LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਵਰਕੌਮ ਮੁਲਾਜ਼ਮਾਂ ਦੀ ਸਰਕਾਰ ਨੂੰ ਚਿਤਾਵਨੀ, ਕਿਹਾ- 'ਬਲੈਕ ਆਊਟ ਲਈ ਰਹੋ ਤਿਆਰ'

18 dec 13

ਚੰਡੀਗੜ੍ਹ : ਪੀਐਸਪੀਸੀਐਲ (PSPCL) ਅਤੇ ਪੀਐੱਸਟੀਸੀਐੱਲ (PSTCL) ਦੀਆਂ ਕਰਮਚਾਰੀ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਪਾਵਰਕੌਮ  ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੇ ਖਿਲਾਫ਼ ਇੱਕ ਵੱਡੀ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਪਰ ਇਸ ਤੋਂ ਪਹਿਲਾਂ  ਅੱਜ ਪਟਿਆਲਾ ਦੇ ਵਿਚ ਵੱਖ ਵੱਖ ਪੀਐਸਪੀਸੀਐਲ (PSPCL) ਅਤੇ ਪੀਐਸਟੀਸੀਐਲ (PSTCL) ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਆਪਣੇ ਮੋਬਾਇਲ ਫੋਨ ਦੇ ਸੇਵਾਵਾਂ ਵਾਪਸ ਕਰਨ ਅਤੇ ਪਾਵਰਕੌਮ ਦੇ  ਸਾਰੇ ਵ੍ਹੱਟਸਐਪ ਗਰੁੱਪਾਂ ਦੇ ਵਿੱਚੋਂ ਆਪਣੇ ਆਪ ਨੂੰ ਹਟਾ ਲੈਣ ਮਗਰੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਦੇ ਉੱਪਰ ਵੀ ਮਾੜਾ ਅਸਰ ਪੈਣ ਦਾ ਡਰ ਪੈਦਾ ਹੋ ਗਿਆ ਹੈ।

Also Read : ਪਾਕਿਸਤਾਨ ਦੇ ਕਰਾਚੀ 'ਚ ਹੋਇਆ ਜ਼ਬਰਦਸਤ ਧਮਾਕਾ, 10 ਦੀ ਮੌਤ

ਇਸ ਮੌਕੇ ਪਾਵਰਕੌਮ (Powercom) ਦੇ ਆਗੂਆਂ  ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਸਾਰੇ ਕਰਮਚਾਰੀਆਂ ਲਈ ਨਵੇਂ ਸਕੇਲਾਂ ਦਾ ਅਧਿਐਨ ਕਰਨ ਅਤੇ ਅੰਤਿਮ ਰੂਪ ਦੇਣ ਦੇ ਲਈ ਵੇਜ ਫਾਰਮੂਲੇਸ਼ਨ ਕਮੇਟੀ ਦਾ ਗਠਨ ਕੀਤਾ  ਜਿਸ ਦੇ ਵਿੱਚ ਵਿੱਤ ਵਿਭਾਗ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਸ਼ਾਮਲ ਸਨ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਤੇ ਮੈਨੇਜਮੈਂਟ ਦੁਆਰਾ ਵਿੱਤੀ ਸਰਕੁਲਰ ਜਾਰੀ ਕੀਤੇ ਗਏ ਪਰ ਇਹ ਭਰੋਸਾ ਦਿੱਤਾ ਗਿਆ  ਕੀ ਨਵੇਂ ਸਕੇਲ ਨਵੰਬਰ 2021 ਤੋਂ ਲਾਗੂ ਕੀਤੇ ਜਾਣਗੇ। ਪਰ ਉਹ ਇਸ ਨੂੰ ਲਾਗੂ ਕਰਨ ਵਿੱਚ ਅਸਫਲ ਰਹੇ ਅਤੇ ਹੁਣ ਪਤਾ ਲੱਗਿਆ ਹੈ ਕਿ ਨਵੇਂ ਤਨਖਾਹ ਸਕੇਲਾਂ ਨੂੰ ਲਾਗੂ ਕਰਨ ਤੋਂ ਰੋਕਣ ਦੇ ਲਈ ਯੁਵਾ ਜ਼ੁਬਾਨੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Also Read : BJP ਐੱਮ.ਪੀ. ਨੇ ਪਹਿਲਵਾਨ ਨੂੰ ਮਾਰੀਆਂ ਚਪੇੜਾਂ, ਵੀਡੀਓ ਵਾਇਰਲ

ਇਸ ਤੋਂ ਮਗਰੋਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਐਸੋਸੀਏਸ਼ਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਹੁਣ ਇੱਕ ਵੱਡੀ ਹੜਤਾਲ ਦੇ ਉਪਰ ਚਲੇ ਜਾਣਗੇ । ਪਰ ਇਸ ਤੋਂ ਪਹਿਲਾਂ ਉਹਨਾਂ ਨੇ  ਆਪਣੇ ਮੋਬਾਇਲ ਫੋਨ ਦੇ ਸਿਮ ਵਾਪਸ ਕਰ ਦਿੱਤੇ ਹਨ ਅਤੇ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਬਣਾਏ ਗਏ ਵ੍ਹੱਟਸਐਪ ਗਰੁੱਪਾਂ ਚੋਂ ਵੀ ਆਪਣੇ ਆਪ ਨੂੰ ਹਟਾ ਲਿਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ  ਪੰਜਾਬ ਦੇ ਸਾਰੇ ਬਿਜਲੀ ਮੁਲਾਜ਼ਮ ਹੜਤਾਲ ਦੇ ਉਪਰ ਚਲੇ ਜਾਣਗੇ । ਜੇਕਰ ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਜੇਕਰ ਇਸ ਦੇ ਨਾਲ ਪੰਜਾਬ ਦੇ ਵਿੱਚ ਬਲੈਕ ਆਊਟ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਹਦੇ ਲਈ  ਸਿਰਫ਼ ਅਤੇ ਸਿਰਫ਼ ਪਾਵਰਕੌਮ ਦੀ ਮੈਨੇਜਮੈਂਟ ਦੀ ਜ਼ਿੰਮੇਵਾਰ ਹੋਵੇਗੀ।

Also Read : ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 77 ਇੰਸਪੈਕਟਰਾਂ ਦੇ ਹੋਏ ਤਬਾਦਲੇ

ਮੁਲਾਜ਼ਮ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪੇ ਸਕੇਲਾਂ ਨੂੰ ਜਾਂਚਣ ਦੇ ਲਈ ਕਮੇਟੀ ਦਾ ਗਠਨ ਕੀਤਾ ਸੀ ਉਸ ਤੋਂ ਬਾਅਦ ਹੁਣ ਉਹ ਖ਼ੁਦ ਦਖ਼ਲ ਦੇ ਕੇ PSPCL ਅਤੇ PSTCL ਮੈਨੇਜਮੈਂਟ ਨੂੰ ਦਸੰਬਰ 2021 ਦੀ ਤਨਖ਼ਾਹ ਦੇ ਨਵੇਂ ਸਕੇਲ ਜਾਰੀ ਕਰਨ ਦੀ ਹਦਾਇਤ ਜਾਰੀ ਕਰੇ ਤਾਂ ਜੋ ਕਰਮਚਾਰੀਆਂ ਨਾਲ ਸਬੰਧਤ  ਨਵੇਂ ਮਸਲੇ ਖੜ੍ਹੇ ਨਾ ਹੋ ਸਕਣ ਅਤੇ ਉਦਯੋਗਿਕ ਅਤੇ ਘਰੇਲੂ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮਿਲਦੀ ਰਹੇ।

In The Market