LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਜਲਦ ਪੂਰੀ ਹੋਵੇਗੀ ਗਾਰੰਟੀ, ਮਹਿਲਾਵਾਂ ਨੂੰ ਮਿਲਣਗੇ 1 ਹਜ਼ਾਰ ਰੁਪਏ ਪ੍ਰਤੀ ਮਹੀਨਾ'

28a baljit

ਚੰਡੀਗੜ੍ਹ- ਪੰਜਾਬ ਦੀਆਂ ਔਰਤਾਂ ਨੂੰ ਦਿੱਤੀ ਗਈ ਗਾਰੰਟੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਲਦੀ ਪੂਰਾ ਕਰਨ ਵਾਲੀ ਹੈ। ਜਿਸ ਵਿਚ 18 ਸਾਲ ਤੋਂ ਵਧੇਰੇ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1-1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਦੇ ਲਈ ਮਾਨ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ, ਮਹਿਲਾਵਾਂ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਇਸ ਸਕੀਮ ਉੱਤੇ ਕੰਮ ਕਰ ਰਹੀ ਹੈ। ਸਰਕਾਰ ਦਾ ਬਜਟ ਵੀ ਆਉਣਾ ਬਾਕੀ ਹੈ। 1-2 ਮਹੀਨਿਆਂ ਵਿਚ ਇਸ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ।

Also Read: 'ਹੁਣ ਸੋਨੀਆ-ਰਾਹੁਲ ਗਾਂਧੀ ਨਾਲ ਮਿਲਣ ਦਾ ਸਮਾਂ ਗਿਆ'

1 ਕਰੋੜ ਤੋਂ ਵਧੇਰੇ ਔਰਤਾਂ ਨੂੰ ਲਾਭ
ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨਾਲ ਇਹ ਵਾਅਦਾ ਕੀਤਾ ਸੀ। ਇਸ ਦੇ ਦਾਇਰੇ ਵਿਚ ਪੰਜਾਬ ਦੀਆਂ ਇਕ ਕਰੋੜ ਤੋਂ ਵਧੇਰੇ ਔਰਤਾਂ ਆਉਂਦੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਇਕ ਕਰੋੜ ਤੋਂ ਵਧੇਰੇ ਮਹਿਲਾ ਵੋਟਰ ਸਨ। ਆਮ ਆਦਮੀ ਪਾਰਟੀ ਨੇ ਇਸ ਦੇ ਲਈ ਮਹਿਲਾਵਾਂ ਤੋਂ ਫਾਰਮ ਵੀ ਭਰਵਾਏ ਸਨ।

Also Read: ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 51000 ਰੁਪਏ ਦਾ ਇਨਾਮ! ਨਵਾਂਸ਼ਹਿਰ DC ਨੇ ਕੀਤਾ ਐਲਾਨ

ਬਿਜਲੀ ਦੀ ਗਾਰੰਟੀ 1 ਜੁਲਾਈ ਤੋਂ ਹੋਵੇਗੀ ਲਾਗੂ
ਆਮ ਆਦਮੀ ਪਾਰਟੀ ਸਰਕਾਰ ਨੇ ਹਾਲ ਹੀ ਵਿਚ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਬਿਜਲੀ ਫਰੀ ਦੇਣ ਦਾ ਵਾਅਦਾ ਕੀਤਾ ਸੀ। ਪੰਜਾਬ ਵਿਚ ਬਿਲਿੰਗ ਸਾਈਕਲ 2 ਮਹੀਨੇ ਦਾ ਹੈ, ਇਸ ਲਈ ਹਰ ਘਰ ਨੂੰ ਦੋ ਮਹੀਨਿਆਂ ਵਿਚ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। ਹਾਲਾਂਕਿ ਇਹ ਗਾਰੰਟੀ ਇਕ ਜੁਲਾਈ ਤੋਂ ਲਾਗੂ ਹੋਵੇਗੀ। ਇਸ ਵਿਚ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਸਿਰਫ ਇਕ ਕਿਲੋਵਾਟ ਤੱਕ ਲੋਡ ਦੇ ਕਨੈਕਸ਼ਨ ਵਾਲੇ ਹਰ ਘਰ ਨੂੰ ਇਹ ਰਾਹਤ ਮਿਲੇਗੀ। ਇਸ ਤੋਂ ਵਧੇਰੇ ਲੋਡ ਤੇ ਇਨਕਮ ਟੈਕਸ ਭਰਨ ਵਾਲਿਆਂ ਨੂੰ ਇਕ ਵੀ ਵਧੇਰੇ ਯੂਨਿਟ ਹੋਣ ਉੱਤੇ ਪੂਰਾ ਬਿੱਲ ਭਰਨਾ ਹੋਵੇਗਾ।

In The Market