LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

350 ਕਰੋੜ ਦੀ 75 ਕਿਲੋ ਹੈਰੋਇਨ ਦੇ ਮਾਮਲੇ 'ਚ ਲੁਧਿਆਣਾ ਦੇ ਭਾਮੀਆਂ ਤੋਂ ਨੌਜਵਾਨ ਗ੍ਰਿਫਤਾਰ

feswgdrhth

ਲੁਧਿਆਣਾ- ਮੁੰਦਰਾ ਪੋਰਟ 'ਤੇ 350 ਕਰੋੜ ਰੁਪਏ ਕੀਮਤ ਦੀ 75 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਬੁੱਧਵਾਰ ਦੇਰ ਸ਼ਾਮ ਗੁਜਰਾਤ ਤੋਂ 2 ਆਈ.ਪੀ.ਐੱਸ. ਅਧਿਕਾਰੀ ਪਹੁੰਚੇ। ਅਧਿਕਾਰੀਆਂ ਨੇ ਭਾਮੀਆਂ ਇਲਾਕੇ ਵਿਚ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। ਗੁਜਰਾਤ ਪੁਲਿਸ ਨੇ ਇਸ ਇਲਾਕੇ ਤੋਂ ਇਕ ਨੌਜਵਾਨ ਸ਼ੱਤਰੂਘਨ ਨੂੰ ਹਿਰਾਸਤ ਵਿਚ ਲਿਆ ਹੈ। 75 ਕਿਲੋ ਹੈਰੋਇਨ ਨੂੰ ਲੈ ਕੇ ਪੁਲਿਸ ਨੂੰ ਉਸ 'ਤੇ ਸ਼ੱਕ ਹੈ। ਏ.ਟੀ.ਐੱਸ. ਹਾਊਸ ਵਿਚ ਲਿਜਾ ਕੇ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੁਜਰਾਤ ਪੁਲਿਸ ਦੇ ਦੋ ਆਈ.ਪੀ.ਐੱਸ. ਅਧਿਕਾਰੀ ਲੁਧਿਆਣਾ ਆਏ ਸਨ। ਜਿਨ੍ਹਾਂ ਨੇ 75 ਕਿਲੋ ਹੈਰੋਇਨ ਮਾਮਲੇ ਵਿਚ ਭਾਮੀਆਂ ਦੇ ਸ਼ੱਤਰੁਘਨ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਇਸ ਮਾਮਲੇ ਵਿਚ ਸ਼ੱਤਰੁਘਨ ਤੋਂ ਪੁੱਛਗਿੱਛ ਗੁਜਰਾਤ ਵਿਚ ਕਰੇਗੀ। ਸ਼ੱਤਰੂਘਨ ਲੁਧਿਆਣਾ ਵਿਚ ਕਸਟਮ ਹਾਊਸ ਏਜੰਟ ਦੇ ਰੂਪ ਵਿਚ ਕੰਮ ਕਰਦਾ ਹੈ।
ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ ਮੁੰਦਰਾ ਪੋਰਟ ਤੋਂ 75 ਕਿਲੋ ਹੈਰੋਇਨ ਰਿਕਵਰ ਕੀਤੀ ਸੀ। ਜਿਸ ਦੀ ਕੀਮਤ 350 ਕਰੋੜ ਰੁਪਏ ਹੈ। ਇਹ ਹੈਰੋਇਨ ਮੁੰਦਰਾ ਪੋਰਟ ਤੋਂ ਪੰਜਾਬ ਆਉਣੀ ਸੀ। ਫਿਰ ਇਸ ਨੂੰ ਪੰਜਾਬ ਤੋਂ ਅੱਗੇ ਭੇਜਿਆ ਜਾਣਾ ਸੀ। ਇਸ ਦਾ ਇਨਪੁਟ ਪੰਜਾਬ ਪੁਲਿਸ ਨੂੰ ਮਿਲ ਗਿਆ। ਜਿਸ ਤੋਂ ਬਾਅਦ ਤੁਰੰਤ ਕੇਂਦਰੀ ਏਜੰਸੀਆਂ ਅਤੇ ਗੁਜਰਾਤ ਪੁਲਿਸ ਨਾਲ ਤਾਲਮੇਲ ਕਰਕੇ ਪੂਰੀ ਕਾਰਵਾਈ ਕੀਤੀ ਗਈ।
ਪੰਜਾਬ ਪੁਲਿਸ ਹੁਣ ਉਸ ਵਿਅਕਤੀ ਦੀ ਭਾਲ ਵਿਚ ਜੁੱਟ ਗਈ ਹੈ। ਜਿਸ ਦੇ ਕੋਲ ਇਹ ਹੈਰੋਇਨ ਡਿਲੀਵਰ ਕੀਤੀ ਜਾਣੀ ਸੀ। ਸ਼ੁਰੂਆਤੀ ਜਾਂਚ ਮੁਤਾਬਕ ਦੁਬਈ ਦੇ ਜੁਵੇਲ ਅਲੀ ਬੰਦਰਗਾਹ ਤੋਂ ਇਹ ਕੰਟੇਨਰ ਆਇਆ ਸੀ। ਜਿਸ ਵਿਚ ਹੈਰੋਇਨ ਹੋਣ ਬਾਰੇ ਪੰਜਾਬ ਪੁਲਿਸ ਨੂੰ ਇਨਪੁਟ ਮਿਲ ਗਿਆ। ਇਸ ਤੋਂ ਬਾਅਦ ਗੁਜਰਾਤ ਦੀ ਏ.ਟੀ.ਐੱਸ. ਦੇ ਨਾਲ ਤਾਲਮੇਲ ਕਰਕੇ ਉਥੇ ਚੈਕਿੰਗ ਕੀਤੀ ਗਈ। ਜਿਸ ਤੋਂ ਬਾਅਦ ਹੈਰੋਇਨ ਬਰਾਮਦ ਹੋ ਗਈ। ਇਸ ਨੂੰ ਕੱਪੜੇ ਵਿਚ ਲੁਕਾ ਕੇ ਲਿਆਂਦਾ ਗਿਆ ਸੀ।

In The Market