨ ਮਜ਼ਦੂਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਬੋਲੈਰੋ ਨੇ ਦੋ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ।

In The Market