LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਓ ਆ ਗਈ ਖੁਸ਼ਖਬਰੀ! ਪੰਜਾਬ ਵਿਚ ਖੂਬ ਵਰ੍ਹੇਗਾ ਮੌਨਸੂਨ, ਜਾਣੋ ਕਦੋਂ ਪੁੱਜੇਗਾ ਉਤਰ ਭਾਰਤ ਵਿਚ

monsoon weather

Weather Update : ਪੰਜਾਬ ਸਣੇ ਉੱਤਰੀ ਭਾਰਤ ਵਿੱਚ ਗਰਮੀ ਦੇ ਸਤਾਏ ਲੋਕ ਮੌਨਸੂਨ ਦੀ ਉਡੀਕ ਵਿਚ ਹਨ। ਮੌਸਮ ਵਿਭਾਗ ਨੇ ਮੌਨਸੂਨ ਦੇ ਪੰਜਾਬ ਵਿਚ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ ਪਹੁੰਚਣ ਤੋਂ ਪਹਿਲਾਂ ਭਾਵੇਂ ਪੰਜਾਬ ਦੇ ਕਈ ਹਿੱਸਿਆਂ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਜੂਨ ਦੇ ਅੰਤ ਤੱਕ ਮੌਨਸੂਨ ਪਹੁੰਚੇਗਾ ਤੇ ਜੁਲਾਈ ਵਿੱਚ ਖੂਬ ਵਰ੍ਹੇਗਾ।
ਮੌਸਮ ਵਿਭਾਗ (IMD) ਦੇ ਵਿਗਿਆਨੀਆਂ ਨੇ ਸੋਮਵਾਰ ਨੂੰ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਯਾਨੀ ਜੂਨ ਦੇ ਆਖਰੀ ਹਫਤੇ ਤੱਕ ਮਾਨਸੂਨ ਦੀ ਰਫਤਾਰ ਪਹਿਲਾਂ ਵਾਂਗ ਹੀ ਰਹੇਗੀ ਪਰ ਇਸ ਤੋਂ ਬਾਅਦ ਇਹ ਰਫਤਾਰ ਫਿਰ ਤੇਜ਼ ਹੋ ਜਾਵੇਗੀ। ਇਸ ਸਮੇਂ ਮੌਨਸੂਨ ਉੱਤਰੀ ਸੀਮਾ ਨਵਸਾਰੀ, ਜਲਗਾਓਂ, ਅਮਰਾਵਤੀ, ਚੰਦਰਪੁਰ, ਬੀਜਾਪੁਰ, ਸੁਕਮਾ, ਮਲਕਾਜਗਿਰੀ, ਵਿਜ਼ਿਆਨਗਰਮ ਤੇ ਇਸਲਾਮਪੁਰ ਦੇ ਨੇੜੇ ਪਹੁੰਚਿਆ ਹੈ, ਜੋ 11 ਜੂਨ ਦੀ ਮੌਨਸੂਨ ਰੇਖਾ ਦੇ ਆਸਪਾਸ ਹੈ। 
ਦਰਅਸਲ ਇਸ ਸਾਲ ਤੈਅ ਸਮੇਂ ਤੋਂ ਤਿੰਨ ਦਿਨ ਪਹਿਲਾਂ ਕੇਰਲ ਵਿੱਚ ਪਹੁੰਚਣ ਵਾਲੀ ਮਾਨਸੂਨ ਹੁਣ ਬ੍ਰੇਕ ਲੱਗ ਗਈ ਹੈ। ਮੌਨਸੂਨ ਮੱਠੀ ਚਾਲ ਅੱਗੇ ਵਧ ਰਿਹਾ ਹੈ। ਇਸ ਕਾਰਨ ਦੇਸ਼ ਦੇ ਕਈ ਰਾਜ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਲੋਕ ਕੜਾਕੇ ਦੀ ਗਰਮੀ ਦਾ ਕਹਿਰ ਝੱਲ ਰਹੇ ਹਨ। ਖਾਸ ਕਰਕੇ ਬਿਹਾਰ, ਝਾਰਖੰਡ, ਯੂਪੀ, ਮੱਧ ਪ੍ਰਦੇਸ਼, ਦਿੱਲੀ ਤੇ ਪੰਜਾਬ-ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ।
ਉਧਰ, ਰਾਸ਼ਟਰੀ ਰਾਜਧਾਨੀ ਦਿੱਲੀ, ਹਰਿਆਣਾ ਤੇ ਪੰਜਾਬ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ। ਆਈਐਮਡੀ ਵੱਲੋਂ ਕਈ ਦਿਨਾਂ ਤੋਂ ਰੈੱਡ ਤੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ 18 ਜੂਨ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ ਤੇ ਗਰਮੀ 'ਚ ਮਾਮੂਲੀ ਕਮੀ ਆ ਸਕਦੀ ਹੈ। 
ਦੱਸ ਦਈਏ ਕਿ ਆਮ ਤੌਰ 'ਤੇ ਜੂਨ ਦੇ ਅੰਤ ਤੱਕ ਮਾਨਸੂਨ ਇੱਥੇ ਪਹੁੰਚ ਜਾਂਦੀ ਹੈ ਪਰ ਮੀਂਹ ਨਾ ਪੈਣ ਕਾਰਨ ਪੂਰੇ ਇਲਾਕੇ ਵਿੱਚ ਖੁਸ਼ਕ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 45 ਤੋਂ 48 ਡਿਗਰੀ ਸੈਲਸੀਅਸ ਦੇ ਆਸ-ਪਾਸ ਬਣਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਰਾਤਾਂ ਦਾ ਤਾਪਮਾਨ ਵੀ ਆਮ ਨਾਲੋਂ ਉਪਰ ਚੱਲ ਰਿਹਾ ਹੈ। ਰਾਤ ਨੂੰ ਤਾਪਮਾਨ 33 ਡਿਗਰੀ ਦੇ ਆਸਪਾਸ ਰਹਿੰਦਾ ਹੈ। 

 

In The Market