LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਦੇ ਵਿਰੋਧੀਆਂ ਨੂੰ ਰਗੜੇ, ਦੱਸਿਆ ਮਹਿਲਾਵਾਂ ਨੂੰ ਕਦੋਂ ਤੱਕ ਮਿਲਣਗੇ 1000 ਰੁਪਏ ਮਹੀਨਾ

29june maan

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪਹਿਲਾ ਵਿਧਾਨ ਸਭਾ ਸੈਸ਼ਨ ਦਾ ਪੰਜਵਾਂ ਦਿਨ ਪ੍ਰਸ਼ਨ ਕਾਲ ਲਈ ਰੱਖਿਆ ਗਿਆ ਸੀ। ਇਹ ਦਿਨ ਬੜਾ ਹੀ ਹੰਗਾਮੇ ਭਰਿਆ ਰਿਹਾ। ਇਸ ਦੌਰਾਨ ਜਿਥੇ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਥੇ ਹੀ ਸੱਤਾ ਵਿਚ ਬੈਠੇ ਮੰਤਰੀਆਂ ਨੇ ਵੀ ਸਵਾਲਾਂ ਦੇ ਢੁੱਕਵੇਂ ਜਵਾਬ ਦੇਣ ਦੀ ਵਾਹ ਲਾਈ। ਪਰ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਬਹੁਤ ਖਾਸ ਰਿਹਾ। ਉਨ੍ਹਾਂ ਜਿਥੇ ਸਰਕਾਰ ਲਈ ਸਾਰਿਆਂ ਦਾ ਸਹਿਯੋਗ ਮੰਗਿਆ, ਉਥੇ ਹੀ ਸਰਕਾਰ ਉੱਤੇ ਸਵਾਲ ਚੁੱਕਣ ਵਾਲੇ ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਵੀ ਲਿਆ।

Also Read: ਜਲਾਲਾਬਾਦ 'ਚ ਵਾਪਰੀ ਰੂਹ ਕੰਬਾਊ ਘਟਨਾ, ਸਰੋਵਰ 'ਚ ਨਹਾਉਣ ਗਏ ਤਿੰਨ ਬੱਚਿਆਂ ਦੀ ਮੌਤ  

ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਵਿਚ ਸਪੀਚ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਭਰੋਸਾ ਰੱਖਿਆ। ਉਨ੍ਹਾਂ ਇਸ ਦੌਰਾਨ ਪੰਜਾਬ ਦੇ ਪੇਸ਼ ਹੋਏ ਬਜਟ ਦੀ ਸ਼ਲਾਘਾ ਵੀ ਕੀਤੀ। ਇਸੇ ਦੌਰਾਨ ਵਿਰੋਧੀ ਧਿਰ ਵਿਚ ਬੈਠੇ ਸੁਖਪਾਲ ਖਹਿਰਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸੁਣ ਲਓ, ਹੁਣ ਆਦਤ ਪਾਓ ਸੁਣਨ ਦੀ। ਜਦੋਂ ਇੰਨੇ ਉੱਤੇ ਵੀ ਸੁਖਪਾਲ ਖਹਿਰਾ ਨਹੀਂ ਰੁਕੇ ਤਾਂ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਬਾਜਵਾ ਸਾਹਬ ਕਿਰਪਾ ਕਰਕੇ ਇਨ੍ਹਾਂ ਦੇ ਸੈੱਲ ਕੱਢੋ।

ਇਸ ਦੌਰਾਨ ਪੰਜਾਬੀ ਭਾਸ਼ਾ ਉੱਤੇ ਜ਼ੋਰ ਦਿੰਦਿਆਂ ਮਾਨ ਨੇ ਕਿਹਾ ਕਿ ਕਈ ਇਥੇ ਕਹਿੰਦੇ ਨੇ ਪੰਜਾਬੀ ਨਹੀਂ ਆਉਂਦੀ। ਭਾਸ਼ਣ ਦੀ ਹਰ ਤੀਜੀ ਗੱਲ ਅੰਗਰੇਜ਼ੀ ਵਿਚ ਬੋਲਦੇ ਨੇ। ਲੋਕਾਂ ਨੂੰ ਲੋਗਾਂ ਕਹਿੰਦੇ ਨੇ। ਤੁਸੀਂ ਵਿਦੇਸ਼ਾਂ ਵਿਚ ਪੜਾਈ ਕਰਕੇ ਸਾਨੂੰ ਪੰਜਾਬੀ ਸਿਖਾਓਂਗੇ। ਅਸੀਂ ਪੰਜਾਬ ਨਾਲ ਜੁੜੇ ਮੈਂਬਰ ਰਾਜ ਸਭਾ ਵਿਚ ਭੇਜੇ ਕਿਸੇ ਨੇ ਵੀ ਉਨ੍ਹਾਂ ਨੂੰ ਨਕਾਰਿਆ ਨਹੀਂ। ਇਸ ਦੌਰਾਨ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅੱਜ ਕਰਜ਼ੇ ਹੇਠ ਹੈ। ਇਸ ਯੂਨੀਵਰਸਿਟੀ ਨੇ ਬਹੁਤ ਵੱਡੇ-ਵੱਡੇ ਲੋਕ ਸਾਨੂੰ ਦਿੱਤੇ ਹਨ। ਪਰ ਬੜੀ ਮਾੜੀ ਗੱਲ ਹੈ ਕਿ ਅੱਜ ਵਿੱਦਿਆ ਕਰਜ਼ੇ ਹੇਠ ਹੈ। ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦਾ ਗੈਪ ਘਟਾਏਗੀ। ਹੁਣ ਤੱਕ ਸੂਬੇ ਵਿਚ ਸਿੱਖਿਆ ਨੂੰ ਮਾਰਕੀਟ ਬਣਾਇਆ ਹੋਇਆ ਹੈ। 

Also Read: ਮੂਸੇਵਾਲਾ ਕਤਲ ਮਾਮਲਾ: ਪੰਜਾਬ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆਂ ਦਾ ਟ੍ਰਾਂਜ਼ਿਟ ਰਿਮਾਂਡ

ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਅਸੀਂ ਆਹੀ ਦੁੱਖ ਲੈ ਕੇ ਸਿਆਸਤ ਵਿਚ ਆਏ ਹਾਂ। ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਲੋਕਾਂ ਦੇ ਚੁੱਲਿਆਂ ਵਿਚ ਅੱਗ ਬਲਦੀ ਹੋਵੇ। ਬੀਤੇ ਸਮੇਂ ਦੀਆਂ ਸਰਕਾਰਾਂ ਲੋਕਾਂ ਤੋਂ ਮੌਕੇ ਮੰਗਦੀਆਂ ਰਹੀਆਂ। ਇਕੋ ਮੌਕੇ ਵਿਚ ਸਭ ਹੋ ਸਕਦਾ ਹੈ। ਇਹ ਆਮ ਆਦਮੀ ਪਾਰਟੀ ਕਰ ਕੇ ਦਿਖਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਸਵਾਲ ਕਰ ਸਕਦਾ ਹੈ। ਲੋਕ ਦੇਖ ਰਹੇ ਨੇ। ਸਭ ਕੁਝ ਲਾਈਵ ਹੈ। ਸਾਡੇ ਤੋਂ ਸਾਡੇ ਮੰਤਰੀ ਵੀ ਸਵਾਲ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਸ਼ੇਰ ਵੀ ਬੋਲੇ ਕਿ 'ਬੇਹਿੰਮਤੇ ਹੁੰਦੇ ਨੇ ਉਹ, ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ। ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਉੱਤੇ ਤਖਤੀ ਲੱਗਦੀ ਉਨ੍ਹਾਂ ਦੇ ਨਾਂਵਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ।' ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜਨਤਾ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ। ਕੋਈ ਵੀ ਇਸ ਕਾਰਵਾਈ ਤੋਂ ਬਚ ਨਹੀਂ ਸਕੇਗਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਜਟ ਪੇਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਈ ਫੋਨ ਆਏ ਹਨ। ਉਨ੍ਹਾਂ ਕਿਹਾ ਕਿ ਲੋਕ ਸਵਾਲ ਕਰ ਰਹੇ ਹਨ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਕਦੋਂ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਰਸ ਇਕੱਠੇ ਕੀਤੇ ਜਾ ਰਹੇ ਹਨ। ਡਾਟਾ ਤਿਆਰ ਕਰ ਲਿਆ ਗਿਆ ਹੈ। ਸੋਰਸ ਕੰਪਲੀਟ ਹੁੰਦਿਆਂ ਸਾਰ, ਚਾਹੇ ਦੋ ਮਹੀਨਿਆਂ ਵਿਚ ਹੋਵੇ ਜਾਂ ਚਾਰ ਮਹੀਨਿਆਂ ਵਿਚ, ਸਾਡੀ ਪਹਿਲੀ ਤਰਜੀਹ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੀ ਰਹੇਗੀ। ਇਸ ਦੌਰਾਨ ਉਨ੍ਹਾਂ ਇਕ ਹੋਰ ਸ਼ੇਰ ਬੋਲਿਆ ਕਿ 'ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ,
ਬਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।'

Also Read: ਸਾਬਕਾ ਕਾਂਗਰਸੀ ਮੰਤਰੀ ਗਿਲਜੀਆਂ ਨੂੰ ਰਾਹਤ ਨਹੀਂ, HC 'ਚ ਭ੍ਰਿਸ਼ਟਾਚਾਰ ਦੀ FIR 'ਤੇ ਸੁਣਵਾਈ ਤੋਂ ਇਨਕਾਰ

ਇਸ ਤੋਂ ਅੱਗੇ ਮਾਨ ਨੇ ਵਾਤਾਵਰਣ ਉੱਤੇ ਧਿਆਨ ਦੇਣ ਉੱਤੇ ਵੀ ਜ਼ੋਰ ਦਿੱਤੀ ਤੇ ਸੰਤ ਸੀਚੇਵਾਲ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਇਸ ਤੋਂ ਬਾਅਦ ਵਿਰੋਧੀਆਂ ਦਾ ਵੀ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਦੇ ਇਸ ਭਾਸ਼ਣ ਤੋਂ ਬਾਅਦ ਸਦਨ ਦੀ ਵੋਟਿੰਗ ਹੋਈ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 30 ਜੂਨ ਸਵੇਰ ਤੱਕ ਲਈ ਕਾਰਵਾਈ ਮੁਲਤਵੀ ਕਰ ਦਿੱਤੀ।

In The Market