LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਤਵਾਦੀ ਕਰਨਵੀਰ ਖਿਲਾਫ ਰੈੱਡ ਕਾਰਨਰ ਨੋਟਿਸ, ਪੰਜਾਬ 'ਚ 13 ਸਾਲ ਪਹਿਲਾਂ ਹੋਇਆ ਸੀ ਕਤਲ

hyj52369

ਚੰਡੀਗੜ੍ਹ: ਭਾਰਤ ਨੇ ਪਾਕਿਸਤਾਨ ਦੀ ਮਦਦ ਨਾਲ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਇਕ ਹੋਰ ਖਾਲਿਸਤਾਨੀ ਸਮਰਥਕ ਖਿਲਾਫ ਵੱਡੀ ਕਾਰਵਾਈ ਕੀਤੀ ਹੈ। 13 ਸਾਲ ਬਾਅਦ ਇੰਟਰਪੋਲ ਦੀ ਮਦਦ ਨਾਲ ਅੱਤਵਾਦੀ ਕਰਨਵੀਰ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਫਿਲਹਾਲ ਇਹ ਅੱਤਵਾਦੀ ਲੰਬੇ ਸਮੇਂ ਤੋਂ ਪਾਕਿਸਤਾਨ ਬੱਬਰ ਖਾਲਸਾ ਵਧਾਵਾ ਸਿੰਘ ਦੀ ਸੁਰੱਖਿਆ 'ਚ ਹੈ।

ਅਤਿਵਾਦੀ ਕਰਨਵੀਰ ਸਿੰਘ ਉਰਫ਼ ਬਬਲੂ, ਜੋ ਕਿ ਮੂਲ ਰੂਪ ਵਿੱਚ ਕਪੂਰਥਲਾ ਦਾ ਰਹਿਣ ਵਾਲਾ ਹੈ, 13 ਸਾਲ ਪਹਿਲਾਂ ਕਤਲ ਕਰਕੇ ਪਾਕਿਸਤਾਨ ਭੱਜ ਗਿਆ ਸੀ। 2010 'ਚ ਪੰਜਾਬ ਪੁਲਿਸ ਨੇ ਕਰਨਵੀਰ ਸਿੰਘ ਨੂੰ ਫੜਨ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। 16 ਮਈ 2010 ਦੀ ਸਵੇਰ ਨੂੰ ਡੇਰਾ ਸੰਤ ਮਾਈਆ ਦਾਸ ਮੁਖੀ ਪ੍ਰਧਾਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਤਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਕਰਨਵੀਰ ਸਿੰਘ ਉਰਫ਼ ਬਬਲੂ ਨੇ ਕੀਤਾ ਸੀ। ਪੁਲਿਸ ਨੂੰ ਕਰਨਵੀਰ ਨੂੰ ਫੜਨ ਵਿੱਚ 5 ਮਹੀਨੇ ਲੱਗ ਗਏ। ਕਰਨਵੀਰ ਸਿੰਘ ਨੂੰ 18 ਅਕਤੂਬਰ 2010 ਨੂੰ ਫੜਿਆ ਗਿਆ ਸੀ।

ਹੁਸ਼ਿਆਰਪੁਰ ਪੁਲੀਸ ਨੇ ਉਸ ਨੂੰ ਪਿੰਡ ਕਿਲ੍ਹਾ ਬੜੂੰ ਵਿੱਚ ਰਣਜੀਤ ਕੌਰ ਦੇ ਘਰੋਂ ਕਾਬੂ ਕੀਤਾ। ਪੁਲਿਸ ਨੇ ਇਸ ਅੱਤਵਾਦੀ ਕੋਲੋਂ ਇੱਕ ਏਕੇ 47 ਰਾਈਫਲ, ਇੱਕ ਹੈਂਡ ਗਰਨੇਡ, ਤਿੰਨ ਮੈਗਜ਼ੀਨ, ਦੋ ਡੈਟੋਨੇਟਰ, ਇੱਕ ਵਾਇਰਲੈੱਸ ਸੈੱਟ, ਇੱਕ ਟਾਈਮਰ ਅਤੇ ਡੇਢ ਕਿਲੋ ਆਰਡੀਐਕਸ ਬਰਾਮਦ ਕੀਤਾ ਸੀ।

ਬਾਥਰੂਮ ਦੀ ਖਿੜਕੀ ਰਾਹੀਂ ਹੋਇਆ ਸੀ ਫਰਾਰ 
ਪੁਲਿਸ ਨੇ ਕਰਨਵੀਰ ਸਿੰਘ ਨੂੰ ਤਾਂ ਫੜ ਲਿਆ ਸੀ ਪਰ ਉਹ ਜ਼ਿਆਦਾ ਦੇਰ ਪੁਲੀਸ ਦੀ ਗ੍ਰਿਫ਼ਤ ਵਿੱਚ ਨਹੀਂ ਰਿਹਾ। ਗ੍ਰਿਫਤਾਰੀ ਤੋਂ ਬਾਅਦ ਕਰਨਵੀਰ ਨੂੰ ਸਵੇਰੇ 1 ਵਜੇ ਦੇ ਕਰੀਬ ਪੁੱਛਗਿੱਛ ਲਈ ਹੁਸ਼ਿਆਰਪੁਰ ਦੇ ਸੀਆਈਏ ਥਾਣੇ ਲਿਆਂਦਾ ਗਿਆ ਪਰ ਤਿੰਨ ਘੰਟੇ ਬਾਅਦ ਉਹ ਬਾਥਰੂਮ ਦੀ ਖਿੜਕੀ ਰਾਹੀਂ ਫਰਾਰ ਹੋ ਗਿਆ।

ਪੁਲਿਸ ਕੋਲ ਸਾਰਾ ਕੁਝ ਕਬੂਲਿਆ

ਕਰਨਵੀਰ ਨੇ ਪੁਲਿਸ ਕੋਲ ਬੀਕੇਆਈ ਦੇ ਅੱਤਵਾਦੀਆਂ ਨਰਾਇਣ ਸਿੰਘ ਚੌੜਾ ਅਤੇ ਪਾਲ ਸਿੰਘ ਨਾਲ ਸਬੰਧ ਹੋਣ ਦੀ ਗੱਲ ਕਬੂਲੀ ਸੀ। ਉਸ ਨੂੰ ਪੰਜਾਬ ਵਿੱਚ ਵੱਡੇ ਹਮਲਿਆਂ ਦੀ ਯੋਜਨਾ ਬਣਾਉਣ ਲਈ ਭੇਜਿਆ ਗਿਆ ਸੀ। ਇਹ ਅੱਤਵਾਦੀ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਕੇ ਪਾਕਿਸਤਾਨ ਭੱਜ ਗਿਆ ਸੀ। ਇੱਥੇ ਉਨ੍ਹਾਂ ਨੂੰ ਬੀ.ਕੇ.ਆਈ ਦੇ ਮੁਖੀ ਵਧਾਵਾ ਸਿੰਘ ਅਤੇ ਹਰਵਿੰਦਰ ਸਿੰਘ ਰਿੰਦਾ ਦਾ ਸਮਰਥਨ ਮਿਲ ਰਿਹਾ ਹੈ।

In The Market