LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਲਦੀ ਕਾਰ ਵਿਚ ਸਨਰੂਫ 'ਚੋਂ ਬਾਹਰ ਨਿਕਲਣ ਵਾਲਿਆਂ ਦੀ ਖੈਰ ਨਹੀਂ ! ਨਵੇਂ ਹੁਕਮ ਹੋ ਗਏ ਜਾਰੀ, ਜਾਣੋ ਮਾਮਲਾ

sun roof car

Sunroof Cars : ਕਾਰ ਚਾਲਕਾਂ ਲਈ ਅਹਿਮ ਖਬਰ ਹੈ। ਉਹ ਕਾਰਾਂ ਦੇ ਮਾਲਕ ਜਿਨ੍ਹਾਂ ਕੋਲ ਸਨਰੂਫ ਵਾਲੀਆਂ ਕਾਰਾਂ ਹਨ, ਉਹ ਸਾਵਧਾਨ ਹੋ ਜਾਣ। ਚੱਲਦੀ ਕਾਰ ਵਿਚ ਸਨਰੂਫ 'ਚੋਂ ਬਾਹਰ ਨਿਕਲਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਉਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।ਦਰਅਸਲ ਹੁਣ ਪੰਜਾਬ ਪੁਲਿਸ ਤੁਹਾਡਾ ਚਲਾਨ ਦੇ ਨਾਲ-ਨਾਲ ਪਰਚਾ ਵੀ ਦਰਜ ਕਰ ਸਕਦੀ ਹੈ।
''ਕਾਰ ਦੀ ਛੱਤ ਉਤੇ ਬਣੇ ਸਨਰੂਫ (SUNROOF OF LUXURY VEHICLE) ਜਿਸ ਵਿਚੋਂ ਬਾਹਰ ਨਿਕਲਣ ਕਾਰਨ ਡਰਾਈਵਰ ਜਾਂ ਉਨ੍ਹਾਂ ਦੇ ਮਾਤਾ ਪਿਤਾ ਦਾ ਧਿਆਨ ਭਟਕ ਜਾਂਦਾ ਹੈ, ਜਿਸ ਕਾਰਨ ਐਕਸੀਡੈਂਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਦੇ ਚਲਾਨ ਕੀਤੇ ਜਾ ਰਹੇ ਹਨ। ਇਸ ਲਈ ਆਪਣੇ ਅਧੀਨ ਤਾਇਨਾਤ ਟਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਜੇ ਕੋਈ ਵਹੀਕਲ/ਕਾਰ ਦੌਰਾਨੇ ਚੈਕਿੰਗ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੇ ਖਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਮੋਹਾਲੀ ਦੇ ਡੀਐਸਪੀ ਮਹੇਸ਼ ਸੈਨੀ ਵੱਲੋਂ ਸਾਰੇ ਹੀ ਟਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਕਿ ਹੁਣ ਕੋਈ ਵੀ ਸ਼ਖਸ ਸਨਰੂਫ ਗੱਡੀ ਦੇ ਵਿੱਚੋਂ ਕਿਸੇ ਨੂੰ ਬਾਹਰ ਖੜ੍ਹਾ ਹੋ ਕੇ ਗੱਡੀ ਡਰਾਈਵ ਨਹੀਂ ਕਰ ਸਕਦਾ। ਅਕਸਰ ਹੀ ਸੜਕਾਂ ਉੱਤੇ ਦੇਖਿਆ ਜਾਂਦਾ ਹੈ ਕਿ ਗੱਡੀ ਚਾਲਕ ਆਪਣੇ ਛੋਟੇ ਬੱਚਿਆਂ ਨੂੰ ਸੰਨ ਰੂਫ ਗੱਡੀ ਦੇ ਵਿੱਚੋਂ ਬਾਹਰ ਖੜੇ ਹੋ ਕੇ ਨਜ਼ਾਰੇ ਲੈਂਦੇ ਹਨ ਪਰ ਹੁਣ ਪੁਲਿਸ ਤੁਹਾਡਾ ਚਲਾਨ ਕੱਟ ਸਕਦੀ ਹੈ। 
ਪਿਛਲੇ ਸਾਲ ਇੱਕ ਪੰਜਾਬੀ ਸਿੰਗਰ ਨੇ ਵੀ ਏਅਰਪੋਰਟ ਰੋਡ ਉੱਤੇ ਸਨਰੂਫ ਗੱਡੀ ਦੇ ਵਿੱਚ ਖੜ੍ਹਾ ਹੋ ਕੇ ਰੀਲ ਬਣਾਈ ਸੀ, ਜਿਸ ਉੱਤੇ ਪੁਲਿਸ ਨੇ ਸਖਤ ਐਕਸ਼ਨ ਲੈਂਦਿਆਂ ਹੋਇਆ ਉਸ ਦਾ ਚਲਾਨ ਕੱਟਿਆ ਸੀ ਤੇ ਉਸ ਤੋਂ ਮਾਫੀਨਾਮਾ ਵੀ ਮੰਗਵਾਇਆ ਸੀ ਕਿ ਉਹ ਅੱਗੇ ਤੋਂ ਇਹੋ ਜਿਹੀ ਹਰਕਤ ਨਹੀਂ ਕਰਦਾl ਇਸ ਤੋਂ ਅੱਗੇ ਡੀਐਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਆਨਲਾਈਨ ਸਿਸਟਮ ਕਾਰਨ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

In The Market