LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਰੋਜ਼ਪੁਰ ਦੇ ਨਵੇਂ SSP ਬਣੇ ਨਰਿੰਦਰ ਭਾਰਗਵ

8j police

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਦੇ ਐਲਾਨ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਸੂਬੇ ਦੇ ਨਵੇਂ ਡਾਇਰੈਕਟਰ ਜਨਰਲ ਆਫ ਪੁਲਿਸ ਯਾਨੀ ਡੀਜੀਪੀ (DGP) ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। ਵੀਕੇ ਭਾਵਰਾ 1987 ਬੈਚ ਦੇ ਆਈਪੀਐਸ (IPS) ਅਧਿਕਾਰੀ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਹੀ ਨਵੇਂ ਡੀਜੀਪੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਪੁਲਿਸ ਵਿਧਾਨ ਸਭਾ ਚੋਣਾਂ 'ਚ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੇਗੀ।

Also Read : ਉੱਚ ਅਧਿਕਾਰੀਆਂ ਦੀ ਕੀਤੇ ਗਏ ਤਬਾਦਲੇ

ਪੰਜਾਬ ਦੇ ਕਾਰਜਕਾਰੀ ਡੀਜੀਪੀ ਵਜੋਂ ਨਿਯੁਕਤ ਕੀਤੇ ਗਏ ਸਿਧਾਰਥ ਚਟੋਪਾਧਿਆਏ (Siddharth Chattopadhyay) ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿੱਚ ਢਿੱਲ ਕਾਰਨ ਸ਼ੱਕ ਦੇ ਘੇਰੇ ਵਿੱਚ ਸਨ। ਕੇਂਦਰ ਸਰਕਾਰ ਦੀ ਟੀਮ ਨੇ ਸੂਬਾ ਪੁਲਿਸ 'ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਕਰਨ ਦਾ ਵੀ ਦੋਸ਼ ਲਾਇਆ ਸੀ। ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

Also Read : ਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ, 'ਆਪ' ਨੇ ਕੀਤਾ ਵਿਰੋਧ

ਡੀਜੀਪੀ ਤੋਂ ਬਾਅਦ ਫਿਰੋਜਪੁਰ ਦੇ ਐਸਐਸਪੀ ਹਰਮਨਦੀਪ (SSP Harmandeep)  ਨੂੰ ਵੀ ਹਟਾ ਦਿੱਤਾ ਹੈ। ਉਨ੍ਹਾਂ ਦੇ ਸਥਾਨ 'ਤੇ ਨਰਿੰਦਰ ਭਾਰਗਵ (Narendra Bhargav) ਨੂੰ ਨਵਾਂ ਐਸਐਸਪੀ ਲਗਾਇਆ ਗਿਆ ਹੈ। ਗੌਰਤਲਬ ਹੈ ਕਿ ਪੀ.ਐੱਮ ਨਰਿੰਦਰ ਮੋਦੀ ਦੇ ਫਿਰੋਜਪੁਰ ਦੌਰੇ ਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਗਲਤੀ ਸਾਹਮਣੇ ਆਈ ਸੀ। ਪੀਐਮ ਦਾ ਕਾਫਿਲਾ 20 ਮਿੰਟ ਤੱਕ ਫਿਰੋਜਪੁਰ ਵਿੱਚ ਇੱਕ ਫਲਾਈਓਵਰ ਉੱਤੇ  ਰੁਕਿਆ ਰਿਹਾ।  ਇਸ ਦੌਰਾਨ ਕਾਫਲੇ ਦੇ ਕੋਲ ਕਈ ਲੋਕ ਪਹੁੰਚ ਗਏ ਸੀ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਮੋਦੀ ਨੇ ਬਠਿੰਡਾ ਏਅਰਪੋਰਟ 'ਤੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਆਪਣੇ ਸੀਐਮ ਨੂੰ ਦੱਸ ਦੇਣਾ ਕਿ ਮੈਂ ਜਿੰਦਾਂ ਪਹੁੰਚ ਗਿਆ ਹਾਂ।ਇਸ ਤੋਂ ਬਾਅਦ ਸਿਆਸੀ ਹੰਗਾਮਾ ਖੜ੍ਹਾ ਹੋ ਗਿਆ ਸੀ। 

In The Market