LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੇਗ਼ਮ ਦੇ ਇੰਤਕਾਲ ਨਾਲ ਰਿਆਸਤ ਮਲੇਰਕੋਟਲਾ ਦੇ ਨਵਾਬੀ ਖ਼ਾਨਦਾਨ ਦਾ ਅੰਤ

sad786786

ਮਲੇਰਕੋਟਲਾ: ਰਿਆਸਤ ਮਲੇਰਕੋਟਲਾ ਦੇ ਆਖਰੀ ਸ਼ਾਸਕ ਨਵਾਬ ਇਫਤਿਖਾਰ ਅਲੀ ਖਾਨ ਦੀ ਆਖਰੀ ਜਿੰਦਾ ਬੇਗ਼ਮ ਮੁਨੱਵਰ-ਉਨ-ਨਿਸ਼ਾ ਦੇ ਇੰਤਕਾਲ ਨਾਲ ਸਦੀਆਂ ਤੋਂ ਮਲੇਰਕੋਟਲਾ ਰਿਆਸਤਉੱਪਰ ਹਕੂਮਤ ਕਰਨ ਵਾਲੇ ਨਵਾਬੀ ਖਾਨਦਾਨ ਦਾ ਅੰਤ ਹੋ ਗਿਆ। ਬੇਗ਼ਮ ਮੁਨੱਵਰ ਉਨ ਨਿਸ਼ਾ ਇਫਤਿਖਾਰ 
ਅਲੀ ਖਾਨ ਦੀਆਂ ਚਾਰ ਬੇਗ਼ਮਾਂ (ਜ਼ੁਬੈਦਾਂ ਬੇਗਮ, ਮਰਹੂਮ ਵਿਧਾਇਕਾ ਬੇਗ਼ਮ ਯੂਸਫ ਜ਼ਮਾਂ, ਬੇਗ਼ਮ ਮੁਨੱਵਰ ਨਿਸਾ ਅਤੇ ਮਰਹੂਮ ਵਿਧਾਇਕ 
ਸਾਜ਼ਿਦਾ ਬੇਗਮ) ਵਿਚੋਂ ਤੀਜੇ ਨੰਬਰ ਉੱਤੇ ਸਨ।ਜ਼ਿਕਰਯੋਗ ਹੈ ਕਿ ਨਵਾਬ ਇਫਤਿਖਾਰ ਅਲੀ ਖਾਨ ਦੇ ਘਰ ਕਿਸੇ  ਵੀ ਬੇਗਮ ਤੋਂ ਕੋਈ ਔਲਾਦ 
ਨਹੀ ਹੋਈ। ਨਵਾਬ ਇਫਤਿਖਾਰ ਅਲੀ ਖਾਨ ਨਾਲ ਸਾਲ 1947 ਵਿੱਚ ਵਿਆਹੀ ਬੇਗਮ ਮੁਨੱਵਰ ਉਨ ਨਿਸ਼ਾ ਦਾ ਜਨਮ ਰਿਆਸਤ ਟੌਂਕ ਦੇ ਨਵਾਬ 
ਹਿਜ਼ ਹਾਈਨੈੱਸ ਅਮੀਨ ਉਦ ਦੌਲਾ, ਵਜ਼ੀਰ ਉਲ ਮੁਲਕ, ਨਵਾਬ ਹਾਫਿਜ਼ ਸਰ ਮੁਹੰਮਦ ਇਬਰਾਹੀਮ ਅਲੀ ਖਾਨ ਸਾਹਿਬ ਬਹਾਦਰ, ਸੁਲਤਾਨ 
ਜੰਗ ਨਵਾਬ ਆਫ ਟੌਂਕ ਦੀ ਚੌਥੀ ਬੇਗਮ ਮੁਲਕਾ ਜ਼ਮੀਲ ਉਜ਼ ਜ਼ਾਮਿਨੀ ਬੇਗਮ ਦੀ ਕੁੱਖੋ ਟੌਂਕ ਦੇ ਮੁਬਾਰਕ ਮਹਿਲਾ ਵਿਖੇ ਸਾਲ 1921 ਵਿੱਚ 
ਹੋਇਆ। ਸਾਹਿਜ਼ਾਦੀ ਮੁਨੱਵਰ -ਉਨ-ਨਿਸ਼ਾ ਨਵਾਬ ਮੁਹੰਮਦ ਇਬਰਾਹੀਮ ਅਲੀ ਖਾਨ ਦੀਆਂ ਛੇ ਬੇਗ਼ਮਾਂ ਤੋਂ ਪੈਦ ਹੋਏ 21 ਪੁੱਤਰਾਂ ਅਤੇ 14 ਧੀਆਂ 
ਵਿਚੋਂ ਇਕ ਸੀ।

ਮਲੇਰਕੋਟਲਾ ਰਿਆਸਤ ਦੀ ਅਵਾਮ ਵੱਲੋਂ ਮਾਦਰੇ ਮਲੇਰਕੋਟਲਾ ਨਾਲ ਸਤਿਕਾਰੀ ਜਾਂਦੀ ਬੇਗ਼ਮ ਮੁਨੱਵਰ ਉ ਨਿਸ਼ਾ ਆਪਣੇ ਆਖਰੀ ਤੱਕ 123 ਵਰ੍ਹੇ ਪੁਰਾਣੇ ਮੁਬਾਰਕ ਮੰਜ਼ਿਲ ਮਹਿਲ ਵਿਖੇ ਰਹੀ ਸੀ ਜਿਥੇ ਉਨ੍ਹਾਂ ਨੇ ਰਿਆਸਤ ਦੀਆਂ ਅਨੇਕਾਂ ਬਹੁਕੀਮਤੀ ਵਿਰਾਸਤੀ ਨਿਸ਼ਾਨੀਆਂ ਨੂੰ ਸੰਭਾਲ ਰੱਖਿਆ ਸੀ। ਇੰਨ੍ਹਾਂ ਨਿਸ਼ਾਨੀਆਂ ਵਿੱਚ ਇਕ ਉਹ ਤਲਵਾਰ ਵੀ ਮੌਜੂਦ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਤਲਵਾਰ ਸ਼੍ਰੀ ਗੁਰੂ ਗੋਬਿੰਦ ਸਿੰਜ ਜੀ ਵੱਲੋਂ ਮਾਛੀਵਾੜੇ ਤੋਂ ਦੀਨਾ ਕਾਂਗੜ ਜਾਂਦਿਆਂ 17 ਦਸੰਬਰ 1705 ਨੂੰ ਰਾਏਕੋਟ ਨੇੜਲੇ ਪਿੰਡ ਲੰਮੇ ਜੱਟਪੁਰ ਵਿਖੇ ਰਾਏਪੁਰ ਦੇ ਨਵਾਬ ਰਾਏ ਕੱਲ੍ਹਾ ਰਾਹੀਂ ਸਨਮਾਨ ਨਿਸ਼ਾਨੀ ਵਜੋਂ ਨਵਾਬ ਮਲੇਰਕੋਟਲਾ ਨੂੰ ਭੇਜੀ ਗਈ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਹਾਅ ਦਾ ਨਾਅਰਾ ਬੁਲੰਦ ਕਰਨ ਵਾਲੇ ਨਵਾਬ ਮਲੇਰਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਦੇ ਖਾਨਦਾਨ ਦੀ ਆਖਰੀ ਜਿੰਦਾ ਬੇਗ਼ਮ ਮੁਨੱਵਰ ਉਨ ਨਿਸ਼ਾ ਨੂੰ ਇਸੇ ਵਰ੍ਹੇ ਪਹਿਲੀ ਅਪ੍ਰੈਲ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰ ਕੇ ਸਨਮਾਨਿਤ ਕੀਤਾ ਗਿਆ ਸੀ।ਮਲੇਰਕੋਟਲਾ ਰਿਆਸਤ ਦੀ ਨਵਾਬੀ ਸਲਤਨਤ ਦੀ ਆਖਰੀ ਨਿਸ਼ਾਨੀ ਵੀ ਹਮੇਸ਼ਾ ਲਈ ਅਲੋਪ ਹੋ ਗਈ।

In The Market