LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ, 'ਆਪ' ਨੇ ਕੀਤਾ ਵਿਰੋਧ

8 jan 5

ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕਿਰਨ ਖੇਰ (Kiran Kher) ਨੇ ਆਪਣੀ ਵੋਟ ਪਾਈ ਹੈ। ਮੇਅਰ ਦੀ ਚੋਣ ਲਈ ਮੁੱਖ  ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ (AAP) ਵਿਚ ਹੋਇਆ । ਸ਼ਹਿਰ ਵਿੱਚ ਅੱਜ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਚੋਣ ਹੋਈ। ਜਿਸ ਵਿਚ ਭਾਜਪਾ ਦੀ ਸਰਬਜੀਤ ਕੌਰ ਨੇ ਜਿੱਤ ਹਾਸਲ ਕੀਤੀ ਹੈ।  

Also Read : ਮੁੱਖ ਮੰਤਰੀ  ਪੰਜਾਬ ਦੇ ਘਰ ਕੋਰੋਨਾ ਦੀ ਦਸਤਕ, ਪਤਨੀ ਤੇ ਪੁੱਤਰ ਪਾਜ਼ੇਟਿਵ ਖੁਦ ਸੀ.ਐੱਮ. ਚੰਨੀ ਦੀ ਰਿਪੋਰਟ ਆਈ ਨੈਗੇਟਿਵ

ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ ਨੇ 12 ਸੀਟਾਂ ਜਿੱਤੀਆਂ ਸਨ। ਜਦੋਂਕਿ ‘ਆਪ’ ਦੇ ਖਾਤੇ ‘ਚ 14 ਸੀਟਾਂ ਆਈਆਂ। ਕਾਂਗਰਸ 'ਚੋਂ ਕੱਢੇ ਜਾਣ ਤੋਂ ਬਾਅਦ ਦਵਿੰਦਰ ਸਿੰਘ ਬਬਲਾ ਆਪਣੀ ਨਵੀਂ ਚੁਣੀ ਕੌਂਸਲਰ ਪਤਨੀ ਹਰਪ੍ਰੀਤ ਕੌਰ ਬਬਲਾ ਸਮੇਤ ਭਾਜਪਾ 'ਚ ਸ਼ਾਮਲ ਹੋ ਗਏ ਹਨ, ਜਦਕਿ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੀ ਇਕ ਵੋਟ ਪਾਉਣ ਦਾ ਅਧਿਕਾਰ ਹੈ। ਇਸ ਤਰ੍ਹਾਂ ਭਾਜਪਾ ਨੂੰ 14 ਵੋਟਾਂ ਮਿਲੀਆਂ ਸਨ।

Also Read : ਅੰਮ੍ਰਿਤਸਰ 'ਚ ਬੀਤੇ 24 ਘੰਟਿਆਂ 'ਚ ਪਏ ਮੀਂਹ ਨੇ ਤੋੜਿਆ 10 ਸਾਲਾਂ ਦਾ ਰਿਕਾਰਡ

ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਾਂ ਦੀ ਗਿਣਤੀ ਦੌਰਾਨ ਧੱਕਾਸ਼ਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਕੀਤਾ। ਆਪ ਨੇ ਕਿਹਾ ਕਿ ਇਕ ਵੋਟ ਬਾਹਰ ਕੱਢੀ ਗਈ ਹੈ। ਜਦੋਂ ਕਿ ਚੋਣ ਅਧਿਕਾਰੀਆਂ ਨੇ  ਕਿਹਾ ਕਿ ਬੈਲੇਟ ਪੇਪਰ ਫਟਿਆ ਹੋਇਆ ਸੀ। ਆਪ ਦੇ ਕੌਂਸਲਰ ਮੇਅਰ ਦੀ ਕੁਰਸੀ ਦੇ ਪਿੱਛੇ ਹੀ ਧਰਨੇ ਤੇ ਬੈਠ ਗਏ।

 

In The Market